''ਗੁੜ ਨਾਲੋ ਇਸ਼ਕ ਮਿੱਠਾ'' ਗੀਤ ਨਾਲ ਮੁੜ ਛਾਏ ਹਨੀ ਸਿੰਘ

7/27/2019 3:38:54 PM

ਜਲੰਧਰ (ਬਿਊਰੋ) — ਕੁਝ ਦਿਨ ਪਹਿਲਾ ਹੀ ਯੋ ਯੋ ਹਨੀ ਸਿੰਘ ਦਾ ਨਵਾਂ ਗੀਤ 'ਗੁੜ ਨਾਲੋ ਇਸ਼ਕ ਮਿੱਠਾ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੁੰਦਿਆਂ ਹੀ ਹਨੀ ਸਿੰਘ ਦਾ ਇਹ ਗੀਤ ਲਗਾਤਾਰ ਟਰੈਂਡਿੰਗ 'ਚ ਛਾਇਆ ਹੋਇਆ। ਰਿਲੀਜ਼ਿੰਗ ਦੇ ਇੰਨੇ ਦਿਨਾਂ ਬਾਅਦ ਵੀ ਹਨੀ ਸਿੰਘ ਦਾ ਗੀਤ 'ਗੁੜ ਨਾਲੋ ਇਸ਼ਕ ਮਿੱਠਾ' ਟਰੈਂਡਿੰਗ ਨੰਬਰ 2 'ਤੇ ਚੱਲ ਰਿਹਾ ਹੈ। ਹੁਣ ਤੱਕ ਇਸ ਗੀਤ ਨੂੰ 20 ਮਿਲੀਅਨ ਤੋਂ ਵਧ ਵਾਰ ਯੂਟਿਊਬ 'ਤੇ ਦੇਖਿਆ ਜਾ ਚੁੱਕਾ ਹੈ।

PunjabKesari

ਦੱਸ ਦਈਏ ਕਿ ਹਨੀ ਸਿੰਘ ਦੇ ਇਸ ਗੀਤ ਦੇ ਬੋਲ ਉਨ੍ਹਾਂ ਵਲੋਂ ਖੁਦ ਸ਼ਿੰਗਾਰੇ ਗਏ ਹਨ, ਜਿਸ 'ਚ ਉਨ੍ਹਾਂ ਦਾ ਸਾਥ ਸਿੰਘਸਟਾ, ਹੋਮੀ ਡੀਲੀਵਾਲਾ ਨੇ ਦਿੱਤਾ ਹੈ। ਜਦੋਂ ਕਿ ਹਨੀ ਸਿੰਘ ਦੇ ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। 'ਗੁੜ ਨਾਲੋ ਇਸ਼ਕ ਮਿੱਠਾ' ਗੀਤ ਦੀ ਵੀਡੀਓ ਨੂੰ ਹੈਰੀ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਬਣਾਇਆ ਹੈ, ਜਿਸ 'ਚ ਉਨ੍ਹਾਂ ਦਾ ਸਾਥ ਪ੍ਰੀਤ ਸਿੰਘ ਨੇ ਦਿੱਤਾ ਹੈ। ਇਸ ਗੀਤ 'ਚ ਹਨੀ ਸਿੰਘ ਨਾਲ ਮਾਡਲ ਨਵਪ੍ਰੀਤ ਬੰਗਾ ਨਜ਼ਰ ਆ ਰਹੀ ਹੈ। ਦੋਵਾਂ ਦੀ ਖੂਬਸੂਰਤ ਕੈਮਿਸਟਰੀ ਲੋਕਾਂ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। 

ਦੱਸਣਯੋਗ ਹੈ ਕਿ 'ਗੁੜ ਨਾਲੋ ਇਸ਼ਕ ਮਿੱਠਾ' ਗੀਤ ਹਨੀ ਸਿੰਘ ਪਹਿਲਾਂ ਨਾਲੋਂ ਕਾਫੀ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਸ ਗੀਤ 'ਚ ਉਨ੍ਹਾਂ ਨਾਲ ਗੋਲਡਨ ਸਟਾਰ ਮਲਕੀਤ ਸਿੰਘ ਵੀ ਨਜ਼ਰ ਆ ਰਹੇ ਹਨ। 'ਗੁੜ ਨਾਲੋ ਇਸ਼ਕ ਮਿੱਠਾ' ਗੀਤ ਦੇਸ਼ ਦਾ ਪਹਿਲਾਂ ਭੰਗੜਾ ਹਿੱਪ ਹਾਪ ਵਾਲਾ ਗੀਤ ਹੈ, ਜੋ ਲੋਕਾਂ ਦੀ ਪਸੰਦ 'ਤੇ ਖਰਾ ਉਤਰ ਰਿਹਾ ਹੈ। ਇਹ ਗੀਤ ਮਲਕੀਤ ਸਿੰਘ ਦੇ ਗੀਤ 'ਗੁੜ ਨਾਲੋ ਇਸ਼ਕ ਮਿੱਠਾ' ਦਾ ਨਵਾਂ ਵਰਜਨ ਹੈ, ਜਿਸ ਨੂੰ ਹਨੀ ਸਿੰਘ ਨੇ ਸੁਚੱਜੇ ਢੰਗ ਨਾਲ ਸ਼ਿੰਗਾਰਿਆ ਹੈ। ਹਨੀ ਸਿੰਘ ਨੇ ਕਾਫੀ ਸਮੇਂ ਬਾਅਦ 'ਮੱਖਣਾ' ਗੀਤ ਨਾਲ ਸੰਗੀਤ ਜਗਤ 'ਚ ਵਾਪਸੀ ਕੀਤੀ ਸੀ। ਉਨ੍ਹਾਂ ਦਾ ਇਹ ਗੀਤ ਵੀ ਦਰਸ਼ਤਾਂ ਵਲੋਂ ਕਾਫੀ ਪਸੰਦ ਕੀਤਾ ਗਿਆ। 

 

 
 
 
 
 
 
 
 
 
 
 
 
 
 

Balleeee!! #GurNaloIshqMitha has crossed 20 Million views and trended #1 on Youtube and World-charts for more than 72 hours. Keep loving and supporting #Gurnaloishqmitha #Bhangra #Hiphop #yoyohoneysingh #20million #trending @tseries.official #bhushankumar @malkitsingh_goldenstar @preetsinghdirector @bobbysuri @_snehasingh @yoyooxide @itsrdm

A post shared by Yo Yo Honey Singh (@yyhsofficial) on Jul 27, 2019 at 1:40am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News