85 ਕਲਾਕਾਰਾਂ ਨੇ ਮਿਲ ਕੇ ਦਿੱਤੀ ਪੇਸ਼ਕਾਰੀ, ਕੋਰੋਨਾ ਨਾਲ ਜੰਗ ਲਈ ਇਕੱਠੇ ਕੀਤੇ ਕਰੋੜਾਂ ਰੁਪਏ

5/4/2020 10:40:08 AM

ਮੁੰਬਈ (ਵੈੱਬ ਡੈਸਕ) — ਕੋਰੋਨਾ ਪੀੜਤਾਂ ਦੀ ਮਦਦ ਲਈ ਫੇਸਬੁੱਕ 'ਤੇ ਹਿੰਦੀ ਫਿਲਮ ਜਗਤ ਅਤੇ ਦੁਨੀਆ ਭਰ ਦੇ 85 ਕਲਾਕਾਰਾਂ ਨੇ ਮਿਲ ਕੇ 'ਵਰਚੁਅਲ ਕੰਸਰਟ ਆਈ ਫ਼ਾਰ ਇੰਡੀਆ' ਦਾ ਆਯੋਜਨ ਕੀਤਾ। ਫੇਸਬੁੱਕ 'ਤੇ 4 ਘੰਟੇ 20 ਮਿੰਟ ਚਲੇ ਇਸ ਕੰਸਰਟ ਦੀ ਮਦਦ ਕਰੋੜਾਂ ਰੁਪਏ ਦੀ ਸਹਾਇਤਾ ਰਾਸ਼ੀ ਇਕੱਠੀ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤਕ ਇਸ ਵਿਚ ਆਨਲਾਇਨ 14 ਹਜ਼ਾਰ ਲੋਕਾਂ ਨੇ ਡੋਨੇਟ ਕੀਤਾ, ਜਿਸ ਦੀ ਮਦਦ ਨਾਲ 3 ਕਰੋੜ 70 ਲੱਖ ਤੋਂ ਵੀ ਜ਼ਿਆਦਾ ਰੁਪਏ ਇਕੱਠੇ ਹੋਏ ਹਨ। ਓਥੇ ਹੀ ਕਈ ਲੋਕਾਂ ਨੇ ਆਫਲਾਇਨ ਵੀ ਇਸ ਵਿਚ ਮਦਦ ਕੀਤੀ। ਇਸ ਕੰਸਰਟ ਦੇ ਜਰੀਏ ਆਉਣ ਵਾਲਾ ਪੂਰਾ ਪੈਸਾ 'ਗਿਵ ਇੰਡੀਆ' ਵਲੋਂ ਪ੍ਰਬੰਧਨ ਕੀਤੇ ਜਾਣ ਵਾਲੇ ਕੋਵਿਡ ਰਿਸਪਾਂਸ ਫੰਡ ਨੂੰ ਗਿਆ ਹੈ। ਇਨ੍ਹਾਂ ਪੈਸਿਆਂ ਦੀ ਮਦਦ ਨਾਲ ਸਿਹਤ ਕਰਮਚਾਰੀਆਂ ਲਈ ਪੀ. ਪੀ. ਈ. ਕਿੱਟਾਂ ਅਤੇ ਖਾਣਾ, ਰਾਸ਼ਨ, ਦਿਹਾੜੀ ਅਤੇ ਪਰਵਾਸੀ ਮਜ਼ਦੂਰਾਂ ਲਈ ਨਕਦ ਰਾਹਤ ਦਿੱਤੀ ਜਾਵੇਗੀ। ਮਨੋਰੰਜਨ ਜਗਤ ਦੇ ਕਲਾਕਾਰਾਂ ਵਲੋਂ ਇਸ ਕੰਸਰਟ ਨਾਲ ਜੁੜਨ ਦੇ 3 ਮੁੱਖ ਕਾਰਨ ਹਨ। 
Shahrukh Khan
1. ਲੌਕ ਡਾਊਨ ਦੌਰਾਨ ਜੋ ਘਰਾਂ ਵਿਚ ਕੈਦ ਹਨ, ਉਨ੍ਹਾਂ ਦਾ ਮਨੋਰੰਜਨ ਕਰਨਾ।
2. ਇਸ ਸੰਕਟ ਵਿਚ ਜੋ ਅੱਗੇ ਆ ਕੇ ਲੜ ਰਹੇ ਹਨ, ਉਨ੍ਹਾਂ ਪ੍ਰਤੀ ਸਨਮਾਨ ਵਿਅਕਤ ਕਰਨਾ।
3. ਇਸ ਦੌਰਾਨ ਜਿਨ੍ਹਾਂ ਕੋਲ ਨਾ ਕੰਮ ਹੈ ਅਤੇ ਨਾ ਘਰ ਹੈ, ਜਿਹੜੇ ਭੋਜਨ ਇਕੱਠਾ ਕਰਨ ਵਿਚ ਅਸਮਰੱਥ ਹਨ ਉਨ੍ਹਾਂ ਲਈ ਫੰਡ ਇਕੱਠਾ ਕਰਨਾ।
Akshay Kumar
ਐਤਵਾਰ ਸ਼ਾਮ ਨੂੰ 7:30 ਵਜੇ ਚਲੇ ਇਸ ਕੰਸਰਟ ਨੂੰ 4.6 ਕਰੋੜ ਲੋਕਾਂ ਨੇ ਦੇਖਿਆ। ਇਸ  ਵਿਚ 85 ਭਾਰਤੀ ਅਤੇ ਦੁਨੀਆ ਭਰ ਦੇ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਦਿੱਤੀ। ਇਸ ਕੰਸਰਟ ਦੀ ਖਾਸ ਗੱਲ ਇਹ ਸੀ ਕਿ ਇਸ ਵਿਚ ਕੋਈ ਵੀ ਸਿਤਾਰਾ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਿਆ।  
Ayushmann Khurrana
ਦੱਸਣਯੋਗ ਹੈ ਕਿ ਇਸ ਕੰਸਰਟ ਵਿਚ ਭਾਰਤੀ ਕਲਾਕਾਰਾਂ ਵਿਚੋਂ ਏ. ਆਰ. ਰਹਿਮਾਨ, ਸ਼ਾਹਰੁਖ ਖਾਨ, ਆਮਿਰ ਖਾਨ, ਐਸ਼ਵਰਿਆ ਰਾਏ ਬੱਚਨ, ਅਕਸ਼ੈ ਕੁਮਾਰ, ਆਲੀਆ ਭੱਟ, ਅਨੁਸ਼ਕਾ ਸ਼ਰਮਾ, ਆਰਿਜੀਤ ਸਿੰਘ, ਆਯੂਸ਼ਮਾਨ ਖੁਰਾਣਾ, ਵਿਰਾਟ ਕੋਹਲੀ, ਗੁਲਜ਼ਾਰ, ਜਾਵੇਦ ਅਖਤਰ, ਰਿਤਿਕ ਰੌਸ਼ਨ, ਕਰਨ ਜੌਹਰ, ਕਪਿਲ ਸ਼ਰਮਾ, ਜੋਇਆ ਅਖਤਰ, ਪ੍ਰਿਯੰਕਾ ਚੋਪੜਾ, ਰਣਵੀਰ ਸਿੰਘ, ਕੈਟਰੀਨਾ ਕੈਫ ਅਤੇ ਸਾਨੀਆ ਮਿਰਜ਼ਾ ਵਰਗੇ ਸਿਤਾਰੇ ਸ਼ਾਮਿਲ ਸਨ।    



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News