''ਜੇਮਸ ਬੌਂਡ ਗਰਲ'' ਅਤੇ ''ਦਿ ਅਵੈਂਜਰਸ'' ਦੀ ਅਦਾਕਾਰਾ ਦਾ ਹੋਇਆ ਦੇਹਾਂਤ

4/7/2020 11:47:02 AM

ਜਲੰਧਰ (ਵੈੱਬ ਡੈਸਕ) - 'ਜੇਮਸ ਬੌਂਡ' ਸੀਰੀਜ਼ ਦੀ ਫਿਲਮ 'ਗੋਲਡਫਿੰਗਰ' ਵਿਚ 'ਬੌਂਡ ਗਰਲ' ਦਾ ਕਿਰਦਾਰ ਨਿਭਾਉਣ ਵਾਲੀ ਹਾਲੀਵੁੱਡ ਅਦਾਕਾਰਾ ਆਨਰ ਬਲੈਕਮੈਨ ਹੁਣ ਇਸ ਦੁਨੀਆ ਵਿਚ ਨਹੀਂ ਰਹੀ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ 'ਦਿ ਗਾਰਜੀਨ' ਨੇ ਕੀਤੀ ਹੈ।

ਆਨਰ ਬਲੈਕਮੈਨ ਬਾਰੇ ਪਰਿਵਾਰ ਦੇ ਮੈਂਬਰ ਨੇ ਕਿਹਾ ਕਿ ਉਹ ਨਾ ਸਿਰਫ ਇਕ ਜ਼ਬਰਦਸਤ ਅਦਾਕਾਰਾ ਸੀ ਸਗੋਂ ਪਰਿਵਾਰਿਕ ਜ਼ਿੰਮੇਦਾਰੀਆਂ ਨੂੰ ਵੀ ਉਹ ਬਖੂਬੀ ਨਿਭਾਉਂਦੀ ਸੀ। ਉਹ ਇਕ ਕਮਾਲ ਦੀ ਮਾਂ ਸੀ ਅਤੇ ਉਹਨੀ ਹੀ ਸ਼ਾਨਦਾਰ ਦਾਦੀ ਵੀ ਸੀ। ਉਨ੍ਹਾਂ ਦੀ ਆਵਾਜ਼ ਵਿਚ ਜਾਦੂ ਸੀ, ਅਸੀਂ ਉਨ੍ਹਾਂ ਨੂੰ ਕਦੇ ਵੀ ਨਹੀਂ ਭੁੱਲ ਸਕਾਂਗੇ। ਉਹ ਸਾਡੇ ਵਿਚ ਹਮੇਸ਼ਾ ਹੀ ਜ਼ਿੰਦਾ ਰਹੇਗੀ।'' 

ਓਨਰ ਬਲੈਕਮੈਨ ਦੇ ਦੇਹਾਂਤ ਨਾਲ ਉਨ੍ਹਾਂ ਦੇ ਫੈਨਜ਼ ਕਾਫੀ ਨਿਰਾਸ਼ ਹਨ। ਉਨ੍ਹਾਂ ਦੇ ਫੈਨਜ਼ ਸਿਰਫ  ਹਾਲੀਵੁੱਡ ਵਿਚ ਹੀ ਨਹੀਂ ਸਗੋਂ ਦੁਨੀਆ ਦੇ ਤਮਾਮ ਕੋਨਿਆਂ ਵਿਚ ਵਸੇ ਦੂਸਰੀਆਂ ਭਾਸ਼ਾਵਾਂ ਦੇ ਲੋਕ ਵੀ ਹਨ। ਭਾਰਤ ਵਿਚ ਵੀ ਇਸ ਅਦਾਕਾਰਾ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News