ਮਸ਼ਹੂਰ ਡਾਇਰੈਕਟਰ ਤੇ ਰਿਤਿਕ ਰੌਸ਼ਨ ਦੇ ਨਾਨੇ ਜੇ ਓਮ ਪ੍ਰਕਾਸ਼ ਦਾ ਦਿਹਾਂਤ

8/7/2019 12:50:31 PM

ਮੁੰਬਈ (ਬਿਊਰੋ) — ਰਿਤਿਕ ਰੌਸ਼ਨ ਦੇ ਨਾਨਾ ਤੇ ਮਸ਼ਹੂਰ ਡਾਇਰੈਕਟਰ ਜੇ ਓਮ ਪ੍ਰਕਾਸ਼ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਜੇ ਓਮ ਪ੍ਰਕਾਸ਼ 92 ਸਾਲ ਦੇ ਸਨ ਅਤੇ ਕਾਫੀ ਸਮੇਂ ਤੋਂ ਬੀਮਾਰ ਸਨ। ਜੇ ਓਮ ਪ੍ਰਕਾਸ਼ ਹਿੰਦੀ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਤੇ ਪ੍ਰੋਡਿਊਸਰ ਸਨ। ਉਨ੍ਹਾਂ ਦੀ ਪਹਿਲੀ ਫਿਲਮ 'ਆਪ ਕੀ ਕਸਮ ਸੀ', ਜਿਸ 'ਚ ਲੀਡ ਕਿਰਦਾਰ 'ਚ ਰਾਜੇਸ਼ ਖੰਨਾ ਤੇ ਅਦਾਕਾਰਾ ਮੁਮਤਾਜ਼ ਸੀ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵੀ ਬਣਾਈਆਂ ਹਨ, ਜਿਸ 'ਚ 'ਆਸਰਾ ਪਿਆਰ ਦਾ' ਨੂੰ ਕਾਫੀ ਵਾਹ-ਵਾਹ ਮਿਲੀ ਸੀ।


ਉਨ੍ਹਾਂ ਦੇ ਦਿਹਾਂਤ ਦੀ ਖਬਰ ਟਰੇਡ ਐਨਾਲਿਸਟ ਅਕਸ਼ੈ ਰਾਠੀ ਨੇ ਸੋਸ਼ਲ ਮੀਡੀਆ 'ਤੇ ਦਿੱਤੀ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, ''ਪ੍ਰਸਿੱਧ ਫਿਲਮੇਕਰ ਜੇ ਓਮ ਪ੍ਰਕਾਸ਼ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਅਤੇ ਉਨ੍ਹਾਂ ਦੇ ਪਰਿਵਾਰ ਦੇ ਇਸ ਦੁੱਖ ਦੀ ਘੜੀ 'ਚ ਹਿੰਮਤ ਦੇਣ।' ਅਭਿਨੇਤਾ ਦੀਪਕ ਪਰਾਸ਼ਰ ਨੇ ਆਪਣੇ ਮਾਮਾ ਜੇ ਓਮ ਪ੍ਰਕਾਸ਼ ਦੇ ਦਿਹਾਂਤ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ।


ਐਕਟਰ ਰਿਤਿਕ ਰੌਸ਼ਨ ਦੇ ਫੈਨ ਕਲੱਬ ਨੇ ਐਕਟਰ ਦੇ ਨਾਨਾ ਦੇ ਦਿਹਾਂਤ ਦੇ ਦੁੱਖ ਜ਼ਾਹਿਰ ਕੀਤਾ ਹੈ। ਫੈਨ ਕਲਬ ਨੇ ਟਵੀਟ ਕੀਤਾ, 'ਜੇ ਓਮ ਪ੍ਰਕਾਸ਼ ਦੇ ਦਿਹਾਂਤ ਨਾਲ ਕਾਫੀ ਦੁੱਖ ਹੋਇਆ। ਉਹ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਤੇ ਚੰਗੇ ਫਿਲਮਕਾਰ ਤੇ ਰੌਸ਼ਨ ਪਰਿਵਾਰ ਦੇ ਸਭ ਤੋਂ ਪਿਆਰੇ ਸਨ। ਸਰ ਤੁਹਾਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਰੌਸ਼ਨ ਪਰਿਵਾਰ ਦੇ ਇਸ ਦੁੱਖ ਦੀ ਘੜੀ 'ਚ ਅਸੀਂ ਉਨ੍ਹਾਂ ਨਾਲ ਹਾਂ।''
ਦੱਸਣਯੋਗ ਹੈ ਕਿ ਰਿਤਿਕ ਰੌਸ਼ਨ ਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਬੁਰਾ ਸਮਾਂ ਹੈ। ਉਨ੍ਹਾਂ ਨੇ ਆਪਣੇ ਸਭ ਤੋਂ ਕਰੀਬੀ ਤੇ ਪਿਆਰੇ ਸ਼ਖਸ ਨੂੰ ਗੁਆ ਦਿੱਤਾ ਹੈ। ਰਿਤਿਕ ਰੌਸ਼ਨ ਆਪਣੇ ਨਾਨਾ ਜੀ ਦੇ ਕਾਫੀ ਕਰੀਬ ਸਨ ਅਤੇ ਉਹ ਅਕਸਰ ਇੰਟਰਵਿਊ ਦੌਰਾਨ ਉਨ੍ਹਾਂ ਦਾ ਜ਼ਿਕਰ ਕਰਦੇ ਸਨ। ਹਾਲ ਹੀ 'ਚ 'ਸੁਪਰ 30' ਦੇ ਪ੍ਰਮੋਸ਼ਨ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਮੇਰੇ ਨਾਨਾ ਸੁਪਰ ਟੀਚਰ ਹੈ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News