ਹਿਮਾਂਸ਼ੀ ਨੇ ਸ਼ਹਿਨਾਜ਼ ਨੂੰ ਲੈ ਕੇ ਸਲਮਾਨ ਖਾਨ 'ਤੇ ਕੱਸਿਆ ਤੰਜ਼, ਕਹੀ ਇਹ ਗੱਲ

11/4/2019 10:22:49 AM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਵਾਈਲਡ ਕਾਰਡ ਮੁਕਾਬਲੇਬਾਜ਼ ਦੀ ਐਂਟਰੀ ਹੋ ਚੁੱਕੀ ਹੈ। ਰਸ਼ਮੀ ਦੇਸਾਈ, ਦੇਵੋਲੀਨਾ ਭੱਟਾਚਾਰਜੀ ਤੇ ਸ਼ੇਫਾਲੀ ਬੱਗਾ ਦੇ ਐਵੀਕਟ ਹੋਣ ਤੋਂ ਬਾਅਦ 'ਬਿੱਗ ਬੌਸ' ਦੇ ਘਰ 'ਚ 6 ਨਵੇਂ ਖਿਡਾਰੀ ਆ ਗਏ ਹਨ। ਸ਼ਨੀਵਾਰ ਨੂੰ ਹੋਏ ਮਿਡ ਸੀਜ਼ਨ ਫਿਨਾਲੇ 'ਚ ਪੰਜਾਬ ਦੀ ਗਾਇਕਾ ਤੇ ਮਾਡਲ ਹਿਮਾਂਸ਼ੀ ਖੁਰਾਨਾ ਨੇ ਘਰ 'ਚ ਜਾਣ ਤੋਂ ਪਹਿਲਾਂ ਸਲਮਾਨ ਖਾਨ ਨਾਲ ਗੱਲਬਾਤ ਕੀਤੀ। ਹਿਮਾਂਸ਼ੀ ਦਾ ਮੰਨਣਾ ਹੈ ਕਿ ਸ਼ਹਿਨਾਜ਼ ਕੌਰ ਗਿੱਲ ਕਿਊਟ ਨਹੀਂ ਹੈ। ਸ਼ਹਿਨਾਜ਼ ਦੇ ਖਿਲਾਫ ਬੋਲਦੇ ਹੋਏ ਹਿਮਾਂਸ਼ੀ ਨੇ ਗੱਲਾਂ-ਗੱਲਾਂ 'ਚ ਸਲਮਾਨ ਖਾਨ 'ਤੇ ਤੰਜ਼ ਕੱਸਿਆ। ਹਿਮਾਂਸ਼ੀ ਨੇ ਕਿਹਾ, ''ਸ਼ਹਿਨਾਜ਼ ਦੀ ਬੁਰੀ ਆਦਤ ਹੈ ਕਿ ਉਹ ਦੂਜਿਆਂ ਦਾ ਬਹੁਤ ਮਜ਼ਾਕ ਬਣਾਉਂਦੀ ਹੈ, ਜੋ ਕਿ ਗਲਤ ਹੈ। ਉਸ ਨੂੰ ਹਾਲੇ ਤੱਕ ਇਸ ਚੀਜ ਲਈ ਕਿਸੇ ਨੇ ਤਾੜਿਆ ਨਹੀਂ ਹੈ। ਇਸ ਲਈ ਉਸ ਨੂੰ ਆਪਣੀ ਉਹ ਚੀਜ ਮਜ਼ਬੂਤ ਲੱਗ ਰਹੀ ਹੈ। ਉਹ ਕਿਊਟ ਤਰੀਕੇ ਨਾਲ ਜਿਹੜੀਆਂ ਚੀਜਾਂ ਬਾਰੇ ਬੋਲ ਰਹੀ ਹੈ ਅਤੇ ਸੋਚਦੀ ਹੈ ਕਿ ਮੈਂ ਚੰਗੀ ਲੱਗ ਰਹੀ ਹਾਂ।''

ਹਿਮਾਂਸ਼ੀ ਨੇ ਸਲਮਾਨ ਨੂੰ ਇਸ਼ਾਰਿਆਂ 'ਚ ਕੀ ਕਿਹਾ?
ਹਿਮਾਂਸ਼ੀ ਨੇ ਸਲਮਾਨ ਖਾਨ ਵੱਲ ਦੇਖਦੇ ਹੋਏ ਕਿਹਾ, ''ਮੈਂ ਚਾਹੁੰਦੀ ਹਾਂ ਕਿ, ਜੋ ਉਸ ਦਾ ਓਵਰ ਕੰਫੀਡੈਂਸ ਹੈ, ਜੇਕਰ ਤੁਸੀਂ ਥੋੜਾ ਗੁੱਸੇ ਹੋਵੋ ਤਾਂ ਘੱਟ ਹੋ ਸਕਦਾ ਹੈ।'' ਇਹ ਦੇਖ ਸਲਮਾਨ ਖਾਨ ਵੀ ਹੱਸਣ ਲੱਗ ਜਾਂਦੇ ਹਨ। ਹਿਮਾਂਸ਼ੀ ਨੇ ਕਿਹਾ, ''ਮੈਂ ਗੇਮ ਲਈ ਕਿਊਟ ਕਾਰਡ ਪਲੇਅ ਕਰ ਰਹੀ ਹਾਂ ਤਾਂ ਇਹ ਮਾਸਟਰਸਟ੍ਰੋਕ ਹੈ ਪਰ ਜਿਹੜਾ ਮੇਰੇ ਨਾਲ ਉਸ ਦਾ ਐਕਸਪੀਰੀਅੰਸ ਰਿਹਾ ਹੈ, ਮੈਂ ਉਸ ਨੂੰ ਪੂਰੀ ਤਰ੍ਹਾਂ ਫੇਕ ਮੰਨਦੀ ਹਾਂ।''

ਕੀ ਹੈ ਸ਼ਹਿਨਾਜ਼ ਤੇ ਹਿਮਾਂਸ਼ੀ ਦੇ ਵਿਚਕਾਰ ਵਿਵਾਦ
ਹਿਮਾਂਸ਼ੀ ਨੇ ਦੱਸਿਆ ਕਿ ਉਹ ਸ਼ਹਿਨਾਜ਼ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਦੀ। ਉਸ ਦੇ ਵਿਚਕਾਰ ਪ੍ਰੋਫੈਸ਼ਨਲ ਕੰਪੀਟੀਸ਼ਨ ਹੈ। 'ਬਾਲਾ' ਦਾ ਪ੍ਰਮੋਸ਼ਨ ਕਰਨ ਪਹੁੰਚੀ ਭੂਮੀ ਪੇਡਨੇਕਰ ਨੇ ਹਿਮਾਂਸ਼ੀ ਖੁਰਾਨਾ ਤੋਂ ਸ਼ਹਿਨਾਜ਼ ਗਿੱਲ ਨਾਲ ਹੋਈ ਲੜਾਈ 'ਤੇ ਸਵਾਲ ਪੁੱਛਿਆ, ਜਿਸ 'ਤੇ ਹਿਮਾਂਸ਼ੀ ਨੇ ਕਿਹਾ, ''ਮੇਰੀ ਸ਼ਹਿਨਾਜ਼ ਨਾਲ ਲੜਾਈ ਹੋਈ ਸੀ। ਸ਼ਹਿਨਾਜ਼ ਦਾ ਮੇਰਾ ਐਕਸਪੀਰੀਅੰਸ ਬੁਰਾ ਹੀ ਰਿਹਾ ਹੈ। ਮੇਰਾ ਗੀਤ 'ਆਈ ਲਾਈਕ ਇਟ' ਰਿਲੀਜ਼ ਹੋਇਆ ਸੀ, ਜੋ ਕਿ ਸ਼ਹਿਨਾਜ਼ ਨੂੰ ਸ਼ਾਇਦ ਪਸੰਦ ਨਹੀਂ ਆਇਆ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News