ਬਰੇਨ ਸਰਜਰੀ ਕਰਵਾਉਂਦੇ ਰਿਤਿਕ ਰੌਸ਼ਨ ਦੀਆਂ ਤਸਵੀਰਾਂ ਵਾਇਰਲ, ਮਾਂ ਨੇ ਲਿਖੀ ਭਾਵੁਕ ਪੋਸਟ
1/11/2020 10:36:36 AM
ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਫਿਲਮਾਂ 'ਚ ਦਮਦਾਰ ਐਕਟਿੰਗ ਦੇ ਜਰੀਏ ਆਪਣੇ ਫੈਨਜ਼ ਦੇ ਦਿਲਾਂ 'ਤੇ ਰਾਜ਼ ਕਰਦੇ ਹਨ। ਉਨ੍ਹਾਂ ਦੇ ਲੁੱਕ ਤੋਂ ਲੈ ਕੇ ਐਕਸ਼ਨ ਸੀਨ ਤੱਕ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਪਸੰਦ ਆਉਂਦੇ ਹਨ ਪਰ ਅਸਲ ਜ਼ਿੰਦਗੀ 'ਚ ਵੀ ਉਹ ਕਈ ਤਰ੍ਹਾਂ ਦੇ ਉਤਰਾਅ-ਚੜਾਅ ਤੋਂ ਗੁਜਰ ਰਹੇ ਹਨ। ਇਨ੍ਹਾਂ 'ਚ ਉਨ੍ਹਾਂ ਦੀ ਬਰੇਨ ਸਰਜਰੀ ਵੀ ਸ਼ਾਮਲ ਹੈ।

ਰਿਤਿਕ ਰੌਸ਼ਨ ਦੇ ਬਰਥਡੇ 'ਤੇ ਸਾਹਮਣੇ ਆਈਆਂ ਉਨ੍ਹਾਂ ਦੀਆਂ ਕੁਝ ਤਸਵੀਰਾਂ 'ਚ ਦੇਖਣ ਨੂੰ ਮਿਲ ਰਿਹਾ ਹੈ ਕਿ ਉਹ ਅਸਲ ਜ਼ਿੰਦਗੀ 'ਚ ਵੀ ਮੁਸ਼ਕਿਲਾਂ ਦਾ ਸਾਹਮਣਾ ਹੱਸ ਕੇ ਕਰਦੇ ਹਨ। 10 ਜਨਵਰੀ ਨੂੰ ਰਿਤਿਕ ਰੌਸ਼ਨ ਆਪਣਾ 46ਵਾਂ ਜਨਮਦਿਨ ਮਨਾਇਆ। ਇਸ ਦੌਰਾਨ ਉਨ੍ਹਾਂ ਦੀ ਮਾਂ ਪਿੰਕੀ ਰੌਸ਼ਨ ਨੇ ਉਨ੍ਹਾਂ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਦੱਸ ਦਈਏ ਕਿ ਇਹ ਤਸਵੀਰਾਂ ਉਨ੍ਹਾਂ ਦੀ ਬਰੇਨ ਸਰਜਰੀ ਦੌਰਾਨ ਦੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਰਿਤਿਕ ਦੀ ਮਾਂ ਨੇ ਖੂਬਸੂਰਤ ਪੋਸਟ ਵੀ ਲਿਖੀ ਹੈ। ਇਹ ਤਸਵੀਰਾਂ ਰਿਤਿਕ ਦੀ ਬਰੇਨ ਸਰਜਰੀ ਤੋਂ ਪਹਿਲਾਂ ਤੇ ਬਾਅਦ ਦੀਆਂ ਹਨ। ਇਨ੍ਹਾਂ 'ਚ ਉਹ ਓਪਰੇਸ਼ਨ ਥਿਏਟਰ ਦੇ ਟੇਬਲ 'ਤੇ ਲੰਮੇ ਪਏ ਹੱਸਦੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਤਸਵੀਰਾਂ ਪੁਰਾਣੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਰਿਤਿਕ ਦੀ ਮਾਂ ਪਿੰਕੀ ਰੌਸ਼ਨ ਨੇ ਲਿਖਿਆ ਹੈ, ''ਅੱਜ ਮੈਂ ਬਹੁਤ ਭਾਵੁਕ ਹੋ ਕੇ ਇਹ ਤਸਵੀਰਾਂ ਸ਼ੇਅਰ ਕਰ ਰਹੀ ਹਾਂ। ਹਾਲਾਂਕਿ ਇਸ ਦੇ ਨਾਲ ਕੋਈ ਪਛਤਾਵਾ, ਦੁੱਖ, ਉਦਾਸੀ ਜਾਂ ਚਿੰਤਾ ਨਹੀਂ ਜੁੜੀ ਹੋਈ ਹੈ।''

ਦੱਸਣਯੋਗ ਹੈ ਕਿ ਸਾਲ 2000 'ਚ ਆਈ ਫਿਲਮ 'ਕਹੋ ਨਾ ਪਿਆਰ ਹੈ' ਨਾਲ ਉਨ੍ਹਾਂ ਨੇ ਬਤੌਰ ਮੁੱਖ ਅਭਿਨੇਤਾ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਫਿਲਮ 'ਕੋਈ ਮਿਲ ਗਿਆ', 'ਕ੍ਰਿਸ਼', 'ਕ੍ਰਿਸ਼-3', 'ਸੁਪਰ 30' ਵਰਗੀਆਂ ਫਿਲਮਾਂ ਸੁਪਰਹਿੱਟ ਫਿਲਮਾਂ ਦੇ ਕੇ ਬਾਲੀਵੁੱਡ ਇੰਡਸਟਰੀ 'ਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ। ਫਿਲਮਾਂ 'ਚ ਰਿਤਿਕ ਦਾ ਸਫਰ ਇਕ ਚਾਈਲਡ ਆਰਟਿਸਟ ਦੇ ਰੂਪ 'ਚ ਸ਼ੁਰੂ ਹੋਇਆ ਸੀ। 1980 'ਚ ਬਤੋਰ ਬਾਲ ਕਲਾਕਾਰ ਪਹਿਲੀ ਵਾਰ ਉਹ ਫਿਲਮ 'ਆਸ਼ਾ' 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ 'ਆਪ ਕੇ ਦੀਵਾਨੇ', 'ਆਸਪਾਸ', 'ਭਗਵਾਨ ਦਾਦਾ', ਵਰਗੀਆਂ ਕੁਝ ਫਿਲਮਾਂ 'ਚ ਵੀ ਉਨ੍ਹਾਂ ਨੇ ਚਾਈਲਡ ਆਰਟਿਸਟ ਕੰਮ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਸਿਨੇ ਕਾਈਂਡ ਅਵਾਰਡ 2026 ''ਚ ਵਾਮਿਕਾ ਗੱਬੀ, ਰਿਤੇਸ਼ ਦੇਸ਼ਮੁਖ ਸਣੇ ਕਈ ਹੋਰ ਹਸਤੀਆਂ ਹੋਣਗੀਆਂ ਸਨਮਾਨਿਤ
6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ ਨੇ ਸੁਣਾਈ Good News
