ਸ਼ਹਿਨਾਜ਼ ਦੇ ਪਿਤਾ ''ਤੇ ਭੜਕੀ ਹਿਮਾਂਸ਼ੀ ਖੁਰਾਨਾ, ਕਿਹਾ ''ਪਹਿਲਾਂ ਆਪਣੀ ਧੀ ਨੂੰ ਸਮਝਾਓ''

1/20/2020 10:30:37 AM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਮੁਕਾਬਲੇਬਾਜ਼ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਦੇ ਦੋਸ਼ਾਂ 'ਤੇ ਹਿਮਾਂਸ਼ੀ ਖੁਰਾਨਾ ਨੇ ਚੁੱਪੀ ਤੋੜ ਦਿੱਤੀ ਹੈ। ਸ਼ਹਿਨਾਜ਼ ਦੇ ਪਿਤਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਹਿਮਾਂਸ਼ੀ ਖੁਰਾਨਾ ਨੇ ਮੇਰੀ ਧੀ ਨੂੰ ਇੰਨਾਂ ਜ਼ਿਆਦਾ ਪ੍ਰੇਸ਼ਾਨ ਕੀਤਾ ਹੈ ਕਿ ਉਹ ਸੁਸਾਇਡ ਕਰ ਸਕਦੀ ਸੀ।'' ਇਸੇ ਮਾਮਲੇ 'ਚ ਹੁਣ ਹਿਮਾਂਸ਼ੀ ਨੇ ਟਵੀਟ ਕਰਕੇ ਆਪਣਾ ਪੱਖ ਰੱਖਿਆ ਹੈ। ਹਿਮਾਂਸ਼ੀ ਨੇ ਟਵੀਟ ਕਰਦੇ ਹੋਏ ਲਿਖਿਆ, ''ਜੇਕਰ ਤੁਹਾਡੀ ਬੇਟੀ ਨੇ ਮੇਰੀ ਵਜ੍ਹਾ ਨਾਲ ਸੁਸਾਇਡ ਕੀਤੀ ਤਾਂ ਸੌਰੀ ਪਰ ਤੁਸੀਂ ਆਪਣੀ ਧੀ ਨੂੰ ਵੀ ਇਹ ਸਮਝਾਓ ਕਿ ਖੁਦ ਹੀ ਕੰਟਰੋਵਰਸੀ ਕਰਕੇ ਫਿਰ ਖੁਦ ਹੀ ਡਿਸਟਰਬ ਹੋ ਜਾਓ। ਜਦੋਂਕਿ ਤੁਹਾਡੀ ਧੀ ਕੈਨੇਡਾ ਦੇ ਇੰਟਰਵਿਊ 'ਚ ਬੋਲੀ ਸੀ ਕਿ ਮੈਨੂੰ ਕੰਟਰੋਵਰਸੀ ਕਾਰਨ ਕੰਮ ਮਿਲ ਰਿਹਾ ਹੈ। ਤੁਸੀਂ ਸੋਚ ਸਮਝ ਕੇ ਇੰਟਰਵਿਊ ਦਿਓ।'' ਦਰਅਸਲ, ਸਪੌਟਬੁਆਏ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਸੰਤੋਖ ਸਿੰਘ ਤੋਂ ਪੁੱਛਿਆ ਗਿਆ ਸੀ ਕਿ ਹਿਮਾਂਸ਼ੀ ਨੇ ਕਿਹਾ ਹੈ ਕਿ ਉਸ ਦਾ ਰਿਲੇਸ਼ਨਸ਼ਿਪ ਸ਼ਹਿਨਾਜ਼ ਕਾਰਨ ਖਰਾਬ ਹੋਇਆ ਹੈ? ਇਸ 'ਤੇ ਸ਼ਹਿਨਾਜ਼ ਦੇ ਪਿਤਾ ਨੇ ਕਿਹਾ ਸੀ ਕਿ, ''ਇਨ੍ਹਾਂ ਦੋਵਾਂ ਦੇ ਬਿੱਗ ਬੌਸ 13 'ਚ ਜਾਣ ਤੋਂ ਪਹਿਲਾਂ ਕਦੇ ਮੁਲਾਕਾਤ ਨਹੀਂ ਹੋਈ ਸੀ। ਇਥੋਂ ਤੱਕ ਕਿ ਕਦੇ ਫੋਨ 'ਤੇ ਵੀ ਗੱਲ ਨਹੀਂ ਹੋਈ। ਇਨ੍ਹਾਂ ਦੋਵਾਂ 'ਚ ਜੋ ਕੁਝ ਵੀ ਹੋਇਆ ਉਹ ਸੋਸ਼ਲ ਮੀਡੀਆ 'ਤੇ ਹੋਇਆ, ਜਦੋਂ ਦੋਵੇਂ ਲਾਈਵ ਸਨ।''
PunjabKesari
ਸ਼ਹਿਨਾਜ਼ ਦੇ ਪਿਤਾ ਨੇ ਕਿਹਾ, ''ਹਿਮਾਂਸ਼ੀ ਨੇ ਮੇਰੀ ਧੀ ਨੂੰ ਟਾਰਚਰ ਕੀਤਾ ਹੈ। ਇਥੋ ਤੱਕ ਕਿ ਉਸ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਉਸ ਵਿਵਾਦ ਤੋਂ ਬਾਅਦ ਸ਼ਹਿਨਾਜ਼ ਸੋਸ਼ਲ ਮੀਡੀਆ 'ਤੇ ਆਪਣੀ ਕੋਈ ਵੀ ਤਸਵੀਰ ਪੋਸਟ ਨਹੀਂ ਕਰਦੀ ਹੈ। ਜਦੋਂ ਇਹ ਵਿਵਾਦ ਹੋਇਆ ਸੀ ਤਾਂ ਹਿਮਾਂਸ਼ੀ ਨੂੰ ਇੰਡਸਟਰੀ 'ਚ 15 ਸਾਲ ਹੋ ਚੁੱਕੇ ਸਨ ਤੇ ਸ਼ਹਿਨਾਜ਼ ਨੇ ਆਪਣਾ ਕਰੀਅਰ ਸਿਰਫ ਡੇਢ ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਉਹ ਇਹੀ ਕੋਸ਼ਿਸ਼ ਕਰਦੀ ਸੀ ਕਿ ਸ਼ਹਿਨਾਜ਼ ਨੂੰ ਕੋਈ ਕੰਮ ਨਾ ਮਿਲੇ। ਇਸ ਸਮਾਂ ਸੀ ਜਦੋਂ ਮੇਰੀ ਧੀ ਨੂੰ ਲੋਕ ਕੰਮ ਲਈ ਬੁਲਾਉਂਦੇ ਸਨ। ਉਸ ਬਾਅਦ ਲੋਕ ਉਸ ਨੂੰ ਸੈੱਟ ਤੋਂ ਇਹ ਆਖ ਕੇ ਵਾਪਸ ਭੇਜ ਦਿੰਦੇ ਸਨ ਕਿ ਤੁਸੀਂ ਜਾਓ ਅਸੀਂ ਕਿਸੇ ਹੋਰ ਨੂੰ ਲੈ ਲਿਆ ਹੈ।''
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News