ਹਿਮਾਂਸ਼ੀ ਖੁਰਾਣਾ ਨੇ ਕੈਪਟਨ ਅਭਿਨੰਦਨ ਨੂੰ ਵਾਪਸ ਲਿਆਉਣ ਦੀ ਕੀਤੀ ਅਪੀਲ

2/28/2019 11:50:32 AM

ਜਲੰਧਰ(ਬਿਊਰੋ)— ਭਾਰਤ ਪਾਕਿਸਤਾਨ 'ਚ ਵਿਚਕਾਰ ਵਧੇ ਤਣਾਅ ਦੇ ਚਲਦਿਆਂ ਦੋਹਾਂ ਦੇਸ਼ਾਂ 'ਚ ਯੁੱਧ ਵਰਗੇ ਹਾਲਾਤ ਬਣੇ ਹੋਏ ਹਨ। ਐਲ.ਓ.ਸੀ.'ਤੇ ਦੋਵਾਂ ਪਾਸਿਆਂ ਤੋਂ ਹੋ ਰਹੀ ਗਹਿਮਾ ਗਹਿਮੀ ਦੇ ਚਲਦਿਆਂ ਭਾਰਤ ਦਾ ਫਾਈਟਰ ਪਲੇਨ ਪਾਕਿਸਤਾਨ 'ਚ ਕਰੈਸ਼ ਹੋ ਗਿਆ ਸੀ ਅਤੇ ਉਸ ਦਾ ਪਾਇਲਟ ਅਭਿਨੰਦਨ ਪਾਕਿਸਤਾਨ ਦੀ ਆਰਮੀ ਦੇ ਕਬਜ਼ੇ 'ਚ ਹੈ ਅਤੇ ਸਹੀ ਸਲਾਮਤ ਹੈ। ਹੁਣ ਭਾਰਤ ਸਰਕਾਰ ਨੂੰ ਦੇਸ਼ ਭਰ 'ਚ ਮੰਗ ਕੀਤੀ ਜਾ ਰਹੀ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਵਾਪਸ ਭਾਰਤ ਲਿਆਂਦਾ ਜਾਵੇ। ਇਸ ਨੂੰ ਲੈ ਕੇ ਫਿਲਮੀ ਸਿਤਾਰਿਆਂ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਜਿਸ ਦੀ ਲੜੀ 'ਚ ਪੰਜਾਬ ਦੀ ਨਾਮਵਰ ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਵੀ ਆਵਾਜ਼ ਬੁਲੰਦ ਕੀਤੀ ਹੈ।

 
 
 
 
 
 
 
 
 
 
 
 
 
 

Jewellery @urbanmutiyar Outfit @jharokhadesigns

A post shared by Himanshi Khurana (@iamhimanshikhurana) on Feb 26, 2019 at 12:09am PST


ਉਨ੍ਹਾਂ ਨੇ ਦੇਸ਼ ਦੇ ਪ੍ਰਧਾਨਮੰਤਰੀ ਨੂੰ ਅਪੀਲ ਕਰਦਿਆਂ ਟਵੀਟ ਕਰ ਕਿਹਾ,''ਸਾਨੂੰ ਸਾਰਿਆਂ ਨੂੰ ਸ਼ਾਂਤੀ ਚਾਹੀਦੀ ਹੈ, ਮੈਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦੀ ਹਾਂ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਵਾਪਿਸ ਲੈ ਆਓ, ਥੋੜੀ ਦੇਰੀ ਹੋ ਸਕਦੀ ਹੈ ਪਰ ਅਸੀਂ ਇਕ ਹੋਰ ਨਾਇਕ ਦੀ ਜਾਨ ਨਹੀਂ ਗਵਾ ਸਕਦੇ, ਇਕ ਹੋਰ ਜ਼ਿੰਦਗੀ ਨਹੀਂ ਗਵਾ ਸਕਦੇ, ਉਸ ਦੇ ਪਰਿਵਾਰ ਨੂੰ ਤਾਕਤ ਦੇਵੋ।''


ਦੱਸ ਦਈਏ ਵਿੰਗ ਕਮਾਂਡਰ ਅਭਿਨੰਦਨ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ 'ਚ ਉਹ ਦੱਸ ਰਿਹਾ ਹੈ ਕਿ ਬਿਲਕੁਲ ਠੀਕ ਅਤੇ ਪਾਕਿਸਤਾਨ ਆਰਮੀ ਦੇ ਵਰਤਾਅ ਤੋਂ ਕਾਫੀ ਖੁਸ਼ ਹੈ। ਉਸ ਨੂੰ ਵਾਪਸ ਲਿਆਉਣ ਦੀ ਮੰਗ ਹੁਣ ਪੂਰੇ ਦੇਸ਼ 'ਚ ਜ਼ੋਰ ਫੜ੍ਹ ਰਹੀ ਹੈ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਹੀ ਦੋਵਾਂ ਦੇਸ਼ਾਂ 'ਚ ਤਣਾਅ ਦੀ ਸਥਿਤੀ ਬਣੀ ਹੋਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News