ਹਾਲੀਵੁੱਡ ਸਟਾਰਜ਼ ਨੂੰ ਪਿੱਛੇ ਛੱਡ ਇਹ ਸ਼ਖਸ ਬਣਿਆ ਦੁਨੀਆ ਦਾ ਸਭ ਤੋਂ ਹੈਂਡਸਮ ਐਕਟਰ

1/15/2018 4:24:20 PM

ਮੁੰਬਈ(ਬਿਊਰੋ)— ਹਾਲ ਹੀ 'ਚ 44 ਸਾਲ ਦੇ ਹੋਏ ਬਾਲੀਵੁੱਡ ਐਕਟਰ ਰਿਤਿਕ ਰੋਸ਼ਨ ਦੇ ਹੱਥ ਇਕ ਵੱਡੀ ਸਫਲਤਾ ਲੱਗੀ ਹੈ। ਰਿਤਿਕ ਦੁਨੀਆ ਦੇ ਸਭ ਤੋਂ ਹੈਂਡਸਮ ਐਕਟਰ ਬਣ ਗਏ ਹਨ। ਅਸਲ 'ਚ Worldstopmost.com ਨੇ ਇਕ ਲਿਸਟ ਜਾਰੀ ਕੀਤੀ ਹੈ।

PunjabKesari

ਇਸ ਲਿਸਟ 'ਚ 'ਕਾਬਿਲ' ਫੇਮ ਰਿਤਿਕ ਰੋਸ਼ਨ, ਰਾਬਰਟ ਪੈਟੀਨਸਨ ਤੇ ਕ੍ਰਿਸ ਇਵਾਂਸ ਨੂੰ ਹਰਾਉਂਦੇ ਹੋਏ ਪਹਿਲੇ ਸਥਾਨ 'ਚ ਪਹੁੰਚ ਗਏ ਹਨ। ਇਸ ਲਿਸਟ ਮੇਂਟਾਮ ਹਿਡਲੇਸਟਨ, ਹੇਨਰੀ ਕੈਵਿਲ, ਨੂਹ ਮਿਲਸ ਵਰਗੇ ਕਈ ਅੰਤਰਰਾਸ਼ਟਰੀ ਸਿਤਾਰੇ ਸ਼ਾਮਲ ਹਨ।

PunjabKesari

ਬਾਲੀਵੁੱਡ ਦੇ ਇਕ ਹੋਰ ਐਕਟਰ ਨੇ ਇਸ ਲਿਸਟ 'ਚ ਆਪਣੀ ਜਗ੍ਹਾ ਬਣਾਈ ਹੈ। ਸਲਮਾਨ ਖਾਨ ਇਸ ਲਿਸਟ 'ਚ ਪੰਜਵੇਂ ਨੰਬਰ 'ਤੇ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਰਿਤਿਕ ਜਲਦ ਹੀ 'ਸੁਪਰ 30' ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਨਜ਼ਰ ਆਉਣਗੇ।

PunjabKesari

ਉੱਥੇ ਦੂਜੇ ਪਾਸੇ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਰੇਸ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News