ਇਸ ਕਾਰਨ ‘BIG BOSS’ ਦੇ Contestant ਹਿੰਦੁਸਤਾਨੀ ਭਾਊ ਨੇ ਡਿਲੀਟ ਕੀਤਾ ਚਾਈਨੀਜ਼ TikTok ਐਪ
5/17/2020 8:12:40 AM

ਮੁੰਬਈ(ਬਿਊਰੋ)- 'ਹਿੰਦੁਸਤਾਨੀ ਭਾਊ', ਜੋ ਕਿ ‘ਬਿੱਗ ਬੌਸ 13’ 'ਚ ਦਿਖਾਈ ਦਿੱਤੇ ਸਨ। ਹਿੰਦੁਸਤਾਨੀ ਭਾਊ ਨੇ ਹਾਲ ਹੀ 'ਚ ਚੀਨੀ ਐਪ TikTok ਨੂੰ ਆਪਣੇ ਮੋਬਾਇਲ ਤੋਂ ਡਿਲੀਟ ਕਰ ਦਿੱਤਾ ਹੈ। ਇਸ ਐਪ 'ਤੇ ਉਨ੍ਹਾਂ ਦੇ 15 ਲੱਖ ਫੋਲੋਅਰਜ਼ ਸਨ। 'ਹਿੰਦੁਸਤਾਨੀ ਭਾਊ ' ਨੂੰ ਇਕ ਆਈਜੀਟੀਵੀ ਵੀਡੀਓ ਵਿਚ 15 ਲੱਖ ਫੋਲੋਅਰਜ਼ ਦੇ ਨਾਲ ਆਪਣਾ ਟਿਕਟਾਕ ਅਕਾਊਂਟ ਡਿਲੀਟ ਕਰਦੇ ਹੋਏ ਦੇਖਿਆ ਗਿਆ ਸੀ। ਹਿੰਦੁਸਤਾਨੀ ਭਾਊ ਨੇ ਅਜਿਹਾ ਯੂ-ਟਿਊਬਰ ਕੈਰੀਮਿੰਟੀ ਦੇ ਸਮਰਥਨ ਵਿਚ ਕੀਤਾ ਸੀ। ਜਿਸ ਦੀ ਵੀਡੀਓ ਨੂੰ ਯੂ-ਟਿਊਬ ਇੰਡੀਆ ਨੇ ਸਾਈਬਰ ਬੁਲਿੰਗ ਦੇ ਅਧਾਰ 'ਤੇ ਹਟਾ ਦਿੱਤਾ ਸੀ। ਭਾਰਤ ਦੇ ਕੁਝ ਵੱਡੇ ਯੂ-ਟਿਊਬਰਾਂ ਵੱਲੋਂ ਕਈ ਅਪੀਲਾਂ ਕਰਨ ਦੇ ਬਾਵਜੂਦ, ਵੀਡੀਓ ਦੁਬਾਰਾ ਅਪਲੋਡ ਨਹੀਂ ਕੀਤਾ ਗਿਆ। ਵੀਡੀਓ ਟਿਕਟਾਕਰ ਆਮਿਰ ਸਿੱਦੀਕੀ ਦਾ ਰੋਸਟ ਸੀ, ਜਿਸ ਨੇ ਪਹਿਲਾਂ ਯੂਟਿਊਬ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਇਸ ਲਈ ਅਣਜਾਣੇ ਵਿਚ ਟਿਕਟਾਕ ਬਨਾਮ ਯੂ-ਟਿਊਬ ਯੁੱਧ ਸ਼ੁਰੂ ਹੋ ਗਿਆ ਹੈ।
CarryMinati ਵਲੋਂ ਬਣਾਇਆ ਗਿਆ ਵੀਡੀਓ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਨਾਨ-ਮਿਊਜ਼ੀਕ ਵੀਡੀਓ ਬਣਨ ਦੀ ਕਗਾਰ 'ਤੇ ਸੀ। ਹਾਲਾਂਕਿ, ਇਸ ਨੂੰ ਹਟਾ ਲਏ ਜਾਣ ਕਾਰਨ ਇਹ ਇਕ ਮੀਲ ਦਾ ਪੱਥਰ ਨਹੀਂ ਬਣ ਸਕਿਆ। ਇਸ ਤੋਂ ਗੁੱਸੇ ਵਿਚ ਆ ਕੇ ਹਿੰਦੁਸਤਾਨੀ ਭਾਊ ਨੇ ਇੰਸਟਾਗ੍ਰਾਮ 'ਤੇ ਜ਼ਾਹਰ ਕੀਤਾ ਕਿ ਉਹ ਯੂ-ਟਿਊਬ ਰਾਹੀਂ ਕੀਤੀ ਗਈ ਕਾਰਵਾਈ ਤੋਂ ਅਸੰਤੁਸ਼ਟ ਹੈ ਅਤੇ ਹਿੰਦੁਸਤਾਨੀ ਭਾਊ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਦੇ ਸਾਹਮਣੇ ਆਈਜੀਟੀਵੀ ਵੀਡੀਓ ਦੇ ਜ਼ਰੀਏ ਆਪਣਾ ਨਿੱਜੀ ਟਿਕਟਾਕ ਖਾਤਾ ਡਿਲੀਟ ਕਰ ਦਿੱਤਾ। ਵੀਡੀਓ ਵਿਚ, ਹਿੰਦੁਸਤਾਨੀ ਭਾਊ ਨੇ ਇਹ ਵੀ ਦਿਖਾਇਆ ਕਿ ਉਸਦੇ 1.5 ਮਿਲੀਅਨ ਫਾਲੋਅਰਜ਼ ਸਨ।
ਹਾਲਾਂਕਿ ਉਸਨੇ ਜ਼ਿਕਰ ਕੀਤਾ ਕਿ ਉਹ ਟਿਕਟਾਕ ਦੀ ਜ਼ਿਆਦਾ ਪਰਵਾਹ ਨਹੀਂ ਕਰਦਾ ਅਤੇ ਯੂਟਿਊਬ ਤੇ ਇੰਸਟਾਗ੍ਰਾਮ ਨੂੰ ਆਪਣਾ ਪਰਿਵਾਰ ਮੰਨਦਾ ਹੈ। ਇਸ ਲਈ ਹਿੰਦੁਸਤਾਨੀ ਭਾਊ ਨੇ ਆਪਣਾ ਅਕਾਊਂਟ ਡਿਲੀਟ ਕਰ ਦਿੱਤਾ ਤੇ ਇਸ ਨੂੰ ਆਪਣੇ ਮੋਬਾਇਲ ਤੋਂ ਅਨਇੰਸਟਾਲ ਕਰ ਦਿੱਤਾ। ਪੂਰੇ ਸੀਨ ਨੂੰ ਉਨ੍ਹਾਂ ਵਲੋਂ ਕੈਪਚਰ ਕੀਤਾ ਗਿਆ ਅਤੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਪੋਸਟ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਹਿਰ ਲਈ ਚੀਨ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਅਤੇ ਚੀਨੀ ਸਾਮਾਨ ਤੋਂ ਇਲਾਵਾ ਚੀਨੀ ਐਪ ਟਿਕਟਾਕ ਅਤੇ ਜ਼ੂਮ ਨੂੰ ਵੀ ਡਿਲੀਟ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ