ਹਿੰਮਤ ਸੰਧੂ ਦਾ ਨਵਾਂ ਗੀਤ ''ਬੁਰਜ ਖਲੀਫਾ'' ਰਿਲੀਜ਼ (ਵੀਡੀਓ)

7/16/2019 3:36:39 PM

ਜਲੰਧਰ(ਬਿਊਰੋ) - ਆਪਣੀ ਬੁਲੰਦ ਆਵਾਜ਼ ਦੇ ਸਦਕਾ ਥੋੜੇ ਸਮੇਂ 'ਚ ਖਾਸ ਪਛਾਣ ਬਣਾ ਚੁੱਕੇ ਪੰਜਾਬੀ ਗਾਇਕ ਹਿੰਮਤ ਸੰਧੂ ਦਾ ਅੱਜ ਨਵਾਂ ਗੀਤ 'ਬੁਰਜ ਖਲੀਫਾ' ਰਿਲੀਜ਼ ਹੋਇਆ ਹੈ। ਹਿੰਮਤ ਸੰਧੂ ਦੇ ਇਸ ਨਵੇਂ ਗੀਤ ਨੂੰ ਗੀਤਕਾਰ ਰਾਜ ਰਣਜੋਧ ਨੇ ਲਿਖਿਆ ਹੈ, ਜਿਸ ਦਾ ਮਿਊਜ਼ਿਕ ਲਾਡੀ ਗਿੱਲ ਵਲੋਂ ਤਿਆਰ ਕੀਤਾ ਗਿਆ ਹੈ। ਮਾਹੀ ਸੰਧੂ ਤੇ ਜੋਬਨ ਸੰਧੂ ਵਲੋਂ ਬਣਾਈ ਗਈ ਇਸ ਵੀਡੀਓ 'ਚ ਸਿਮਰਤ ਕੌਰ ਨੇ ਫੀਚਰ ਕੀਤਾ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਿੰਮਤ ਸੰਧੂ ਕਈ ਹਿੱਟ ਸਿੰਗਲ ਟਰੈਕ ਰਿਲੀਜ਼ ਕਰ ਚੁੱਕੇ ਹਨ ਅਤੇ ਪੰਜਾਬੀ ਫਿਲਮਾਂ 'ਚ ਵੀ ਪਲੇਅਬੈਕ ਗੀਤ ਗਾ ਚੁੱਕੇ ਹਨ। 'ਸੋਨੇ ਦਾ ਦੰਦ', 'ਸੁੱਖਣਾ ਸੁੱਖਦੀ', 'ਸਾਥ ਜੱਟ ਦਾ','ਧੋਖਾ', 'ਪਹਿਲਾ ਵੈਲਨਟਾਈਨ', 'ਟਾਊਨ', 'ਅਣਖਾ', 'ਡੈਸ਼ ਬੋਰਡ', 'ਪ੍ਰਾਊਡ' ਅਤੇ 'ਚਰਚੇ' ਵਰਗੇ ਕਈ ਹਿੱਟ ਗੀਤ ਗਾ ਚੁੱਕੇ ਹਨ। 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਰਿਲੀਜ਼ ਹੋਏ 'ਬੁਰਜ ਖਲੀਫਾ' ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News