''ਕੋਰੋਨਾ'' ਦੀ ਲਪੇਟ ''ਚ ਆਏ ਫ੍ਰੇਡੀ ਦਾਰੂਵਾਲਾ ਦੇ ਪਿਤਾ, ਘਰ ''ਚ ਕੀਤਾ ਗਿਆ ''ਆਈਸੋਲੇਟ''
5/14/2020 3:13:53 PM

ਮੁੰਬਈ (ਬਿਊਰੋ) — 'ਹਾਲੀਡੇ : ਆ ਸੋਲਜਰ ਇਜ਼ ਨੇਵਰ ਡਿਊਟੀ', 'ਕਮਾਂਡੋ' ਅਤੇ 'ਰੇਸ 3' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਅਭਿਨੇਤਾ ਫ੍ਰੇਡੀ ਦਾਰੂਵਾਲਾ ਇਨ੍ਹੀਂ ਦਿਨੀਂ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਹੇ ਹਨ। ਉਨ੍ਹਾਂ ਦੇ ਪਿਤਾ ਕੋਵਿਡ 19 ਪਾਜ਼ੀਟਿਵ ਪਾਏ ਗਏ ਹਨ। ਇਸ ਗੱਲ ਦੀ ਜਾਣਕਾਰੀ ਫ੍ਰੇਡੀ ਦਾਰੂਵਾਲਾ ਨੇ ਖੁਦ ਦਿੱਤੀ ਹੈ। ਨਾਲ ਹੀ ਇਹ ਵੀ ਦੱਸਿਆ ਹੈ ਕਿ ਅਜਿਹੇ 'ਚ ਉਹ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਚਿੰਤਿਤ ਹਨ। ਉਨ੍ਹਾਂ ਦੇ ਪਿਤਾ ਦੀ ਉਮਰ 67 ਸਾਲ ਹੈ। ਫ੍ਰੇਡੀ ਨੇ ਦੱਸਿਆ ਸ਼ੁਰੂਆਤ 'ਚ ਮੇਰੇ ਪਿਤਾ ਨੂੰ ਫਲਿਊ ਵਰਗੀ ਸ਼ਿਕਾਇਤ ਹੋਈ ਅਤੇ ਥੋੜਾ ਸਰੀਰ ਦਰਦ ਵੀ ਸੀ। ਹਲਕਾ ਜਿਹਾ ਬੁਖਾਰ ਵੀ ਸੀ। ਮੈਂ ਉਨ੍ਹਾਂ ਨੂੰ ਕੁਝ ਦਿਨਾਂ ਤੱਕ ਇੰਝ ਹੀ ਦੇਖਦਾ ਰਿਹਾ। ਇਸ ਤੋਂ ਬਾਅਦ ਡਾਕਟਰ ਨੇ ਸਾਨੂੰ ਸਲਾਹ ਦਿੱਤੀ ਕਿ ਉਨ੍ਹਾਂ ਦਾ ਕੋਰੋਨਾ ਵਾਇਰਸ ਟੈਸਟ ਕਰਵਾ ਲਵੋ, ਜਿਸ ਤੋਂ ਬਾਅਦ ਪਿਛਲੇ ਹਫਤੇ ਮੰਗਲਵਰ ਨੂੰ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ।''
ਇਸ ਤੋਂ ਇਲਾਵਾ ਫ੍ਰੇਡੀ ਦਾਰੂਵਾਲਾ ਨੇ ਕਿਹਾ, ''ਇਸ ਤੋਂ ਬਾਅਦ ਸਾਨੂੰ ਡਾਕਟਰਾਂ ਅਤੇ ਬੀ. ਐੱਮ. ਸੀ. ਨੇ ਸਲਾਹ ਦਿੱਤੀ ਕਿ ਅਸੀਂ ਪਿਤਾ ਜੀ ਨੂੰ ਅਜਿਹੀ ਜਗ੍ਹਾ 'ਚ ਰੱਖ ਸਕਦੇ ਹਾਂ, ਜਿਥੇ ਕਈ ਕਮਰੇ ਤੇ ਵਾਸ਼ਰੂਮ ਹੋਣ। ਇਸ ਲਈ ਅਸੀਂ ਉਨ੍ਹਾਂ ਨੂੰ ਆਪਣੇ ਘਰ ਜੋਗੇਸ਼ਵਰੀ ਬੰਗਲੇ 'ਚ ਆਈਸੋਲੇਟ ਕੀਤਾ ਹੋਇਆ ਹੈ ਕਿਉਂਕਿ ਅਸੀਂ ਸੋਚਿਆ ਹਸਪਤਾਲ ਕਿਸੇ ਲੋੜਵੰਦ ਤੇ ਗੰਭੀਰ ਰੂਪ ਤੋਂ ਬੀਮਾਰ ਵਿਅਕਤੀ ਦੇ ਕੰਮ ਆ ਸਕਦਾ ਹੈ।''
ਪਿਤਾ ਦੀ ਸਿਹਤ ਜਾਣਕਾਰੀ ਦਿੰਦੇ ਹੋਏ ਫ੍ਰੇਡੀ ਦਾਰੂਵਾਲਾ ਨੇ ਕਿਹਾ, ''ਮੇਰੇ ਪਿਤਾ ਜੀ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ ਹੈ। ਉਨ੍ਹਾਂ ਦਾ ਵੱਖਰਾ ਕਮਰਾ ਹੈ ਨਾਲ ਹੀ ਬਾਥਰੂਮ ਵੀ ਹੈ। ਮੇਰੇ ਪਰਿਵਾਰ ਦਾ ਹਰ ਮੈਂਬਰ ਉਨ੍ਹਾਂ ਤੋਂ ਦੂਰੀ ਬਣਾ ਕੇ ਰਹਿ ਰਿਹਾ ਹੈ ਅਤੇ ਅਸੀਂ ਖੁਦ ਨੂੰ ਵੀ ਕੁਆਰੰਟੀਨ ਕਰ ਰਹੇ ਹਾਂ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ