ਸ਼ਹਿਨਾਜ਼ ਦੇ ਮਜ਼ਾਕ ਦਾ ਹੁਣ ਹਿਮਾਂਸ਼ੀ ਨੇ ਦਿੱਤਾ ਠੋਕਵਾਂ ਜਵਾਬ, ਵੀਡੀਓ ਵਾਇਰਲ

3/21/2020 11:32:31 AM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਤੇ ਮਾਡਲ ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਕੰਟਰੋਵਰਸੀ ਕਿਸੇ ਤੋਂ ਲੁਕੀ ਨਹੀਂ ਹੈ। ਇਸ ਕੰਟਰੋਵਰਸੀ ਤੋਂ ਹੁਣ ਪੂਰਾ ਦੇਸ਼ ਜਾਣੂ ਹੋ ਗਿਆ ਹੈ ਕਿਉਂਕਿ ਦੋਵਾਂ ਨੇ ਹਾਲ ਹੀ 'ਚ ਇਕ ਰਿਐਲਿਟੀ ਸ਼ੋਅ 'ਚ ਹਿੱਸਾ ਲਿਆ ਸੀ ਪਰ ਇਸ ਸਭ ਦੇ ਚੱਲਦਿਆਂ ਕੁਝ ਦਿਨ ਪਹਿਲਾਂ ਹੀ ਸ਼ਹਿਨਾਜ਼ ਕੌਰ ਗਿੱਲ ਨੇ ਇਕ ਵਾਰ ਫਿਰ ਹਿਮਾਂਸ਼ੀ ਖੁਰਾਨਾ ਦਾ ਮਜ਼ਾਕ ਉਡਾਇਆ ਸੀ। ਦਰਅਸਲ, ਸ਼ਹਿਨਾਜ਼ ਦੇ ਰਿਐਲਿਟੀ ਸ਼ੋਅ 'ਮੁਝਸੇ ਸ਼ਾਦੀ ਕਰੋਗੇ' ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਸੀ, ਜਿਸ 'ਚ ਸ਼ਹਿਨਾਜ਼ ਨੇ ਹਿਮਾਂਸ਼ੀ ਦੇ ਗੀਤ ਦਾ ਮਜ਼ਾਕ ਉਡਾਇਆ ਸੀ।

 
 
 
 
 
 
 
 
 
 
 
 
 
 
 
 

A post shared by Punjabi Entertainment (@pollywoodista) on Mar 6, 2020 at 9:49pm PST

ਸ਼ਹਿਨਾਜ਼ ਨੇ ਹਿਮਾਂਸ਼ੀ ਦੀ ਨਕਲ ਉਤਾਰ ਕੇ ਖੂਬ ਮਜ਼ਾਕ ਉਡਾਇਆ ਸੀ। ਇਸ ਵੀਡੀਓ ਨੂੰ ਲੈ ਕੇ ਸ਼ਹਿਨਾਜ਼ ਨੇ ਕਿਹਾ ਕਿ ਇਹ ਸਭ ਕੁਝ ਇਕ ਮਜ਼ਾਕ ਹੀ ਸੀ। ਸ਼ਹਿਨਾਜ਼ ਦੀ ਇਸ ਹਰਕਤ 'ਤੇ ਹਿਮਾਂਸ਼ੀ ਦੀ ਵੀ ਪ੍ਰਤੀਕਿਰਿਆ ਹੁਣ ਸਾਹਮਣੇ ਆਈ ਹੈ। ਹਿਮਾਂਸ਼ੀ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਮਜ਼ਾਕ ਤਾਂ ਮੈਨੂੰ ਵੀ ਕਰਨਾ ਆਉਂਦਾ ਹੈ ਪਰ ਮੇਰੀ ਲੋਕਾਂ 'ਚ ਇਕ ਇਮੇਜ਼ ਹੈ, ਜਿਸ ਨੂੰ ਮੈਂ ਖਰਾਬ ਨਹੀਂ ਕਰਨਾ ਚਾਹੁੰਦੀ। ਹਿਮਾਂਸ਼ੀ ਨੇ ਕਿਹਾ ਕਿ ਮੇਰੀਆਂ ਵੀ ਫੀਲਿੰਗਾਂ ਨੇ ਪਰ ਮੈਂ ਇਨ੍ਹਾਂ ਗੱਲਾਂ ਦੀ ਹੁਣ ਪਰਵਾਹ ਨਹੀਂ ਕਰਦੇ। ਮੈਂ ਸਿਰਫ ਆਪਣੇ ਕੰਮ ਵੱਲ ਹੀ ਧਿਆਨ ਦਿੰਦੀ ਹਾਂ।''

 
 
 
 
 
 
 
 
 
 
 
 
 
 
 
 

A post shared by Seema Kaler (@seema.kaler) on Mar 20, 2020 at 2:15am PDT

ਦੱਸ ਦਈਏ ਕਿ ਬੀਤੇ ਦਿਨੀਂ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦਾ ਨਵਾਂ ਗੀਤ 'ਕੱਲਾ ਸੋਹਣਾ ਨਈ'”ਰਿਲੀਜ਼ ਹੋ ਗਿਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਆਸਿਮ ਰਿਆਜ਼ ਅਤੇ ਹਿਮਾਂਸ਼ੀ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਗੀਤ 'ਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਕਾਫੀ ਖੂਬਸੂਰਤ ਦਿਸ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News