B'DAY SPL : ਬਚਪਨ 'ਚ ਇਸ ਬੀਮਾਰੀ ਦਾ ਸ਼ਿਕਾਰ ਹੋਏ ਸੀ ਰਿਤਿਕ

1/10/2018 10:03:23 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਦਾ ਅੱਜ ਜਨਮਦਿਨ ਹਨ, ਰਿਤੀਕ 44 ਸਾਲ ਦੇ ਹੋ ਗਏ ਹਨ, ਤੁਸੀਂ ਨਹੀਂ ਜਾਣਦੇ ਹੋਵੋਗੇ ਕਿ ਰਿਤੀਕ ਬਚਪਨ 'ਚ ਰੋਗ ਨਾਲ ਪੀੜਤ ਸੀ, ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਹੋਰ ਵੀ ਕਈ ਰਾਜ਼।

PunjabKesari
ਲੜਕੀਆਂ ਵਿਚ ਸਭ ਤੋਂ ਜ਼ਿਆਦਾ ਮਸ਼ਹੂਰ ਹੀਰੋ ਰਿਤਿਕ ਰੋਸ਼ਨ ਦੇ ਦੁਨੀਆਭਰ 'ਚ ਕਈ ਫੈਂਸ ਹਨ, ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਹੈਂਡਸਮ ਹੀਰੋ ਦਾ ਪੂਰਾ ਨਾਮ ਰਿਤਿਕ ਰਾਕੇਸ਼ ਨਾਗਰਥ ਹੈ।

PunjabKesari
ਰਿਤਿਕ ਨੂੰ ਬਚਪਣ ਤੋਂ ਹੀ ਅਭਿਨਏ ਕਰਨ ਦਾ ਸ਼ੌਕ ਸੀ ਪਰ ਉਨ੍ਹਾਂ ਨੂੰ ਇਕ ਰੋਗ ਸੀ ਜਿਸ ਦੇ ਚਲਦੇ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਰਿਤਿਕ ਨੇ ਬਾਲ ਕਲਾਕਾਰ ਰੂਪ ਵਿਚ ਕਈ ਫਿਲਮਾਂ 'ਚ ਕੰਮ ਕੀਤਾ ਹੈ।

PunjabKesari
ਰਿਤੀਕ ਨੂੰ ਬਚਪਨ ਤੋਂ ਹੀ ਹਕਲਾਉਣ ਦਾ ਰੋਗ ਸੀ। ਇਸ ਰੋਗ ਦੇ ਚਲਦੇ ਹੀ ਉਨ੍ਹਾਂ ਦੇ ਜੀਵਨ 'ਤੇ ਖਤਰੇ ਦੇ ਬਾਦਲ ਮੰਡਰਾ ਰਹੇ ਸਨ। ਖੁਦ ਪਿਤਾ ਰਾਕੇਸ਼ ਰੋਸ਼ਨ ਰਿਤੀਕ ਨੂੰ ਇਸ ਦੇ ਲਈ ਡਾਂਟਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਅਭਿਨਏ ਕਰਨ ਲਈ ਸਾਫ ਬੋਲਣਾ ਜਰੂਰੀ ਹੈ ਪਰ ਰਿਤਿਕ ਵਿਚ-ਵਿਚ ਹੀ ਹਕਲਾਉਨ ਲੱਗਦੇ ਸੀ।

PunjabKesari
ਤੁਹਾਨੂੰ ਦੱਸ ਦਈਏ ਕਿ ਲੀਡ ਐਕਟਰ ਦੇ ਰੂਪ 'ਚ ਰਿਤਿਕ ਦੀ ਪਹਿਲੀ ਫਿਲਮ ਸੰਨ 2000 'ਚ 'ਕਹੋ ਨਾ ਪਿਆਰ ਹੈ'' ਆਈ ਸੀ। ਹਾਲਾਂਕਿ ਉਨ੍ਹਾਂ ਨੇ ਕਈ ਫਿਲਮਾਂ 'ਚ ਬਾਲ ਕਲਾਕਾਰ ਦੇ ਰੂਪ 'ਚ ਵੀ ਕੰਮ ਕੀਤਾ ਸੀ। ਸੰਨ 1980 'ਚ ਆਈ ਫਿਲਮ 'ਆਸ਼ਾ' 'ਚ ਰਿਤੀਕ ਨੇ ਪਹਿਲੀ ਵਾਰ ਬਾਲ ਕਲਾਕਾਰ ਦੇ ਤੌਰ ਉੱਤੇ ਕੰਮ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News