ਤਸਵੀਰ ''ਚ ਨੰਨ੍ਹਾ ਬੱਚਾ ਦਿਸਣ ਵਾਲਾ ਅੱਜ ਹੈ ਸੰਗੀਤ ਜਗਤ ਦਾ ਵੱਡਾ ਨਾਂ

9/7/2019 12:02:24 PM

ਜਲੰਧਰ (ਬਿਊਰੋ) — ਸ਼ੋਸ਼ਲ ਮੀਡੀਆ 'ਤੇ ਅਕਸਰ ਹੀ ਸਿਤਾਰੇ ਆਪਣੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਨੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੂੰ ਪਛਾਣਾ ਔਖਾ ਹੋ ਰਿਹਾ ਹੈ। ਇਸ ਤਸਵੀਰ 'ਚ ਹਨੀ ਸਿੰਘ ਆਪਣੇ ਮਾਤਾ-ਪਿਤਾ ਨਾਲ ਤਾਜ ਮਹਿਲ ਅੱਗੇ ਬੈਠੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਹਨੀ ਸਿੰਘ ਵੱਲੋਂ ਇਹ ਤਸਵੀਰ ਅਧਿਆਪਕ ਦਿਵਸ 'ਤੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ। ਹਨੀ ਸਿੰਘ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ''ਸੰਗੀਤ ਆਪਣੀ ਮਾਂ ਤੋਂ ਸਿਖਿਆ ਅਤੇ ਸਖਤ ਮਿਹਨਤ ਆਪਣੇ ਪਿਤਾ ਤੋਂ ਮੇਰੇ ਪਹਿਲੇ ਅਧਿਆਪਕ ਮੇਰੇ ਮਾਤਾ ਪਿਤਾ।''

 
 
 
 
 
 
 
 
 
 
 
 
 
 

Learnt music from mom N hardwork from dad My first teachers #happyteachersday #myforeverteachers

A post shared by Yo Yo Honey Singh (@yyhsofficial) on Sep 5, 2019 at 7:44am PDT


ਦੱਸਣਯੋਗ ਹੈ ਕਿ ਹਨੀ ਸਿੰਘ ਦੀ ਇਹ ਤਸਵੀਰ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਪੰਜਾਬੀ ਸੰਗੀਤ ਤੋਂ ਸ਼ੁਰੂਆਤ ਕਰਕੇ ਹਨੀ ਸਿੰਘ ਨੇ ਬਾਲੀਵੁੱਡ ਨੂੰ ਵੀ ਇਕ ਸਮੇਂ 'ਚ ਆਪਣਾ ਮੁਰੀਦ ਬਣਾਇਆ ਹੈ। ਕੁਝ ਸਮੇਂ ਪਹਿਲਾਂ ਹਨੀ ਸਿੰਘ ਨੇ 'ਮੱਖਣਾ' ਗੀਤ ਨਾਲ ਤਿੰਨ ਸਾਲ ਬਾਅਦ ਧਮਾਕੇਦਾਰ ਵਾਪਸੀ ਕੀਤੀ। ਕੁਝ ਦਿਨ ਪਹਿਲਾਂ ਗੋਲਡਨ ਸਟਾਰ ਮਲਕੀਤ ਸਿੰਘ ਨਾਲ ਉਨ੍ਹਾਂ ਦਾ ਗੀਤ 'ਗੁੜ ਨਾਲੋਂ ਇਸ਼ਕ ਮਿੱਠਾ' ਰਿਲੀਜ਼ ਹੋਇਆ, ਜਿਸ ਨੇ ਸ਼ੋਸ਼ਲ ਮੀਡੀਆ 'ਤੇ ਕਈ ਰਿਕਾਰਡ ਤੋੜੇ ਹਨ।

 
 
 
 
 
 
 
 
 
 
 
 
 
 

Do not cross the zebra crossing! #yoyohoneysingh #Yoyo

A post shared by Yo Yo Honey Singh (@yyhsofficial) on Sep 3, 2019 at 4:45am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News