ਹਿਮੇਸ਼ ਰੇਸ਼ਮੀਆ ਦਾ ਖੁਲਾਸਾ, ਇਸ ਕਾਰਨ ਦਿੱਤਾ ਸੀ ਰਾਨੂੰ ਮੰਡਲ ਨੂੰ ਗੀਤ ਗਾਉਣ ਦਾ ਮੌਕਾ

10/1/2019 9:08:36 AM

ਮੁੰਬਈ(ਬਿਊਰੋ)- ਸੋਸ਼ਲ ਮੀਡੀਆ ਰਾਹੀਂ ਰਾਤੋਂ-ਰਾਤ ਸਟਾਰ ਬਣੀ ਰਾਨੂੰ ਮੰਡਲ ਨੂੰ ਅੱਜ ਹਰ ਕੋਈ ਜਾਣਦਾ ਹੈ। ਰੇਲਵੇ ਸਟੇਸ਼ਨ ਤੇ ਗਾ ਕੇ ਮੰਗਣ ਵਾਲੀ ਰਾਨੂੰ ਮੰਡਲ ਨੇ ਹਿਮੇਸ਼ ਰੇਸ਼ਮੀਆ ਦੀ ਫਿਲਮ ‘ਚ ਕਈ ਗੀਤ ਗਾਏ ਹਨ । ਹਿਮੇਸ਼ ਨੇ ਸੋਸ਼ਲ ਮੀਡੀਆ ਤੇ ਰਾਨੂੰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਇਹ ਮੌਕਾ ਦਿੱਤਾ ਸੀ । ਹਿਮੇਸ਼ ਦੇ ਇਸ ਕਦਮ ਨਾਲ ਉਸ ਦੀ ਵੀ ਕਾਫੀ ਤਾਰੀਫ ਹੋਈ ਸੀ ਪਰ ਹੁਣ ਹਾਲ ਹੀ ‘ਚ ਹਿਮੇਸ਼ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਰਾਨੂੰ ਨੂੰ ਫਿਲਮ ’ਚ ਗੀਤ ਗਾਉਣ ਦਾ ਮੌਕਾ ਕਿਉਂ ਦਿੱਤਾ।
PunjabKesari
ਹਿਮੇਸ਼ ਨੇ ਇਕ ਪ੍ਰੋਗਰਾਮ ਦੌਰਾਨ ਖੁਲਾਸਾ ਕੀਤਾ,‘‘ਮੈਂ ਆਪਣੀ ਫਿਲਮ ਦੇ ਗੀਤਾਂ ਲਈ ਇਕ ਫੀ-ਮੇਲ ਸਿੰਗਰ ਲੱਭ ਰਿਹਾ ਸੀ, ਜਦੋਂ ਮੈਂ ਰਾਨੂੰ ਦੀ ਆਵਾਜ਼ ਸੁਣੀ ਤਾਂ ਇਸ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ। ਇਸ ਤੋਂ ਬਾਅਦ ਮੈਂ ਰਾਨੂੰ ਨੁੰ ਸਟੂਡੀਓ ’ਚ ਬੁਲਾਇਆ ਤੇ ਗੀਤ ਰਿਕਾਰਡ ਕਰਕੇ ਉਸ ਨੂੰ ਇੰਸਟਾਗ੍ਰਾਮ ’ਤੇ ਸ਼ੇਅਰ ਕਰ ਦਿੱਤਾ। ਜਿਸ ਤੋਂ ਬਾਅਦ ਸਾਰੇ ਜਾਣਦੇ ਹੀ ਹਨ ਕਿ ਉਹ ਗੀਤ ਗਲੋਬਲ ਨੰਬਰ ਵਨ ਬਣ ਗਿਆ।’’
PunjabKesari
ਦੱਸ ਦਿੰਦੇ ਹਾਂ ਹਿਮੇਸ਼ ਨੇ ਹਾਲ ਹੀ ਇਕ ਹੋਰ ਗੀਤ ਰਾਨੂੰ ਮੰਡਲ ਤੇ ਉਦਿੱਤ ਨਾਰਾਇਣ ਨਾਲ ਰਿਕਾਰਡ ਕੀਤਾ ਹੈ। ਜਿਸ ਦੀ ਵੀਡੀਓ ਹਿਮੇਸ਼ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News