ਆਪਣੇ ਸਮੇਂ ਦੀ ਸੁਪਰਹਿੱਟ ਫਿਲਮ ਸੀ 'ਹਮ ਆਪਕੇ ਹੈ ਕੌਣ', ਰਾਸ਼ਟਰਪਤੀ ਭਵਨ 'ਚ ਰੱਖੀ ਗਈ ਸੀ ਸਕ੍ਰੀਨਿੰਗ

8/6/2019 9:56:01 AM

ਮੁੰਬਈ(ਬਿਊਰੋ)— 90 ਦੇ ਦਹਾਕੇ 'ਚ ਆਪਣੇ ਸਮੇਂ ਦੀ ਇਕ ਭਾਰਤੀ ਸੁਪਰਹਿੱਟ ਹਿੰਦੀ ਫਿਮਲ 'ਹਮ ਆਪਕੇ ਹੈ ਕੌਣ' ਜਿਸ ਦਾ ਨਿਰਮਾਣ ਸੂਰਜ ਵੜਜਾਤੀਆ ਨੇ 1994 'ਚ ਕੀਤਾ ਸੀ। ਇਸ ਫਿਲਮ 'ਚ ਸਲਮਾਨ ਖਾਨ ਅਤੇ ਮਾਧੁਰੀ ਮੁੱਖ ਕਿਰਦਾਰ 'ਚ ਸਨ। ਇਹ ਫਿਲਮ ਇਕ ਫੈਮਲੀ ਡਰਾਮਾ ਸੀ । ਇਸ ਫਿਲਮ ਨੂੰ ਦੇਖ ਕੇ ਇਹ ਭਵਿੱਖਬਾਣੀ ਕਰ ਦਿੱਤੀ ਗਈ ਸੀ, ਕਿ ਇਹ ਫਿਲਮ ਨਹੀਂ ਚੱਲੇਗੀ ਪਰ ਇਸ ਫਿਲਮ ਨੇ ਸਭ ਨੂੰ ਪਿੱਛੇ ਛੱਡਦੇ ਹੋਏ ਇਕ ਅਰਬ ਤੋਂ ਵੱਧ ਦੀ ਕਮਾਈ ਕੀਤੀ ਸੀ। ਇਸ ਫਿਲਮ ਨੂੰ ਹੁਣ 25 ਸਾਲ ਹੋ ਗਏ ਸਨ ਪਰ ਅੱਜ ਵੀ ਲੋਕ ਇਸ ਨੂੰ ਕਾਫੀ ਪਸੰਦ ਕਰਦੇ ਹਨ।
PunjabKesari
ਜਦੋਂ ਫਿਲਮ ਦੇ ਡਾਇਰੈਕਟਰ ਨੇ ਇਹ ਫਿਲਮ ਆਪਣੇ ਦਾਦੇ ਤਾਰਾਚੰਦ ਨੂੰ ਦਿਖਾਈ ਤਾਂ ਉਨ੍ਹਾਂ ਨੇ ਇਸ ਫਿਲਮ ਦਾ ਨਾਂ ਫਿਲਮ ਦੇ ਕਿਸੇ ਗੀਤ 'ਤੇ ਰੱਖਣ ਦੀ ਸਲਾਹ ਦਿੱਤੀ ਸੀ ਪਰ ਡਾਇਰੈਕਟਰ ਨੇ ਕਿਸੇ ਦੀ ਨਾ ਸੁਣੀ ਤੇ ਉਨ੍ਹਾਂ ਨੇ ਫਿਲਮ 'ਹਮ ਆਪਕੇ ਹੈਂ ਕੌਣ' ਟਾਈਟਲ ਹੇਠ ਹੀ ਰਿਲੀਜ਼ ਕੀਤੀ। ਇਸ ਫਿਲਮ 'ਚ 14 ਗੀਤ ਸਨ, ਹਰ ਗੀਤ ਸੁਪਰਹਿੱਟ ਸੀ ਪਰ ਸਭ ਤੋਂ ਵੱਧ ਹਿੱਟ ਗੀਤ 'ਦੀਦੀ ਤੇਰਾ ਦੇਵਰ ਦੀਵਾਨਾ' ਸੀ । ਕਿਹਾ ਜਾਂਦਾ ਹੈ ਕਿ ਇਹ ਗੀਤ ਨੁਸਰਤ ਫਤਿਹ ਅਲੀ ਖਾਨ ਦੇ ਗੀਤ ਦੀ ਨਕਲ ਸੀ ਪਰ ਇਸ ਦੇ ਬਾਵਜੂਦ ਇਸ ਫਿਲਮ ਦੇ ਗੀਤ ਸਭ ਤੋਂ ਵੱਧ ਵਿਕੇ। ਇਸ ਫਿਲਮ ਦੇ ਗੀਤਾਂ ਦੀਆਂ ਇਕ ਕਰੋੜ ਕੈਸਟਾਂ ਵਿੱਕੀਆਂ ਸਨ।
PunjabKesari
ਇਸ ਫਿਲਮ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਇਸ ਦੀ ਕਹਾਣੀ ਆਮ ਭਾਰਤੀ ਪਰਿਵਾਰਾਂ ਦੀ ਸੱਚਾਈ ਦੇ ਬੇਹੱਦ ਨਜ਼ਦੀਕ ਸੀ। ਇਸ ਫਿਲਮ 'ਚ ਦੋ ਪ੍ਰੇਮੀਆਂ ਦੀ ਕਹਾਣੀ ਸੀ, ਜਿਸ ਨੂੰ ਮਾਧੁਰੀ ਦੀਕਸ਼ਿਤ (ਨਿਸ਼ਾ) ਤੇ ਸਲਮਾਨ ਖਾਨ (ਪ੍ਰੇਮ) ਨਾਮ ਨਾਲ ਕਿਰਦਾਰ ਨਿਭਾਏ ਗਏ। ਫਿਲਮ ਦੀ ਸ਼ੂਟਿੰਗ ਦੌਰਾਨ ਹੀ ਅਨੁਪਮ ਖੇਰ ਨੂੰ ਲਕਵਾ ਮਾਰ ਗਿਆ ਸੀ । ਇਸ ਫਿਲਮ ਦੇ ਇਕ ਸੀਨ 'ਚ ਅਨੁਪਮ ਖੇਰ ਮੂੰਹ ਵਿੰਗਾ ਕਰਕੇ ਧਰਮਿੰਦਰ ਦੀ ਨਕਲ ਕਰਦੇ ਹਨ । ਇਸ ਸੀਨ 'ਚ ਅਨੁਪਮ ਦਾ ਮੂੰਹ ਜਾਣਬੁੱਝ ਕੇ ਵਿੰਗਾ ਨਹੀਂ ਕੀਤਾ ਗਿਆ ਸੀ ਬਲਕਿ ਅਨੁਪਮ ਦਾ ਮੂੰਹ ਲਕਵੇ ਕਰਕੇ ਵਿੰਗਾ ਸੀ । ਇਸੇ ਲਈ ਉਨ੍ਹਾਂ ਕੋਲੋਂ ਇਹ ਸੀਨ ਕਰਵਾਇਆ ਗਿਆ ਸੀ ।
PunjabKesari
ਇਸ ਫਿਲਮ ਲਈ ਮਾਧੂਰੀ ਨੂੰ ਸਲਮਾਨ ਨਾਲੋਂ ਜ਼ਿਆਦਾ ਫੀਸ ਮਿਲੀ ਸੀ। ਇਸ ਦਾ ਖੁਲਾਸਾ ਅਨੁਪਮ ਖੇਰ ਨੇ ਕੀਤਾ ਸੀ । ਉਸ ਸਮੇਂ ਮਾਧੁਰੀ ਨੂੰ 2 ਕਰੋੜ 75 ਲੱਖ 35 ਹਜ਼ਾਰ ਫੀਸ ਦਿੱਤੀ ਗਈ ਸੀ। ਇਸ ਫਿਲਮ ਦੀ ਸਕ੍ਰੀਨਿੰਗ ਰਾਸ਼ਟਰਪਤੀ ਭਵਨ 'ਚ ਹੋਈ ਸੀ। ਇਹ ਫਿਲਮ ਇਨੀਂ ਹਿੱਟ ਹੋਈ ਸੀ ਕਿ ਉਸ ਸਮੇਂ ਦੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਵੀ ਇਹ ਫਿਲਮ ਦੇਖਣਾ ਚਾਹੁੰਦੇ ਸਨ । ਇਸ ਲਈ ਇਸ ਦੀ ਸਕ੍ਰੀਨਿੰਗ ਰਾਸ਼ਟਰਪਤੀ ਭਵਨ 'ਚ ਹੋਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News