ਸ਼ਹਿਨਾਜ਼ ਦੀ ਇਸ ਪੁਰਾਣੀ ਵੀਡੀਓ ਨੇ ਸੋਸ਼ਲ ਮੀਡੀਆ ''ਤੇ ਮਚਾਈ ਤੜਥੱਲੀ (ਵੀਡੀਓ)

11/4/2019 12:07:39 PM

ਜਲੰਧਰ (ਬਿਊਰੋ) — ਪੰਜਾਬੀ ਮਾਡਲ, ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਬੀਤੇ ਦਿਨੀਂ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਐਂਟਰੀ ਹੋਈ। ਹਿਮਾਂਸ਼ੀ ਦੀ ਇਸ ਐਂਟਰੀ ਨਾਲ ਹੀ ਪੰਜਾਬੀ ਇੰਡਸਟਰੀ 'ਚ ਤਹਿਲਕਾ ਜਿਹਾ ਮੱਚ ਗਿਆ ਹੈ ਕਿਉਂਕਿ ਇਸ ਸ਼ੋਅ 'ਚ ਹਿਮਾਂਸ਼ੀ ਦੀ ਕੱਟੜ ਵਿਰੋਧੀ ਸ਼ਹਿਨਾਜ਼ ਕੌਰ ਗਿੱਲ ਪਹਿਲਾਂ ਤੋਂ ਹੀ ਮੌਜੂਦ ਹੈ। ਹਿਮਾਂਸ਼ੀ ਦੀ ਇਸ ਐਂਟਰੀ ਨਾਲ ਹੀ ਸ਼ੋਅ 'ਚ ਮੌਜੂਦਾ ਮੁਕਾਬਲੇਬਾਜ਼ ਦੋ ਧੜਿਆਂ 'ਚ ਵੰਡੇ ਗਏ ਹਨ। ਇਕ ਧੜਾ ਸ਼ਹਿਨਾਜ਼ ਕੌਰ ਗਿੱਲ ਦਾ ਪੱਖ ਪੂਰ ਰਿਹਾ ਹੈ ਜਦੋਂਕਿ ਦੂਜਾ ਧੜਾ ਉਸ ਦੀ ਅਲੋਚਨਾ ਕਰ ਕਿਹਾ ਹੈ। ਇਸ ਧੜੇ ਦਾ ਕਹਿਣਾ ਹੈ ਕਿ ਸ਼ਹਿਨਾਜ਼ ਗਿੱਲ ਇੰਨੀਂ ਸਿੱਧੀ ਹੈ ਨਹੀਂ ਜਿੰਨੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਮੰਚ 'ਤੇ ਆਪਣੀ ਐਂਟਰੀ ਤੋਂ ਬਾਅਦ ਹਿਮਾਂਸ਼ੀ ਨੂੰ ਹੋਸਟ ਸਲਮਾਨ ਖਾਨ ਨੇ ਸ਼ਹਿਨਾਜ਼ ਨਾਲ ਚੱਲ ਰਹੇ ਉਸ ਦੇ ਲੰਬੇ ਸਮੇਂ ਤੋਂ ਝਗੜੇ ਬਾਰੇ ਪੁੱਛਿਆ। ਹਿਮਾਂਸ਼ੀ ਨੇ ਇਸ 'ਤੇ ਕਿਹਾ ''ਮੈਂ ਸ਼ਹਿਨਾਜ਼ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਦੀ ਪਰ ਸਾਡੇ ਦੋਵਾਂ ਵਿਚਕਾਰ ਇਕ ਵਾਰ ਚੀਜ਼ਾਂ ਵਿਗੜ ਗਈਆਂ ਸਨ। ਜਦੋਂ ਮੈਂ ਆਪਣਾ ਇਕ ਗੀਤ ਲਾਂਚ ਕੀਤਾ ਸੀ, ਉਦੋਂ ਸ਼ਹਿਨਾਜ਼ ਨੇ ਮੇਰੇ ਗੀਤ ਦੀ ਅਲੋਚਨਾ ਕੀਤੀ ਸੀ।''


ਦੱਸ ਦਈਏ ਕਿ ਇਸ ਸਭ ਦੇ ਚਲਦੇ ਸ਼ਹਿਨਾਜ਼ ਦੀਆਂ ਦੋ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ 'ਚ ਸ਼ਹਿਨਾਜ਼ ਨੂੰ ਕਿਸੇ ਨੂੰ ਗਾਲ੍ਹਾਂ ਕੱਢਦਿਆਂ ਤੇ ਅਪਮਾਨਤ ਕਰਦਿਆਂ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਗਿਆ ਹੈ। ਹਿਮਾਸ਼ੀ ਦੀ ਐਂਟਰੀ ਤੋਂ ਬਾਅਦ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਭਾਵੇਂ ਪੁਰਾਣੀ ਹੈ ਪਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸ਼ਹਿਨਾਜ਼ ਇਸ ਵੀਡੀਓ 'ਚ ਹਿਮਾਂਸ਼ੀ ਦੀ ਬੇਇੱਜ਼ਤੀ ਕਰਦੀ ਹੋਈ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

Himanshi khurana's entry in bigboss house. . . Follow @_bigboss.13_ for bigboss updates. . . #himanshikhurana #bigboss13 #bigboss #salmankhan #ameeshapatel #siddharthshukla #devoleena #rashamidesai #rashmidesai #siddharthdey #siddharthadey #abumalik #artisingh #vikasgupta #aceofspace #vishalsingh #nachbaliye9 #aceofspace2 #salmanzaidi #karanpatel #weekendkavaar #mahirasharma #bigbosshindi #paraschhabra #asimriaz #koenamitra #shefalibagga #shehnaazgill #dalljietkaur #bb13 #weekendkavaar

A post shared by Big boss 13 (@_bigboss.13_) on Nov 2, 2019 at 10:49pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News