ਅਦਾਕਾਰ ਰਿਤਿਕ ਰੌਸ਼ਨ ਦੀ ਆਪਣੇ ਫੈਨਜ਼ ਲਈ ਪ੍ਰੇਰਣਾਦਾਇਕ ਪੋਸਟ

4/27/2019 4:14:19 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਪ੍ਰੇਰਣਾਦਾਇਕ ਪੋਸਟ 'ਚ ਰਿਤਿਕ ਨੇ 'ਸੁਪਰ 30' ਦਾ ਇਕ ਡਾਇਲਾਗ ਵੀ ਲਿਖਿਆ ਹੈ ਤਾਂ ਜੋ ਇਹ ਸਾਰਿਆਂ ਲਈ ਪ੍ਰੇਰਣਾਸਰੋਤ ਬਣੇ ਤਾਂ ਜੋ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਸੁਪਰ 30' ਦੀ ਰਿਲੀਜ਼ ਲਈ ਅਦਾਕਾਰ ਦੇ ਸੰਕੇਤਾਂ ਦਾ ਇੰਤਜ਼ਾਰ ਕਰ ਰਹੇ ਹਨ। ਇਸ ਪੋਸਟ 'ਚ ਰਿਤਿਕ ਨੇ ਲਿਖਿਆ ਹੈ, 'ਇਤਰਾਜ਼ ਨਾਲ ਹੀ ਆਵਿਸ਼ਕਾਰ ਦਾ ਜਨਮ ਹੁੰਦਾ ਹੈ।' 'ਸੁਪਰ 30' ਦੇ ਅਦਾਕਾਰ ਨੇ ਪ੍ਰੇਰਿਤ ਕਰਦਿਆਂ ਪੋਸਟ ਕੀਤੀ, ''No treadmill ? Broken ankle ? Cant do cardio ? Can’t fly ?Bullshit.When your focus is on results and not on excuses , you will always find a way. .Here’s my no treadmill, no excuses, broken ankle cardio. 10 sets of 100 reps. .आवश्यकता से ही आविष्कार का जनम होता है।(you can’t fly but you can try)'

ਰਿਤਿਕ ਰੌਸ਼ਨ ਹਮੇਸ਼ਾ ਤੋਂ ਹੀ ਦੁਨੀਆ ਭਰ 'ਚ ਫਿਟਨੈੱਸ ਪ੍ਰਤੀ ਆਪਣੇ ਜਨੂੰਨ ਤੇ ਆਪਣੀ ਬਾਡੀ ਨੂੰ ਬਣਾਈ ਰੱਖਣ ਲਈ ਪ੍ਰਸਿੱਧ ਹਨ। ਉਹ ਆਪਣੀ ਫਿਟਨੈੱਸ ਤੇ ਕਸਰਤ ਦੇ ਅੱਗੇ ਕੁਝ ਵੀ ਨਹੀਂ ਆਉਣ ਦਿੰਦੇ। ਹਾਲਾਂਕਿ ਕਈ ਸੱਟਾਂ ਤੋਂ ਬਾਅਦ ਵੀ ਇੱਛਾ ਸ਼ਕਤੀ ਹੀ ਸਾਰੀਆਂ ਮੁਸ਼ਕਿਲਾਂ 'ਚੋਂ ਬਾਹਰ ਨਿਕਲਣ ਦਾ ਜਵਾਬ ਹੈ।

 
 
 
 
 
 
 
 
 
 
 
 
 
 

September 2018. . . No treadmill ? Broken ankle ? Cant do cardio ? Can’t fly ? . . Bullshit. . . When your focus is on results and not on excuses , you will always find a way. . . Here’s my no treadmill, no excuses, broken ankle cardio. 10 sets of 100 reps. . . आवश्यकता से ही आविष्कार का जनम होता है। . (you can’t fly but you can try😉) . #thereisalwaysaway #makeitfun #onelife #adventurer #beanexplorer #createyourself #keepgoing

A post shared by Hrithik Roshan (@hrithikroshan) on Apr 26, 2019 at 10:19pm PDT

ਰਿਤਿਕ ਰੌਸ਼ਨ ਆਪਣੀ ਅਨੋਖੀ ਤਕਨੀਕ ਦੇ ਨਾਲ ਦੁਨੀਆ ਭਰ ਦੇ ਕਈ ਲੋਕਾਂ ਲਈ ਉਦਾਹਰਣ ਹਨ। ਉਨ੍ਹਾਂ ਨੇ ਨਾ ਸਿਰਫ ਫਿਟਨੈੱਸ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਇਆ, ਸਗੋਂ ਇਹ ਕਹਿਣਾ ਠੀਕ ਹੋਵੇਗਾ ਕਿ ਫਿਟਨੈੱਸ ਹੀ ਉਨ੍ਹਾਂ ਦੀ ਜ਼ਿੰਦਗੀ ਹੈ।ਆਪਣੀਆਂ ਹੁਣ ਤੱਕ ਦੀਆਂ ਹਿੱਟ ਫਿਲਮਾਂ ਨਾਲ ਉਹ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਆਪਣੀ ਆਉਣ ਵਾਲੀ ਫਿਲਮ 'ਸੁਪਰ 30' 'ਚ ਰਿਤਿਕ ਇਕ ਟੀਚਰ ਦੇ ਕਿਰਦਾਰ 'ਚ ਨਜ਼ਰ ਆਉਣਗੇ, ਜੋ 30 ਸਟੂਡੈਂਟਸ ਨੂੰ ਆਈ. ਆਈ. ਟੀ. ਤੇ ਜੇ. ਈ. ਈ. ਦੇ ਐਂਟਰੈਂਸ ਟੈਸਟ ਦੀ ਤਿਆਰੀ ਕਰਵਾਉਂਦੇ ਹਨ। ਇਹ ਫਿਲਮ ਇਸੇ ਸਾਲ 26 ਜੁਲਾਈ ਨੂੰ ਰਿਲੀਜ਼ ਹੋਵੇਗੀ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News