1 ਮਹੀਨੇ ਦਾ ਹੋਇਆ ਯੁਵਰਾਜ ਤੇ ਮਾਨਸੀ ਦਾ ਪੁੱਤਰ ਹਰੀਦਾਨ, ਮਾਂ ਨੇ ਲਿਖਿਆ ਖਾਸ ਮੈਸੇਜ

6/12/2020 4:51:22 PM

ਜਲੰਧਰ (ਬਿਊਰੋ) — ਇਸ ਸਾਲ 12 ਮਈ 2020 ਨੂੰ ਹੰਸ ਪਰਿਵਾਰ ਦੇ ਘਰ ਇੱਕ ਨੰਨ੍ਹੇ ਮਹਿਮਾਨ ਨੇ ਕਦਮ ਰੱਖਿਆ। ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਤੇ ਟੀ. ਵੀ. ਅਦਾਕਾਰਾ ਮਾਨਸੀ ਸ਼ਰਮਾ ਦੇ ਨਵ ਜਨਮੇ ਬੇਟੇ ਹਰੀਦਾਨ ਯੁਵਰਾਜ ਹੰਸ ਦੀ, ਜਿਹੜੇ ਕਿ ਇੱਕ ਮਹੀਨੇ ਦੇ ਹੋ ਗਿਆ ਹੈ। ਇਸ ਦੀ ਜਾਣਕਾਰੀ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਨੂੰ ਬਹੁਤ ਹੀ ਭਾਵੁਕ ਕੈਪਸ਼ਨ ਦਿੱਤਾ ਹੈ। ਮਾਨਸੀ ਵੱਲੋਂ ਸਾਂਝੀ ਕੀਤੀ ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਲਾਈਕ ਤੇ ਸਾਂਝਾ ਕੀਤਾ ਜਾ ਰਿਹਾ ਹੈ।
PunjabKesari
ਦੱਸ ਦਈਏ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਹਰੀਦਾਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ਪਰ ਇਨ੍ਹਾਂ ਤਸਵੀਰਾਂ 'ਚ ਉਹ ਕਦੇ ਵੀ ਹਰੀਦਾਨ ਦਾ ਚਿਹਰਾ ਨਹੀਂ ਦਿਖਾਉਂਦੇ ਕਿਉਂਕਿ ਯੁਵਰਾਜ ਹੰਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਹਰੀਦਾਨ ਦਾ ਚਿਹਰਾ ਦਿਖਾਉਣ ਤੋਂ ਇਨਕਾਰ ਕੀਤਾ ਹੋਇਆ ਹੈ।

ਹਰੀਦਾਨ ਦਾ ਚਿਹਰਾ ਉਹ ਉਸ ਦੇ 40 ਦਿਨਾਂ ਦੇ ਹੋਣ ਤੋਂ ਬਾਅਦ ਹੀ ਦਿਖਾਇਆ ਜਾਵੇਗਾ । ਸੋ ਹਰੀਦਾਨ 30 ਦਿਨਾਂ ਦਾ ਹੋ ਗਿਆ ਹੈ, 10 ਦਿਨਾਂ ਬਾਅਦ ਯੁਵਰਾਜ ਹੰਸ ਤੇ ਮਾਨਸੀ ਦੇ ਪ੍ਰਸ਼ੰਸਕ ਹਰੀਦਾਨ ਦਾ ਚਿਹਰਾ ਦੇਖ ਸਕਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News