ਇਕ ਹਿੱਟ ਗਾਣੇ ਨੇ ਬਦਲ ਦਿੱਤੀ ਇਨ੍ਹਾਂ ਨਵੇਂ ਗਾਇਕਾਂ ਦੀ ਜ਼ਿੰਦਗੀ

4/27/2019 8:39:44 PM

ਜਲੰਧਰ (ਬਿਊਰੋ)— ਪੰਜਾਬੀ ਗਾਇਕੀ 'ਚ ਸੰਘਰਸ਼ ਕਰਨਾ ਤੇ ਸੰਘਰਸ਼ ਕਰਕੇ ਸਫਲ ਹੋਣਾ ਬਹੁਤ ਮੁਸ਼ਕਿਲ ਕੰਮ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਮਸ਼ਹੂਰ ਤੇ ਮਸ਼ਰੂਫ ਹੋਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ ਸਰੋਤਿਆਂ ਦੀ ਪਸੰਦ 'ਤੇ ਖਰਾ ਉਤਰਨਾ ਪੈਂਦਾ ਹੈ। ਆਓ ਨਜ਼ਰ ਮਾਰਦੇ ਹਾਂ ਉਨ੍ਹਾਂ ਗਾਇਕਾਂ 'ਤੇ, ਜਿਨ੍ਹਾਂ ਦੇ ਇਕ ਹਿੱਟ ਗਾਣੇ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਤੇ ਅੱਜ ਉਹ ਮਸ਼ਹੂਰ ਗਾਇਕਾਂ 'ਚ ਸ਼ੁਮਾਰ ਹਨ।


ਸਿੱਧੂ ਮੂਸੇਵਾਲਾ
ਸ਼ੁਭਦੀਪ ਤੋਂ ਸਿੱਧੂ ਮੂਸੇਵਾਲਾ ਬਣੇ ਇਸ ਗਾਇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਵਜੋਂ ਕੀਤੀ। ਗਾਇਕ ਨਿੰਜਾ ਦੇ ਗੀਤ 'ਲਾਇਸੈਂਸ' ਨੂੰ ਲਿਖਣ ਵਾਲੇ ਸਿੱਧੂ ਨੇ ਆਪਣੇ ਗੀਤ 'ਜੀ-ਵੈਗਨ' ਤੇ 'ਸੋ ਹਾਈ' ਤੋਂ ਪ੍ਰਸਿੱਧੀ ਹਾਸਲ ਕੀਤੀ। ਇਸ ਗੀਤ ਨੇ ਜਿਥੇ ਸਿੱਧੂ ਮੂਸੇਵਾਲਾ ਨੂੰ ਮਸ਼ਹੂਰ ਕਰ ਦਿੱਤਾ, ਉਥੇ ਹੀ ਇਸ ਗਾਇਕ ਨੇ ਇਕ ਤੋਂ ਬਾਅਦ ਇਕ ਹਿੱਟ ਗਾਣੇ ਦੇ ਕੇ ਨੌਜਵਾਨਾਂ ਨੂੰ ਆਪਣਾ ਮੁਰੀਦ ਬਣਾ ਲਿਆ।

PunjabKesari

ਗੁਰਨਾਮ ਭੁੱਲਰ
ਇਸ ਲੜੀ 'ਚ ਅਗਲਾ ਨੌਜਵਾਨ ਗਾਇਕ ਗੁਰਨਾਮ ਭੁੱਲਰ ਹੈ। ਛੋਟੀ ਸਟੇਜ ਤੋਂ ਵੱਡੇ-ਵੱਡੇ ਅਖਾੜਿਆਂ ਤੱਕ ਪਹੁੰਚੇ ਇਸ ਗਾਇਕ ਨੇ ਵੀ ਖੂਬ ਸੰਘਰਸ਼ ਕੀਤਾ। 'ਹੀਰ ਜਿਹੀਆਂ ਕੁੜੀਆਂ' ਤੋਂ ਸ਼ੁਰੂ ਹੋਏ ਇਸ ਗਾਇਕ ਨੂੰ ਪਛਾਣ ਗੀਤ 'ਜਿੰਨਾ ਤੇਰਾ ਮੈਂ ਕਰਦੀ' ਤੋਂ ਮਿਲੀ ਪਰ ਗੁਰਨਾਮ ਨੂੰ ਉਸ ਦੇ ਗੀਤ 'ਡਾਇਮੰਡ' ਨੇ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੱਤਾ ਤੇ ਅੱਜ ਇਹ ਗਾਇਕ ਪੰਜਾਬੀ ਫਿਲਮ ਇੰਡਸਟਰੀ 'ਚ ਵੀ ਸਰਗਰਮ ਹੈ।

PunjabKesari

ਗੁਰੀ
ਉੱਚੀਆਂ ਹਵੇਲੀਆਂ ਦੀ ਗੱਲ ਕਰਨ ਵਾਲੇ ਇਸ ਗਾਇਕ ਨੂੰ ਪਛਾਣ ਉਸ ਦੇ ਪਹਿਲੇ ਗਾਣੇ 'ਯਾਰ ਬੇਲੀ' ਤੋਂ ਮਿਲੀ। ਯਾਰੀ ਦੋਸਤੀ ਦੀ ਗੱਲ ਕਰਦਾ ਗੁਰੀ ਦਾ ਗੀਤ ਐਸਾ ਚੱਲਿਆ ਕੀ ਉਸ ਦੇ ਚਰਚੇ ਹਰ ਪਾਸੇ ਹੋਣ ਲੱਗ ਪਏ। ਇਸ ਗੀਤ ਨੇ ਗੁਰੀ ਨੂੰ ਇੰਨਾ ਹਿੱਟ ਕਰ ਦਿੱਤਾ ਕਿ ਇਸ ਦਾ ਇਹ ਗੀਤ ਕਾਰਾਂ ਤੋਂ ਲੈ ਕੇ ਮੋਬਾਇਲਾਂ ਤੱਕ ਖੂਬ ਵੱਜਣ ਲੱਗ ਪਿਆ।

PunjabKesari

ਅਖਿਲ
ਥੋੜ੍ਹੇ ਸਮੇਂ 'ਚ ਮਸ਼ਹੂਰ ਹੋਏ ਇਸ ਨੌਜਵਾਨ ਗਾਇਕ ਨੇ ਆਪਣੇ ਰੋਮਾਂਟਿਕ ਗਾਣਿਆਂ ਦਾ ਐਸਾ ਜਾਦੂ ਚਲਾਇਆ ਕਿ ਉਸ ਦੇ ਗਾਏ ਗੀਤ 'ਸੁਪਨੇ' ਤੇ 'ਮਖੌਲ' ਸਰੋਤਿਆਂ ਦੀ ਪਸੰਦ ਬਣਨ ਲੱਗ ਗਏ। ਅਖਿਲ ਨੂੰ ਪਛਾਣ ਉਸ ਦੇ ਹਿੱਟ ਗੀਤ 'ਖਾਬ' ਤੇ 'ਗਾਣੀ' ਤੋਂ ਮਿਲੀ। ਇਨ੍ਹਾਂ ਗਾਣਿਆਂ ਨੇ ਅਖਿਲ ਦੀ ਗਾਇਕੀ ਦਾ ਪੱਧਰ ਹੋਰ ਉੱਚਾ ਕਰ ਦਿੱਤਾ। ਅਖਿਲ ਹੁਣ ਉਹ ਗਾਇਕ ਬਣ ਗਿਆ ਹੈ, ਜਿਸ ਦੇ ਗੀਤ ਬਾਲੀਵੁੱਡ ਤੇ ਪਾਲੀਵੁੱਡ 'ਚ ਪਲੇਬੈਕ ਵੱਜਣ ਲੱਗ ਪਏ।

PunjabKesari


ਜੋਰਡਨ ਸੰਧੂ
ਮੁੱਛ ਫੁੱਟ ਵਾਲੇ ਇਸ ਪੰਜਾਬੀ ਨੌਜਵਾਨ ਗਾਇਕ ਨੇ ਆਪਣੇ ਗੀਤ 'ਮੁੱਛ ਫੁੱਟ ਗੱਭਰੂ' ਨਾਲ ਹੀ ਮਕਬੂਲੀਅਤ ਹਾਸਲ ਕਰ ਲਈ। ਇਸ ਨੌਜਵਾਨ ਗਾਇਕ ਨੇ ਹਿੱਟ ਗਾਣਿਆਂ ਦੀ ਐਸੀ ਝੜੀ ਲਾਈ ਕਿ ਉਸ ਦੇ ਗਾਣੇ ਹਰ ਥਾਂ 'ਤੇ ਵੱਜਣ ਲੱਗ ਪਏ। ਗਾਇਕੀ 'ਚ ਮਕਬੂਲ ਹੋਇਆ ਇਹ ਗਾਇਕ ਹੁਣ ਫਿਲਮਾਂ ਵੱਲ ਮਸ਼ਰੂਫ ਹੋ ਰਿਹਾ ਹੈ।

PunjabKesari

ਜੱਸ ਮਾਣਕ
ਘੱਟ ਉਮਰ ਦੇ ਇਸ ਗਾਇਕ ਨੇ ਘੱਟ ਸਮੇਂ 'ਚ ਵੱਧ ਪ੍ਰਸਿੱਧੀ ਹਾਸਲ ਕਰ ਲਈ ਸੀ। ਉਸ ਦੇ ਹਿੱਟ ਗੀਤ 'ਪਰਾਡਾ' ਨੇ ਉਸ ਨੂੰ ਬੁਲੰਦੀਆਂ 'ਤੇ ਪਹੁੰਚਾ ਦਿੱਤਾ। ਮਿਊਜ਼ਿਕ ਇੰਡਸਟਰੀ 'ਚ ਜੱਸ ਮਾਣਕ ਅਜਿਹਾ ਸਿਤਾਰਾ ਬਣ ਗਿਆ, ਜਿਸ ਦੇ ਚਰਚੇ ਹਰ ਥਾਂ ਹੋਣ ਲੱਗ ਪਏ। ਹਿੱਟ ਗਾਣੇ ਦੇਣ ਦਾ ਉਸ ਦਾ ਇਹ ਸਫਰ ਅਜੇ ਵੀ ਬਾਦਸਤੂਰ ਜਾਰੀ ਹੈ।

PunjabKesari

ਨਵਾਬ
ਨਵੇਂ ਅੰਦਾਜ਼ 'ਚ ਪੇਸ਼ ਕੀਤੇ ਆਪਣੇ ਪਹਿਲੇ ਗਾਣੇ 'ਐਕਸਪਰਟ ਜੱਟ' ਨਾਲ ਨਵਾਬ ਨੇ ਉਹ ਪ੍ਰਸਿੱਧੀ ਹਾਸਲ ਕਰ ਲਈ ਜੋ ਕਿਸੇ ਨਵੇਂ ਗਾਇਕ ਨੂੰ ਛੇਤੀ ਨਹੀਂ ਮਿਲਦੀ। ਨਵਾਬ ਦਾ 'ਐਕਸਪਰਟ ਜੱਟ' ਗੀਤ ਇੰਨਾ ਮਕਬੂਲ ਹੋਇਆ ਕਿ ਕਾਰਾਂ ਤੋਂ ਲੈ ਕੇ ਮੋਬਾਇਲਾਂ ਤਕ ਇਹ ਗੀਤ ਹਰ ਪਾਸੇ ਵੱਜਣ ਲੱਗ ਪਿਆ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News