ਫਿਲਮੀ ਕਰੀਅਰ ਖਤਮ ਹੋਣ ਦੀਆਂ ਖਬਰਾਂ ’ਤੇ ਵਿਵੇਕ ਓਬਰਾਏ ਨੇ ਬਿਆਨ ਕੀਤਾ ਦਰਦ

12/2/2019 11:14:41 AM

ਮੁੰਬਈ(ਭਾਸ਼ਾ)- ਅਭਿਨੇਤਾ ਵਿਵੇਕ ਓਬਰਾਏ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜੀਵਨ ਅਤੇ ਕਰੀਅਰ ਨੂੰ ਲੈ ਕੇ ਕਾਫੀ ਗੱਲਾਂ ਲਿਖੀਆਂ ਗਈਆਂ ਹਨ ਪਰ ਉਹ ਸੁਭਾਅ ਤੋਂ ਯੋਧਾ ਹਨ ਅਤੇ ਉਨ੍ਹਾਂ ਨੂੰ ਇਸ ਨਾਲ ਨਜਿੱਠਣਾ ਆਉਂਦਾ ਹੈ। ਵਿਵੇਕ ਨੇ ਕਿਹਾ, ‘ਮੈਂ ਸ਼ਾਇਦ ਦੁਨੀਆ ਦਾ ਪਹਿਲਾ ਅਜਿਹਾ ਆਦਮੀ ਹਾਂ, ਜਿਸ ਦੇ ਕੋਲ ਉਨ੍ਹਾਂ ਦਾ ਕਰੀਅਰ ਖਤਮ ਹੋਣ ਨੂੰ ਲੈ ਕੇ ਲਿਖੀਆਂ ਗਈਆਂ ਸਭ ਤੋਂ ਵੱਧ ਖਬਰਾਂ ਦਾ ਵਿਸ਼ਵ ਰਿਕਾਰਡ ਹੈ। ‘ਉਸ ਦਾ ਕੰਮ ਹੋ ਗਿਆ ਹੈ’, ‘ਉਹ ਹੁਣ ਨਹੀਂ ਚੱਲੇਗਾ’, ‘ਇਸ ਦੇ ਬਾਅਦ ਉਸ ਦਾ ਕਰੀਅਰ ਖਤਮ’। ਮੈ ਇਨ੍ਹਾਂ ’ਤੇ ਹੱਸਦਾ ਹਾਂ ਕਿਉਂਕਿ ਮੈਨੂੰ ਇਸ ਨਾਲ ਨਜਿੱਠਣਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕਾਫੀ ਬੇਰੋਜ਼ਗਾਰੀ ਅਤੇ ਅਜੀਬ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ। ਸ਼ਾਇਦ ਇਕ ਦਿਨ ਮੈਂ ਇਸ ਸਭ ’ਤੇ ਇਕ ਬਾਇਓਗ੍ਰਾਫੀ ਵੀ ਲਿਖਾਂ। ਅਭਿਨੇਤਾ ਦਾ ਬਾਲੀਵੁੱਡ ’ਚ 15 ਸਾਲ ਲੰਮਾ ਕਰੀਅਰ ਹੈ ਪਰ ਹੁਣ ਤਕ ਉਨ੍ਹਾਂ ਨੂੰ ਕੋਈ ਵੱਡੀ ਜਾਂ ਖਾਸ ਉਪਲਬਧੀ ਹਾਸਲ ਨਹੀਂ ਹੋਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News