ਜੱਸੀ ਗਿੱਲ ਨੂੰ ਆਨਫਾਲੋ ਕਰਨ ''ਤੇ ਭੜਕੀ ਹਿਮਾਂਸ਼ੀ ਖੁਰਾਣਾ, ਸੋਸ਼ਲ ਮੀਡੀਆ ''ਤੇ ਕੀਤਾ ਵੱਡਾ ਦਾਅਵਾ
5/13/2020 8:19:32 AM

ਜਲੰਧਰ (ਬਿਊਰੋ) : ਪੰਜਾਬੀ ਮਾਡਲ, ਗਾਇਕਾ ਤੇ 'ਬਿੱਗ ਬੌਸ 13' ਫੇਮ ਦੀ ਮਸ਼ਹੂਰ ਹਿਮਾਂਸ਼ੀ ਖੁਰਾਣਾ ਪ੍ਰੇਮੀ ਆਸਿਮ ਰਿਆਜ਼ ਅਤੇ ਲਵ ਸਟੋਰੀ ਨੂੰ ਲੈ ਕੇ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਿਮਾਂਸ਼ੀ ਹੁਣ ਇਕ ਵਾਰ ਮੁੜ ਸੁਰਖੀਆਂ 'ਚ ਆ ਗਈ ਹੈ। ਇਸ ਵਾਰ ਕਾਰਨ ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਹੈ। ਦਰਅਸਲ, ਜੱਸੀ ਗਿੱਲ ਤੇ ਪੰਜਾਬੀ ਗਾਇਕਾ ਤੇ ਮਾਡਲ ਸ਼ਹਿਨਾਜ਼ ਕੌਰ ਗਿੱਲ ਦਾ ਨਵਾਂ ਗੀਤ 'ਕਹਿ ਗਈ ਸੌਰੀ' ਰਿਲੀਜ਼ ਹੋਇਆ ਸੀ। ਹਾਲਾਂਕਿ ਗੀਤ ਰਿਲੀਜ਼ ਹੋਣ ਤੋਂ ਕੁਝ ਦਿਨ ਪਹਿਲਾਂ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਹਿਮਾਂਸ਼ੀ ਖੁਰਾਣਾ ਜੱਸੀ ਨਾਲ ਸ਼ਹਿਨਾਜ਼ ਨਾਲ ਕੰਮ ਕਰਨ 'ਤੇ ਨਾਰਾਜ਼ ਹੋ ਗਈ ਹੈ ਅਤੇ ਜੱਸੀ ਗਿੱਲ ਨੂੰ ਸੋਸ਼ਲ ਮੀਡੀਆ 'ਤੇ ਅਨਫਾਲੋ ਕਰ ਦਿੱਤਾ ਹੈ।
ਮਾਮਲੇ ਨੂੰ ਵਧਦਾ ਦੇਖ ਕੇ ਹਿਮਾਂਸ਼ੀ ਖੁਰਾਣਾ ਨੇ ਖੁਦ ਇਸ ਵਿਵਾਦ 'ਤੇ ਚੁੱਪੀ ਤੋੜਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ 'ਤੇ ਮਾਮਲੇ ਦੀ ਪੂਰੀ ਸੱਚਾਈ ਦਾ ਖੁਲਾਸਾ ਕੀਤਾ ਹੈ। ਹਿਮਾਂਸ਼ੀ ਨੇ ਟਵੀਟ ਕੀਤਾ, “ਫਾਲੋ-ਅਨਫਾਲਟ ਕੀ ਹੰਗਾਮਾ ਚੱਲ ਰਿਹਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਹੋਮਵਰਕ ਕਰ ਲਵੋ... ਮੈਂ ਮੁਸ਼ਕਲ ਨਾਲ ਹੀ ਕਿਸੇ ਵੀ ਗਾਇਕ ਤੇ ਇੰਡੀਅਨ ਸੈਲੇਬ੍ਰਿਟੀ ਨੂੰ ਸ਼ੋਸ਼ਲ ਮੀਡੀਆ 'ਤੇ ਫਾਲੋ ਕਰਦੀ ਹਾਂ ਕਿਉਂਕਿ ਮੈਨੂੰ ਇਨ੍ਹਾਂ ਆਨਲਾਈਨ ਰਿਲੇਸ਼ਨਸ਼ਿਪਸ 'ਤੇ ਭਰੋਸਾ ਨਹੀਂ ਹੈ। ਮੈਂ ਪਹਿਲਾਂ ਹੀ ਉਨ੍ਹਾਂ ਨੂੰ ਫਾਲੋ ਨਹੀਂ ਕੀਤਾ ਸੀ ਤਾਂ ਅਨਫਾਲੋ ਕਿਵੇਂ ਕਰਾਂਗੀ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ