ਹਬੀਬ ਫੈਸਲ ਵਲੋਂ ਨਿਰਦੇਸ਼ਿਤ ਵੈੱਬ ਸੀਰੀਜ਼ ''ਹੋਮ'' ਆਲਟ ਬਾਲਾਜੀ ''ਤੇ ਹੋਈ ਰਿਲੀਜ਼

8/29/2018 4:37:05 PM

ਮੁੰਬਈ (ਬਿਊਰੋ)— ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਆਲਟ ਬਾਲਾਜੀ ਦੀ ਵੈੱਬ ਸੀਰੀਜ਼ 'ਹੋਮ' ਹੁਣ ਆਲਟ ਬਾਲਾਜੀ ਐਪ 'ਤੇ 6 ਐਪੀਸੋਡਸ ਨਾਲ ਸਟ੍ਰੀਮਿੰਗ ਲਈ ਉਪਲੱਬਧ ਹੈ। ਫਿਲਮ ਫਾਰਮ ਵਲੋਂ ਨਿਰਮਿਤ ਇਹ ਡਿਜੀਟਲ ਸ਼ੋਅ ਬਿਲਡਰਾਂ ਦੇ ਭ੍ਰਿਸ਼ਟ ਹੱਥਾਂ 'ਚ ਫਸੇ ਆਪਣੇ ਘਰ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਸੇਠੀ ਪਰਿਵਾਰ ਦੀ ਕਹਾਣੀ 'ਤੇ ਆਧਾਰਿਤ ਹੈ। ਹਬੀਬ ਫੈਸਲ ਜਿਨ੍ਹਾਂ ਨੇ ਆਪਣੀ ਪਹਿਲੀ ਫਿਲਮ 'ਦੋ ਦੂਨੀ ਚਾਰ' ਨਾਲ ਇਕ ਮੱਧਮ ਸ਼੍ਰੇਣੀ ਦੇ ਪਰਿਵਾਰ ਦੀ ਕਹਾਣੀ ਪੇਸ਼ ਕੀਤੀ ਸੀ, ਉਹ ਇਕ ਵਾਰ ਫਿਰ ਇਸ ਸ਼ੈਲੀ ਨੂੰ ਪੇਸ਼ ਕਰਨ ਲਈ ਤਿਆਰ ਹਨ। ਫਿਲਮ ਨਿਰਮਾਤਾ ਆਪਣੀ ਇਸ ਵੈੱਬ ਸੀਰੀਜ਼ 'ਚ ਮੈਟ੍ਰੋਪੋਲਿਸ 'ਚ ਰਹਿਣ ਵਾਲੇ ਮੱਧਮ ਵਰਗ ਦੇ ਲੋਕਾਂ ਦੀ ਜ਼ਿੰਦਗੀ ਨੂੰ ਦਰਸਾਉਂਦੇ ਹੋਏ ਨਜ਼ਰ ਆਉਣਗੇ।

'ਹੋਮ' ਦੀ ਕਹਾਣੀ ਉਨ੍ਹਾਂ ਭਾਰਤੀਆਂ ਨਾਲ ਮੇਲ ਖਾਵੇਗੀ, ਜੋ ਖੁਦ ਦਾ ਘਰ ਹੋਣ ਦਾ ਸੁਪਨਾ ਦੇਖਦੇ ਹਨ ਤੇ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਇਹ ਇਕ ਅਜਿਹੇ ਪਰਿਵਾਰ ਦੀ ਕਹਾਣੀ ਦੇ ਚਾਰੋਂ ਪਾਸੇ ਘੁੰਮਦੀ ਹੈ, ਜੋ ਆਪਣਾ ਘਰ ਗੁਆ ਦਿੰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰਨਾ ਪੈਂਦਾ ਹੈ।

ਹਬੀਬ ਫੈਸਲ ਵਲੋਂ ਨਿਰਦੇਸ਼ਿਤ 'ਹੋਮ' 'ਚ ਅਨੂ ਕਪੂਰ, ਸੁਪਰੀਆ ਪਿਲਗਾਂਵਕਰ, ਅਮੋਲ ਪਰਾਸ਼ਰ ਤੇ ਪਰੀਕਸ਼ਿਤ ਸਾਹਨੀ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਨਜ਼ਰ ਆਉਣਗੇ। 12 ਐਪੀਸੋਡਸ 'ਚੋਂ 6 ਐਪੀਸੋਡਸ ਅੱਜ ਤੋਂ ਯਾਨੀ ਕਿ 29 ਅਗਸਤ ਤੋਂ ਆਲਟ ਬਾਲਾਜੀ ਐਪ ਤੇ ਵੈੱਬਸਾਈਟ 'ਤੇ ਸਟ੍ਰੀਮਿੰਗ ਲਈ ਉਪਲੱਬਧ ਹਨ ਤੇ ਬਾਕੀ 6 ਐਪੀਸੋਡਸ ਛੇਤੀ ਹੀ ਆਲਟ ਬਾਲਾਜੀ ਐਪ 'ਤੇ ਰਿਲੀਜ਼ ਕੀਤੇ ਜਾਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News