ਖੁੱਲ੍ਹਿਆ ਹਿਮਾਂਸ਼ੀ ਖੁਰਾਣਾ ਦੇ ਵਿਆਹ ਦਾ ਰਾਜ਼, ਸਾਹਮਣੇ ਆਈ ਇਹ ਸੱਚਾਈ

6/15/2020 10:04:29 AM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਮਸ਼ਹੂਰ ਹੋਈ ਪੰਜਾਬੀ ਗਾਇਕਾਸ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਹਾਲ ਹੀ 'ਚ ਆਪਣੇ ਮੰਗਲਸੂਤਰ ਤੇ ਚੂੜਾ ਵਾਲੀ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਉਨ੍ਹਾਂ ਦੇ ਪ੍ਰਸ਼ੰਸਕ ਕਿਆਸ (ਅੰਦਾਜ਼ੇ) ਲਾਉਣ ਲੱਗੇ ਸਨ ਕੀ ਹਿਮਾਂਸ਼ੀ ਨੇ ਆਸਿਮ ਰਿਆਜ਼ ਨਾਲ ਵਿਆਹ ਕਰਵਾ ਲਿਆ ਹੈ। ਹਾਲਾਂਕਿ ਹੁਣ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਹਿਮਾਂਸ਼ੀ ਨੇ ਮੰਗਲਸੂਤਰ ਤੇ ਚੂੜਾ ਆਸਿਮ ਲਈ ਨਹੀਂ ਸਗੋ ਇੱਕ ਸ਼ੂਟ ਦੌਰਾਨ ਪਾਇਆ ਸੀ।
PunjabKesari
ਪਿਛਲੇ ਕੁਝ ਦਿਨਾਂ ਤੋਂ 'ਬਿੱਗ ਬੌਸ 13' ਦੀ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ 'ਤੇ ਹੀਰੇ ਦੀ ਅੰਗੂਠੀ ਸਬੰਧੀ ਖ਼ਬਰਾਂ 'ਚ ਰਹੀ ਹੈ, ਪ੍ਰਸ਼ੰਸ਼ਕਾਂ 'ਚ ਇਸ ਗੱਲ ਨੂੰ ਲੈ ਕੇ ਕਾਫੀ ਉਤਸੁਕਤਾ ਸੀ ਕੀ ਇਸ ਦਾ ਆਸਿਮ ਰਿਆਜ਼ ਨਾਲ ਕੁਨੈਕਸ਼ਨ ਹੈ। ਇਸ ਤੋਂ ਬਾਅਦ ਪੰਜਾਬੀ ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਆਪਣੇ ਸੁੰਦਰ ਲਾੜੀ ਦੇ ਅੰਦਾਜ਼ 'ਚ ਇੱਕ ਝਲਕ ਦਿੱਤੀ। ਇਸ 'ਚ ਉਨ੍ਹਾਂ ਨੇ ਚੂੜਾ ਤੇ ਮੰਗਲਸੂਤਰ ਪਾਇਆ ਹੋਇਆ ਸੀ। ਹਾਲਾਂਕਿ ਹੁਣ ਇਸ ਰਾਜ਼ ਤੋਂ ਵੀ ਪਰਦਾ ਉੱਠ ਗਿਆ ਹੈ।
IN PICS: आसिम के साथ रिलेशन की खबरों के बीच हिमांशी की हाथों में चूड़ा और मंगलसूत्र पहने तस्वीरें वायरल, क्या वाकई रचा ली है शादी
ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੰਜਾਬ ਦੀ ਐਸ਼ਵਰਿਆ ਰਾਏ ਤੋਂ ਫੇਮਸ ਹਿਮਾਂਸ਼ੀ ਨੇ ਪ੍ਰਸ਼ੰਸਕਾਂ ਨੂੰ ਆਪਣੇ ਆਉਣ ਵਾਲੀ ਮਿਊਜ਼ਿਕ ਵੀਡੀਓ ਦੇ ਪਹਿਲੇ ਲੁੱਕ ਦੀ ਝਲਕ ਸਾਂਝੀ ਕੀਤੀ ਹੈ ਅਤੇ ਇਸ 'ਚ ਹਿਮਾਂਸ਼ੀ ਨੇ ਬਿਲਕੁਲ ਉਹੀ ਪਹਿਰਾਵਾ ਪਾਇਆ ਹੋਇਆ ਹੈ, ਜੋ ਉਨ੍ਹਾਂ ਬ੍ਰਾਈਡਲ ਲੁੱਕ ਵਾਇਰਲ ਹੋਇਆ ਸੀ। ਪੋਸਟ 'ਚ ਹਿਮਾਂਸ਼ੀ ਨੂੰ ਆਫ-ਵ੍ਹਾਈਟ ਸ਼ਰਟ ਤੇ ਬਲੂ ਡੇਨਿਮ 'ਚ ਦੇਖਿਆ ਜਾ ਸਕਦਾ ਹੈ ਤੇ ਇੱਥੇ ਉਨ੍ਹਾਂ ਦੇ ਮਿਊਜ਼ਿਕ ਵੀਡੀਓ ਦੇ ਪੋਸਟਰ ਦਾ ਵੀ ਲੁੱਕ ਹੈ। ਇਹ ਲੁੱਕ ਆਸਿਮ ਰਿਆਜ਼ ਨਹੀਂ ਬਲਕਿ ਕਿਸੇ ਹੋਰ ਪੰਜਾਬੀ ਅਦਾਕਾਰ ਲਈ ਹੈ, ਜੋ ਉਨ੍ਹਾਂ ਦੇ ਆਉਣ ਵਾਲੇ ਗੀਤ ਦਾ ਨਾਂ 'ਬਾਜ਼ਾਰ' ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News