ਰਿਤਿਕ ਰੌਸ਼ਨ ਹੋਏ ਲਿੱਟੀ ਚੋਖਾ ਦੇ ਦੀਵਾਨੇ

4/18/2019 6:31:51 PM

ਮੁੰਬਈ (ਬਿਊਰੋ)— ਅਦਾਕਾਰ ਰਿਤਿਕ ਰੌਸ਼ਨ ਆਪਣੀ ਆਗਾਮੀ ਫਿਲਮ 'ਸੁਪਰ 30' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਇਸ ਫਿਲਮ 'ਚ ਰਿਤਿਕ ਇਕ ਟੀਚਰ ਦੇ ਕਿਰਦਾਰ 'ਚ ਨਜ਼ਰ ਆਉਣਗੇ, ਜੋ 30 ਹੋਣਹਾਰ ਬੱਚਿਆਂ ਨੂੰ ਆਈ. ਆਈ. ਟੀ. ਦੇ ਐਂਟਰੈਂਸ ਟੈਸਟ ਲਈ ਤਿਆਰ ਕਰਦਾ ਹੈ।'ਸੁਪਰ 30' ਦੀ ਸ਼ੂਟਿੰਗ ਲਈ ਰਿਤਿਕ ਨੇ ਕਾਫੀ ਸਮਾਂ ਵਾਰਾਣਸੀ 'ਚ ਬਤੀਤ ਕੀਤਾ ਹੈ ਤੇ ਇਸ ਦੌਰਾਨ ਰਿਤਿਕ ਨੇ ਉਥੋਂ ਦੇ ਮਸ਼ਹੂਰ ਪਕਵਾਨ 'ਲਿੱਟੀ ਚੋਖਾ' ਦਾ ਖੂਬ ਆਨੰਦ ਲਿਆ। ਇਹ ਪਕਾਵਨ ਉਨ੍ਹਾਂ ਦੀ ਫੇਵਰੇਟ ਡਿਸ਼ ਬਣ ਗਿਆ ਹੈ। ਰਿਤਿਕ ਰੌਸ਼ਨ 'ਲਿੱਟੀ ਚੋਖਾ' ਦੇ ਇੰਨੇ ਦੀਵਾਨੇ ਬਣ ਗਏ ਕਿ ਸ਼ੂਟਿੰਗ ਮੁਕੰਮਲ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਇਸ ਪਕਵਾਨ ਦਾ ਸਵਾਦ ਨਹੀਂ ਭੁੱਲਦਾ।

PunjabKesari
ਰਿਤਿਕ ਰੌਸ਼ਨ ਆਪਣੀ ਫਿਲਮ 'ਸੁਪਰ 30' 'ਚ ਇਕ ਦਮਦਾਰ ਭੂਮਿਕਾ ਨਿਭਾਈ ਹੈ। ਸੈੱਟ ਤੋਂ ਵਾਇਰਲ ਹੋਈਆਂ ਉਨ੍ਹਾਂ ਦੀਆਂ ਤਸਵੀਰਾਂ ਦਰਸ਼ਕਾਂ ਨੂੰ ਫਿਲਮ ਪ੍ਰਤੀ ਹੋਰ ਉਤਸ਼ਾਹਿਤ ਕਰਦੀਆਂ ਹਨ। 'ਸੁਪਰ 30' ਫਿਲਮ 'ਚ ਰਿਤਿਕ ਉਸ ਟੀਚਰ ਦੀ ਭੂਮਿਕਾ ਨਿਭਾਉਣਗੇ, ਜੋ 30 ਹੋਣਹਾਰ ਤੇ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਆਈ. ਆਈ. ਟੀ. ਤੇ ਜੇ. ਈ. ਈ. ਦੀ ਐਂਟਰੈਂਸ ਪ੍ਰੀਖਿਆਵਾਂ ਲਈ ਤਿਆਰ ਕਰਦੀ ਹੈ। ਮ੍ਰਿਨਾਲ ਠਾਕੁਰ, ਅਮਿਤ ਸਾਧ ਤੇ ਨੰਦੀਸ਼ ਸੰਧੂ ਵਰਗੇ ਕਲਾਕਾਰ ਵੀ 'ਸੁਪਰ 30' 'ਚ ਰਿਤਿਕ ਰੌਸ਼ਨ ਨਾਲ ਨਜ਼ਰ ਆਉਣਗੇ। ਇਹ ਫਿਲਮ 26 ਜੁਲਾਈ 2019 ਨੂੰ ਰਿਲੀਜ਼ ਕੀਤੀ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News