ਹਿਮਾਂਸ਼ੀ ਦਾ ਖੁਲਾਸਾ, ਸ਼ਹਿਨਾਜ਼ ਨੇ ਇੰਝ ਹੀ ਕੀਤੀ ਸੀ ਮੇਰੀ ''ਲਵ ਲਾਈਫ'' ਬਰਬਾਦ

1/16/2020 1:01:35 PM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਪੰਜਾਬੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਦੇ ਡਰਾਮਿਆਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਪਰ ਇਕ ਸ਼ਖਸ ਹੈ, ਜੋ ਸਾਰੀ ਜ਼ਿੰਦਗੀ ਉਸ ਦੇ ਦਿੱਤੇ ਜ਼ਖਮਾਂ ਨੂੰ ਨਹੀਂ ਭੁੱਲ ਸਕਦਾ। ਹਿਮਾਂਸ਼ੀ ਖੁਰਾਨਾ ਨੇ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨਾਲ ਆਪਣੀ ਲੜਾਈ ਨੂੰ ਲੈ ਕੇ ਮੀਡੀਆ ਸਾਹਮਣੇ ਕੁਝ ਬੋਲਿਆ ਹੈ। ਹਾਲ ਹੀ 'ਚ ਸਿਧਾਰਥ ਸ਼ੁਕਲਾ ਨੂੰ ਆਪਣੇ ਸਲੀਕੇ (ਵਿਵਹਾਰ) ਨਾਲ ਪ੍ਰੇਸ਼ਾਨ ਕਰਨ 'ਤੇ ਹਿਮਾਂਸ਼ੀ ਨੇ ਦੱਸਿਆ ਸੀ ਕਿ ਇਹੀ ਸ਼ਹਿਨਾਜ਼ ਹੈ ਤੇ ਇਸ ਦੇ ਇਸੇ ਵਰਤਾਓ ਕਾਰਨ ਦੋਵਾਂ 'ਚ ਲੜਾਈ ਹੋਈ ਸੀ। ਹਿਮਾਂਸ਼ੀ ਨੇ ਪਹਿਲੀ ਵਾਰ ਇਹ ਖੁਲਾਸਾ ਕੀਤਾ ਹੈ ਕਿ ਕਿਵੇਂ ਸ਼ਹਿਨਾਜ਼ ਨੇ ਉਸ ਦੀ ਲਵ ਲਾਈਫ ਨੂੰ ਬਰਬਾਦ ਕਰਨ 'ਤੇ ਤੁਲੀ ਸੀ।

'ਬਿੱਗ ਬੌਸ 13' 'ਚ ਇਸ ਹਫਤੇ ਸ਼ਹਿਨਾਜ਼ ਕੌਰ ਗਿੱਲ ਦਾ ਵੱਖਰਾ-ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਸਿਧਾਰਥ ਸ਼ੁਕਲਾ ਲਈ ਸ਼ਹਿਨਾਜ਼ ਦਾ ਪਿਆਰ ਹਰ ਗੁਜਰਦੇ ਦਿਨ ਨਾਲ ਹਿੰਸਕ ਹੋ ਰਿਹਾ ਹੈ। ਬਿੱਗ ਬੌਸ ਦੇ ਘਰ 'ਚ ਪੰਜਾਬੀ ਇੰਡਸਟਰੀ ਦੀ ਗਾਇਕਾ, ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਨਾ ਦੀ ਐਂਟਰੀ ਤੋਂ ਬਾਅਦ ਸ਼ਹਿਨਾਜ਼ ਗਿੱਲ ਕਾਫੀ ਹੈਰਾਨ ਪ੍ਰੇਸ਼ਾਨ ਨਜ਼ਰ ਆਈ ਸੀ। ਸ਼ੋਅ 'ਚ ਸ਼ਹਿਨਾਜ਼ ਨੂੰ ਕਹਿੰਦੇ ਹੋਏ ਸੁਣਿਆ ਗਿਆ ਸੀ ਕਿ ਹਿਮਾਂਸ਼ੀ ਨੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਿਮਾਂਸ਼ੀ ਨੂੰ ਘਰ 'ਚ ਦੇਖ ਕੇ ਸ਼ਹਿਨਾਜ਼ ਨੇ ਜਿਸ ਤਰ੍ਹਾਂ ਦਾ ਵਰਤਾਓ ਕੀਤਾ, ਉਸ ਨੂੰ ਦੇਖ ਕੇ ਘਰ ਦੇ ਮੁਕਾਬਲੇਬਾਜ਼ ਸਮੇਤ ਦਰਸ਼ਕ ਵੀ ਹੈਰਾਨ ਹੋ ਗਏ ਸਨ।

ਹਿਮਾਂਸ਼ੀ ਖੁਰਾਨਾ ਨੇ ਇਕ ਇੰਟਰਵਿਊ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਕਿ, ''ਸ਼ਹਿਨਾਜ਼ ਉਰਫ ਸਨਾ ਨੇ ਮੇਰੀ ਲਵ ਲਾਈਫ ਨੂੰ ਬਰਬਾਦ ਕਰ ਦਿੱਤਾ ਸੀ। ਸ਼ਹਿਨਾਜ਼ ਨੇ ਮੇਰੇ ਪ੍ਰੇਮੀ ਦੇ ਵੱਡੇ ਭਰਾ ਨੂੰ ਮੇਰੇ ਖਿਲਾਫ ਕਾਫੀ ਕੁਝ ਝੂਠ ਬੋਲਿਆ, ਜਿਸ ਨਾਲ ਸਾਡੇ ਰਿਸ਼ਤੇ 'ਚ ਦਰਾਰ ਆਉਣੀ ਸ਼ੁਰੂ ਹੋ ਗਈ। ਸ਼ਹਿਨਾਜ਼ ਦੀਆਂ ਸਾਰੀਆਂ ਗੱਲਾਂ ਮੇਰੇ ਪ੍ਰੇਮੀ ਤੱਕ ਪਹੁੰਚਦੀਆਂ ਸਨ ਤੇ ਇਸੇ ਕਾਰਨ ਸਾਡੇ ਰਿਸ਼ਤੇ ਦੇ ਨਾਲ-ਨਾਲ ਦੋਵਾਂ ਭਰਾਵਾਂ ਦਾ ਰਿਸ਼ਤਾ ਵੀ ਖਰਾਬ ਹੋ ਰਿਹਾ ਸੀ। ਉਸ ਨੇ ਮੇਰੇ ਪ੍ਰੇਮੀ ਦੇ ਭਰਾ ਦੇ ਦਿਮਾਗ 'ਚ ਇਹ ਗੱਲ ਪਾਈ ਕੀ ਤੈਨੂੰ ਲੱਗਦਾ ਹੈ ਕੀ ਤੇਰੀ ਵੀ ਹਿਮਾਂਸ਼ੀ ਖੁਰਾਨਾ ਵਰਗੀ ਪ੍ਰੇਮਿਕਾ ਹੋਣੀ ਚਾਹੀਦੀ ਹੈ, ਜੇਕਰ ਅਜਿਹਾ ਨਾ ਹੋਇਆ ਤਾਂ ਹਿਮਾਂਸ਼ੀ ਦਾ ਰੁਤਬਾ ਪਰਿਵਾਰ 'ਚ ਜ਼ਿਆਦਾ ਰਹੇਗਾ। ਇਸ ਗੱਲ ਨੂੰ ਲੈ ਕੇ ਦੋਵੇਂ ਭਰਾਵਾਂ 'ਚ ਮਨਮੁਟਾਅ (ਅਣਬਣ) ਹੋ ਗਿਆ, ਜਿਸ ਕਰਕੇ ਅੱਜ ਵੀ ਦੋਵੇਂ ਭਰਾ ਆਪਸ 'ਚ ਗੱਲ ਨਹੀਂ ਕਰਦੇ।''

ਹਿਮਾਂਸ਼ੀ ਨੇ ਕਿਹਾ ਕਿ ਸ਼ੋਅ 'ਚ ਵੀ ਉਸ ਨੇ ਇਹ ਬੋਲਿਆ ਸੀ ਕਿ ਮੇਰੇ ਪ੍ਰੇਮੀ ਦਾ ਭਰਾ ਉਸ ਨੂੰ ਏਅਰਪੋਰਟ ਤੱਕ ਛੱਡਣ ਲਈ ਆਇਆ ਸੀ। ਹਿਮਾਂਸ਼ੀ ਨੇ ਕਿਹਾ ਕਿ ਸਿਧਰਾਥ ਨਾਲ ਉਹ ਜੋ ਕੁਝ ਵੀ ਕਰ ਰਹੀ ਹੈ ਉਹ ਪਿਆਰ ਨਹੀਂ ਹੈ। ਦੱਸ ਦਈਏ ਕਿ ਹਿਮਾਂਸ਼ੀ ਤੇ ਸ਼ਹਿਨਾਜ਼ ਦੋਵੇਂ ਹੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਦਾਕਾਰਾਂ ਹਨ, ਜਿਨ੍ਹਾਂ 'ਚ ਕਾਫੀ ਵਿਵਾਦ ਵੀ ਹੋ ਚੁੱਕਾ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News