ਰਾਨੂ ਮੰਡਲ ਤੋਂ ਗੀਤ ਗਵਾਉਣ ਲਈ ਹਿਮੇਸ਼ ਰੇਸ਼ਮੀਆ ਨੂੰ ਵੇਲਣੇ ਪਏ ਖੂਬ ਪਾਪੜ (ਵੀਡੀਓ)

9/7/2019 4:38:02 PM

ਮੁੰਬਈ (ਬਿਊਰੋ) — ਪੱਛਮੀ ਬੰਗਾਲ ਦੇ ਰੇਲਵੇ ਸਟੇਸ਼ਨ 'ਤੇ ਗੀਤ ਗਾ ਕੇ ਮਸ਼ਹੂਰ ਹੋਈ ਰਾਨੂ ਮੰਡਲ ਦਾ ਨਾਂ ਅੱਜ ਹਰ ਇਕ ਦੀ ਜ਼ੁਬਾਨ 'ਤੇ ਹੈ। ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਤੋਂ ਬਾਅਦ ਰਾਨੂ ਮੰਡਲ ਹੁਣ ਹਿਮੇਸ਼ ਰੇਸ਼ਮੀਆ ਨਾਲ ਇਕ ਤੋਂ ਬਾਅਦ ਇਕ ਗੀਤ ਕਰ ਰਹੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਰਾਨੂ ਤੋਂ ਗੀਤ ਗਵਾਉਣ ਲਈ ਹਿਮੇਸ਼ ਰੇਸ਼ਮੀਆ ਨੂੰ ਕਿੰਨੀ ਮਿਹਨਤ ਕਰਨੀ ਪਈ ਹੈ। ਸੋਸ਼ਲ ਮੀਡੀਆ 'ਤੇ ਹਿਮੇਸ਼ ਅਤੇ ਰਾਨੂ ਮੰਡਲ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਹਿਮੇਸ਼ ਰਾਨੂ  ਨੂੰ ਵਾਰ-ਵਾਰ ਸਮਝਾਉਂਦੇ ਨਜ਼ਰ ਆ ਰਹੇ ਹਨ। ਗੀਤ ਗਾਉਂਦੇ ਹੋਏ ਰਾਨੂ ਨੇ ਕਈ ਵਾਰ ਬਰੇਕ ਲਈ। ਇਸ ਦੌਰਾਨ ਹਿਮੇਸ਼ ਨੇ ਉਨ੍ਹਾਂ ਨੂੰ ਕਈ ਵਾਰ ਧੁੰਨ ਸਮਝਾਈ।


ਦੱਸਣਯੋਗ ਹੈ ਕਿ ਰਾਨੂ ਮੰਡਲ ਫਿਲਮਾਂ ਦੇ ਗੀਤ ਸੁਣ ਕੇ ਗਾਉਂਦੀ ਹੁੰਦੀ ਸੀ। ਉਸ ਨੇ ਕਦੇ ਵੀ ਕਿਸੇ ਸੰਗੀਤਕਾਰ ਦੇ ਧੁੰਨ 'ਤੇ ਨਹੀਂ ਗਾਇਆ ਸੀ। ਇਸ ਲਈ ਹਿਮੇਸ਼ ਰੇਸ਼ਮੀਆ ਨੇ ਜਦੋਂ ਰਾਨੂ ਮੰਡਲ ਤੋਂ ਗੀਤ ਗਵਾਇਆ ਤਾਂ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ। ਕਈ ਘੰਟਿਆ ਦੇ ਰਿਆਜ਼ ਤੋਂ ਬਾਅਦ ਰਾਨੂ ਦਾ ਗੀਤ ਸੰਭਵ ਹੋ ਸਕਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News