B''Day Spl: ''ਆਸ਼ਿਕ ਬਨਾਇਆ ਆਪਨੇ'' ਨਾਲ ਹਿਮੇਸ਼ ਰੇਸ਼ਮੀਆ ਆਏ ਸਨ ਲਾਈਮਲਾਈਟ ''ਚ

7/23/2019 1:11:51 PM

ਮੁੰਬਈ (ਬਿਊਰੋ)— ਐਕਟਰ ਅਤੇ ਸਿੰਗਰ ਹਿਮੇਸ਼ ਰੇਸ਼ਮੀਆ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੇ ਹਨ। ਹਿਮੇਸ਼ ਰੇਸ਼ਮੀਆ ਦਾ ਜਨਮ 23 ਜੁਲਾਈ 1973 ਨੂੰ ਹੋਇਆ। ਉਨ੍ਹਾਂ ਨੂੰ ਬਾਲੀਵੁੱਡ 'ਚ ਇਕ ਮਿਊਜ਼ਿਕ ਡਾਇਰੈਕਟਰ, ਸਿੰਗਰ ਅਤੇ ਐਕਟਰ ਦੇ ਰੂਪ 'ਚ ਜਾਣਿਆ ਜਾਂਦਾ ਹੈ। ਫਿਲਮ 'ਆਸ਼ਿਕ ਬਨਾਇਆ ਆਪਨੇ'' ਉਸ ਦੌਰ 'ਚ ਕਾਫੀ ਹਿੱਟ ਹੋਇਆ ਸੀ। ਇਸ ਦੇ ਨਾਲ ਹੀ ਹਿਮੇਸ਼ ਹਿੰਦੀ ਸਿਨੇਮਾ ਦੇ ਪਹਿਲੇ ਅਜਿਹੇ ਸਿੰਗਰ ਅਤੇ ਮਿਊਜ਼ਿਕ ਡਾਇਰੈਕਟਰ ਹਨ, ਜਿਨ੍ਹਾਂ ਨੂੰ ਆਪਣੇ ਪਹਿਲੇ ਡੈਬਿਊ ਗੀਤ ਲਈ ਫਿਲਮਫੇਅਰ ਬੈਸਟ ਡੈਬਿਊ ਸਿੰਗਰ ਦਾ ਐਵਾਰਡ ਮਿਲਿਆ ਸੀ।
PunjabKesari
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 'ਆਸ਼ਿਕ ਬਣਾਇਆ ਆਪਨੇ'', 'ਝਲਕ ਦਿਖਲਾ ਜਾ' ਵਰਗੇ ਸੁਪਰਹਿੱਟ ਗੀਤ ਗਾਉਣ ਵਾਲੇ ਹਿਮੇਸ਼ ਦਰਅਸਲ ਸਿੰਗਰ ਅਤੇ ਮਿਊਜ਼ਿਕ ਕਮਪੋਜਰ ਨਹੀਂ ਬਣਨਾ ਚਾਹੁੰਦੇ ਸਨ ਪਰ ਪਿਤਾ ਦੀ ਇੱਛਾ ਨੂੰ ਪੂਰੀ ਕਰਨ ਲਈ ਉਨ੍ਹਾਂ ਨੇ ਸੰਗੀਤ ਨੂੰ ਆਪਣਾ ਕਰੀਅਰ ਬਣਾਇਆ।
PunjabKesari
ਹਿਮੇਸ਼ ਦਾ ਪਹਿਲਾਂ ਐਲਬਮ 'ਆਪ ਕਾ ਸਰੂਰ' ਅੱਜ ਵੀ ਇੰਡੀਅਨ ਮਿਊਜ਼ਿਕ ਇੰਡਸਟਰੀ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਖਰੀਦਿਆ ਜਾਣ ਵਾਲਾ ਐੱਲਬਮ ਹੈ। ਹਿਮੇਸ਼ ਰੇਸ਼ਮੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਲਮਾਨ ਖਾਨ ਦੀ ਫਿਲਮ 'ਪਿਆਰ ਕਿਆ ਤੋਂ ਡਰਨਾ ਕਿਆ'' ਨਾਲ ਕੀਤੀ ਸੀ।
PunjabKesari
ਪਿਛਲੇ ਸਾਲ ਹਿਮੇਸ਼ ਰੇਸ਼ਮੀਆ ਨੇ ਆਪਣੀ ਗਰਲਫਰੈਂਡ ਸੋਨੀਆ ਨਾਲ ਵਿਆਹ ਕਰਵਾਇਆ ਸੀ। ਹਿਮੇਸ਼ ਅਤੇ ਸੋਨੀਆ ਪਿੱਛਲੇ 10 ਸਾਲਾਂ ਤੋਂ ਰਿਲੇਸ਼ਨ 'ਚ ਸਨ। ਉਨ੍ਹਾਂ ਨੇ 22 ਸਾਲ ਬਾਅਦ ਆਪਣੀ ਪਤਨੀ ਕੋਮਲ ਨੂੰ ਤਲਾਕ ਦਿੱਤਾ। ਹਿਮੇਸ਼ ਦੀ ਪਤਨੀ ਸੋਨੀਆ ਖੁਦ ਵੀ ਅਦਾਕਾਰਾ ਹੈ। ਉਹ 'ਸਤੀ', 'ਰਿਮਿਕਸ', 'ਯਸ ਬੌਸ' ਅਤੇ 'ਕੈਸਾ ਯੇ ਪਿਆਰ ਹੈ' ਵਰਗੇ ਨਾਟਕਾਂ 'ਚ ਨਜ਼ਰ ਆ ਚੁੱਕੀ ਹੈ।
PunjabKesari
ਹਿਮੇਸ਼ ਰੇਸ਼ਮਿਆ ਦੀ ਆਉਣ ਵਾਲੀ ਫਿਲਮ 'ਹੈੱਪੀ ਹਾਰਡੀ ਐਂਡ ਹੀਰ' ਦਾ ਟੀਜ਼ਰ ਆਊਟ ਹੋ ਗਿਆ ਹੈ। ਫਿਲਮ ਦੇ ਟੀਜ਼ਰ 'ਚ ਹਿਮੇਸ਼ ਡਬਲ ਰੋਲ 'ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨਾਲ ਲੀਡ ਰੋਲ 'ਚ ਅਦਾਕਾਰਾ ਸੋਨੀਆ ਮਾਨ ਦਿਖਾਈ ਦੇ ਰਹੀ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News