ਸ਼ਹਿਨਾਜ਼ 'ਤੇ ਹਿਮਾਂਸ਼ੀ ਦਾ ਬਿਆਨ, ਕਿਹਾ 'ਇੰਝ ਹੀ ਬਰਬਾਦ ਕੀਤੀ ਸੀ ਮੇਰੀ ਨਿੱਜੀ ਜ਼ਿੰਦਗੀ'

1/14/2020 3:53:20 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਇਸ ਹਫਤੇ ਦੇ 'ਵੀਕੈਂਡ ਕਾ ਵਾਰ' 'ਚ ਸ਼ਹਿਨਾਜ਼ ਕੌਰ ਗਿੱਲ ਦਾ ਜ਼ਬਰਦਸਤ ਡਰਾਮਾ ਦੇਖਣ ਨੂੰ ਮਿਲਿਆ। ਹਾਲਾਂਕਿ ਸਲਮਾਨ ਖਾਨ ਨੇ ਸ਼ਹਿਨਾਜ਼ ਨੂੰ ਆਪਣੇ ਇਸ ਵਰਤਾਓ ਨੂੰ ਸੁਧਾਰਨ ਲਈ ਕਿਹਾ ਹੈ ਪਰ ਬੀਤੇ ਐਪੀਸੋਡ 'ਚ ਸ਼ਹਿਨਾਜ਼ ਨੇ ਫਿਰ ਸਿਧਾਰਥ ਨਾਲ ਉਹੀ ਡਰਾਮਾ ਸ਼ੁਰੂ ਕੀਤਾ, ਜੋ ਉਹ ਕਰਦੀ ਆਈ। ਬੀਤੇ ਦਿਨੀਂ ਸਿਧਾਰਥ ਦੇ ਪਿਆਰ 'ਚ ਡੁੱਬੀ ਸ਼ਹਿਨਾਜ਼ ਨੇ ਨਾ ਸਿਰਫ ਉਸ ਨੂੰ ਕੁੱਟਿਆ ਸਗੋਂ ਥੱਪੜ ਵੀ ਮਾਰੇ। ਸ਼ਹਿਨਾਜ਼ ਦੇ ਇਸ ਵਰਤਾਓ 'ਤੇ ਹੁਣ ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਨਾ ਨੇ ਆਪਣੀ ਰਾਏ ਦਿੱਤੀ ਹੈ। ਬਿੱਗ ਬੌਸ ਦੀ ਮੁਕਾਬਲੇਬਾਜ਼ ਰਹੀ ਹਿਮਾਂਸ਼ੀ ਖੁਰਾਨਾ ਨੇ ਟਵਿਟਰ 'ਤੇ ਟਵੀਟ ਕੀਤਾ, ''ਲੋਕ ਹੁਣ ਸਮਝਣਗੇ। ਇਹੀ ਸ਼ਹਿਨਾਜ਼ ਨੇ ਮੇਰੀ ਨਿੱਜੀ ਜ਼ਿੰਦਗੀ 'ਚ ਕੀ ਕੀਤਾ ਸੀ। ਮੇਰੀ ਨਿੱਜੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ। ਇਕ-ਇਕ ਚੀਜ਼ ਸੇਮ ਹੈ। ਮੈਂ ਚੁੱਪ ਰਹਿੰਦੀ ਹਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਰੂਡ ਹਾਂ।'' ਉਨ੍ਹਾਂ ਨੇ ਇਸ ਟਵੀਟ ਦੇ ਜਰੀਏ ਇਹ ਦੱਸਿਆ ਕਿ ਕਿਵੇਂ ਸ਼ਹਿਨਾਜ਼ ਨੇ ਉਸ ਨੂੰ ਪ੍ਰੇਸ਼ਾਨ ਕੀਤਾ, ਜਿਸ ਦਾ ਤਮਾਸ਼ਾ ਪੂਰੀ ਦੁਨੀਆ ਨੇ ਦੇਖਿਆ।


ਦੱਸ ਦਈਏ ਕਿ ਸ਼ੋਅ 'ਚ ਆਉਣ ਤੋਂ ਪਹਿਲਾਂ ਹੀ ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਕੌਰ ਗਿੱਲ ਵਿਚਕਾਰ ਕੰਟਰੋਵਰਸੀ ਹੋ ਚੁੱਕੀ ਹੈ। ਬਿੱਗ ਬੌਸ ਦੇ ਘਰ 'ਚ ਜਦੋਂ ਹਿਮਾਂਸ਼ੀ ਪਹੁੰਚੀ ਸੀ, ਉਦੋਂ ਵੀ ਇਨ੍ਹਾਂ ਦੋਵਾਂ 'ਚ ਹੋਇਆ ਵਿਵਾਦ ਘਰ 'ਚ ਉਠਿਆ ਸੀ। ਉਥੇ ਹੀ ਹੁਣ ਖਬਰ ਇਹ ਹੈ ਕਿ ਬੇਟੀ ਦਾ ਇਹ ਹਾਲ ਦੇਖ ਕੇ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਘਰ 'ਚ ਪਹੁੰਚਣ ਵਾਲੇ ਹਨ, ਜੋ ਆਪਣੀ ਬੇਟੀ ਨੂੰ ਉਸ ਦੇ ਵਰਤਾਓ ਨੂੰ ਲੈ ਕੇ ਉਸ ਨੂੰ ਸਮਝਣਗੇ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News