ਧੀਆਂ ਲਈ ਕਰਨਵੀਰ ਨੇ ਰੱਖੀ ਹੋਲੀ ਦੀ ਪਾਰਟੀ, ਇੰਝ ਕੀਤੀ ਮਸਤੀ
3/20/2019 11:39:51 AM
ਜਲੰਧਰ(ਬਿਊਰੋ)— ਟੀ. ਵੀ. ਐਕਟਰ ਕਰਨਵੀਰ ਬੋਹਰਾ ਆਪਣੀਆਂ ਜੁੜਵਾਂ ਧੀਆਂ ਨਾਲ ਹੋਲੀ ਦੇ ਰੰਗ 'ਚ ਰੰਗ ਗਏ ਹਨ। ਹਾਲ ਹੀ 'ਚ ਐਕਟਰ ਨੇ ਆਪਣੀਆਂ ਧੀਆਂ ਲਈ ਕਰੀਬੀ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਈਕੋ ਫ੍ਰੈਂਡਲੀ ਹੋਲੀ ਪਾਰਟੀ ਰੱਖੀ।
ਇਸ ਪਾਰਟੀ 'ਚ ਟੀ.ਵੀ. ਇੰਡਸਟ੍ਰੀ ਦੇ ਮਸ਼ਹੂਰ ਸਟਾਰਸ ਆਪਣੇ ਬੱਚਿਆਂ ਨਾਲ ਪਹੁੰਚੇ।
ਕਰਨਵੀਰ ਬੋਹਰਾ ਦੀਆਂ ਧੀਆਂ ਬੇਲਾ ਅਤੇ ਵਿਯਾਨਾ ਕਲਰਫੁਲ ਪਿੱਚਕਾਰੀਆਂ ਫੜ੍ਹੀ ਮਸਤੀ ਦੇ ਮੂਡ 'ਚ ਨਜ਼ਰ ਆਈਆਂ।
ਕਰਨ ਨੇ ਦੋਵਾਂ ਨੂੰ ਗੋਦ 'ਚ ਲੈ ਕੇ ਕਾਰਟੂਨ ਮੋਟੂ-ਪਤਲੂ ਨਾਲ ਤਸਵੀਰਾਂ ਕਲਿਕ ਕਰਵਾਈਆਂ।
ਕਰਨਵੀਰ ਬੋਹਰਾ ਆਪਣੀਆਂ ਧੀਆਂ ਦੇ ਬੇਹੱਦ ਕਰੀਬ ਹਨ। ਦੱਸ ਦੇਈਏ ਕਿ ਕਰਨਵੀਰ ਦੀਆਂ ਧੀਆਂ ਉਨ੍ਹਾਂ ਨੂੰ ਮਿਲਣ 'ਬਿੱਗ ਬੌਸ' ਦੇ ਘਰ ਵੀ ਪਹੁੰਚੀਆਂ ਸਨ।
ਕਰਨਵੀਰ ਬੋਹਰਾ ਦੀ ਇਹ ਪਾਰਟੀ ਖਾਸਤੌਰ 'ਤੇ ਬੱਚਿਆਂ ਲਈ ਰੱਖੀ ਗਈ ਸੀ। ਪਾਰਟੀ 'ਚ ਰੋਡੀਜ਼ ਫੇਮ ਰਘੂਰਾਮ ਪਤਨੀ ਨਤਾਲੀ ਨਾਲ ਪਹੁੰਚੇ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ