ਹੈਦਰਾਬਾਦ ਰੇਪ ਕਾਂਡ 'ਤੇ ਵਿਵਾਦਿਤ ਬਿਆਨ ਦੇ ਕੇ ਫਸੀ ਰਾਖੀ ਸਾਵੰਤ

12/5/2019 4:59:27 PM

ਮੁੰਬਈ(ਬਿਊਰੋ): ਡਰਾਮਾ ਕੁਈਨ ਰਾਖੀ ਸਾਵੰਤ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਈ ਹੈ। ਵਿਵਾਦ ਦਾ ਕਾਰਨ ਹੈ ਰਾਖੀ ਸਾਵੰਤ ਦਾ ਉਪ ਬਿਆਨ ਜੋ ਹੈ, ਜੋ ਹੈਦਰਾਬਾਦ ਰੇਪ ਕਾਂਡ ਤੋਂ ਬਾਅਦ ਉਸ ਨੇ ਟਰੱਕ ਡਰਾਈਵਰਾਂ ਖਿਲਾਫ ਦਿੱਤਾ ਹੈ। ਰਾਖੀ ਦੀ ਵੀਡੀਓ ਦੇਖ ਕੇ ਟਰੱਕ ਡਰਾਈਵਰ ਕਾਫੀ ਭੜਕੇ ਹੋਏ ਹਨ। ਰਾਖੀ ਵੱਲੋਂ ਵਰਤੀ ਗਈ ਭਾਸ਼ਾ ਤੇ ਉਸ ਦੇ ਗਲਤ ਬਿਆਨ ਕਰਕੇ ਸਮੂਹ ਡਰਾਈਵਰ ਰਾਖੀ ਸਾਵੰਤ ਖਿਲਾਫ ਸੜਕਾਂ ’ਤੇ ਉਤਰ ਆਏ ਹਨ।
PunjabKesari
ਹੁਣ ਟਰੱਕ ਡਰਾਈਵਰ ਮੰਗ ਕਰ ਰਹੇ ਹਨ ਕਿ ਰਾਖੀ ਸਾਵੰਤ ਆਪਣੇ ਇਸ ਬਿਆਨ ’ਤੇ ਮੁਆਫੀ ਮੰਗੇ। ਜੇਕਰ ਉਹ ਅਜਿਹਾ ਨਹੀਂ ਕਰਦੀ ਤਾਂ ਉਹ ਉਸ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ। ਦੱਸ ਦੇਈਏ ਕਿ ਹਾਲ ਹੀ ਵਿਚ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਸੀ। ਜਿਸ ਵਿਚ ਟਰੱਕ ਡਰਾਈਵਰਾਂ ਬਾਰੇ ਗਲਤ ਭਾਸ਼ਾ ਇਸਤੇਮਾਲ ਕਰ ਰਹੀ ਸੀ।  
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News