ਰੁਬੀਨਾ ਦਿਲੈਕ ਨੇ ਪਹਿਲੀ ਵਾਰ ਬਿਆਨ ਕੀਤਾ ਟੀ. ਵੀ. ਇੰਡਸਟਰੀ ਦਾ ਕਾਲਾ ਸੱਚ
5/18/2019 9:30:47 AM

ਮੁੰਬਈ (ਬਿਊਰੋ) : ਇਨ੍ਹੀਂ ਦਿਨੀਂ ਟੀ. ਵੀ. ਅਦਾਕਾਰਾ ਰੁਬੀਨਾ ਦਿਲੈਕ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਦਰਅਸਲ ਹਾਲ ਹੀ 'ਚ ਰੁਬੀਨਾ ਦਿਲੈਕ ਨੇ ਇਕ ਇੰਟਰਵਿਊ ਦੌਰਾਨ ਇਕ ਹੈਰਾਨੀਜਨਕ ਖੁਲਾਸਾ ਕੀਤਾ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ ਰੁਬੀਨਾ ਨੇ ਦੱਸਿਆ ਕਿ ਹਰ ਟੀ. ਵੀ ਐਕਟਰ 12 ਤੋਂ 15 ਘੰਟੇ ਕੰਮ ਕਰਦਾ ਹੈ ਪਰ ਸਭ ਤੋਂ ਵੱਡੀ ਪਰੇਸ਼ਾਨੀ ਉਸ ਸਮੇਂ ਹੁੰਦੀ ਹੈ ਜਦੋਂ ਇਨ੍ਹੀਂ ਮਿਹਨਤ ਦੇ ਬਾਵਜੂਦ ਉਸ ਨੂੰ ਮਿਹਨਤਾਨਾ ਨਹੀਂ ਮਿਲਦਾ। ਟੀ. ਵੀ. ਕਲਾਕਾਰ ਨੂੰ ਉਸ ਦੀ ਮਿਹਨਤ ਦਾ ਮੁੱਲ 90 ਦਿਨਾਂ ਬਾਅਦ ਮਿਲਦਾ ਹੈ, ਜਿਸ ਕਾਰਨ ਮੈਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਕਰਕੇ ਐਕਟਰ ਨੂੰ ਆਪਣੀ ਸੇਵਿੰਗ 'ਤੇ ਨਿਰਭਰ ਰਹਿਣਾ ਪੈਂਦਾ ਹੈ।
ਦੱਸ ਦਈਏ ਕਿ ਰੁਬੀਨਾ ਦਿਲੈਕ ਨੇ ਖੁਲਾਸਾ ਕੀਤਾ ਹੈ ਕਿ ਕਿਸੇ ਵੀ ਅਦਾਕਾਰ ਨੂੰ ਪ੍ਰੋਡਕਸ਼ਨ ਹਾਊਸ ਤੋਂ ਪੈਸੇ ਲੈਣ ਲਈ 90 ਦਿਨ ਦਾ ਸਮਾਂ ਲੱਗਦਾ ਹੈ ਅਤੇ ਕਈ ਮਾਮਲਿਆਂ 'ਚ ਇਸ ਤੋਂ ਵੀ ਵੱਧ ਦਿਨ ਲੱਗ ਜਾਂਦੇ ਹਨ ਪਰ ਇਹ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਕੋਲੋ ਮੈਂ ਵੀ ਆਪਣੀ ਫੀਸ ਲੈਣੀ ਸੀ, ਜਿਸ ਲਈ ਮੈਨੂੰ ਕਈ ਮਹੀਨੇ ਧੱਕੇ ਖਾਣੇ ਪਏ ਸਨ। ਇਹ ਫੀਸ ਲੱਖਾਂ ਰੁਪਏ 'ਚ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਪ੍ਰਾਜਕਤਾ ਕੋਲੀ ਨੇ ‘ਰਚਿਆ ਇਤਿਹਾਸ’, TIME 100 Creators ਲਿਸਟ ''ਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਬਣੀ
