ਨੱਚਣ ਨੂੰ ਮਜ਼ਬੂਰ ਕਰਦੈ ਫਿਲਮ ''ਇੱਕ ਸੰਧੂ ਹੁੰਦਾ ਸੀ'' ਦਾ ਚੌਥਾ ਗੀਤ ''ਸੋਨੇ ਦੀ ਵੰਗ'' (ਵੀਡੀਓ)

2/21/2020 12:36:32 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਫਿਲਮ 'ਇੱਕ ਸੰਧੂ ਹੁੰਦਾ ਸੀ' ਦਾ ਨਵਾਂ ਰੋਮਾਂਟਿਕ ਗੀਤ 'ਸੋਨੇ ਦੀ ਵੰਗ' ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਇਸ ਗੀਤ ਨੂੰ ਖੁਦ ਗਿੱਪੀ ਗਰੇਵਾਲ ਤੇ ਪੰਜਾਬੀ ਗਾਇਕਾ ਇੰਦਰ ਕੌਰ ਨੇ ਮਿਲ ਕੇ ਗਾਇਆ ਹੈ। ਗੀਤ 'ਸੋਨੇ ਦੀ ਵੰਗ' 'ਚ ਪਿਆਰ ਕਰਨ ਵਾਲਿਆਂ ਦੀ ਪਿਆਰੀ ਨੋਕ-ਝੋਕ ਨੂੰ ਦਿਖਾਇਆ ਗਿਆ ਹੈ। ਦੱਸ ਦਈਏ ਕਿ 'ਸੋਨੇ ਦੀ ਵੰਗ' ਗੀਤ ਨੂੰ ਗਿੱਪੀ ਗਰੇਵਾਲ ਤੇ ਅਦਾਕਾਰਾ ਨੇਹਾ ਸ਼ਰਮਾ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਦੇ ਬੋਲ ਨਾਮੀ ਗੀਤਕਾਰ ਹੈਪੀ ਰਾਏਕੋਟੀ ਨੇ ਖੂਬਸੂਰਤ ਤਰੀਕੇ ਨਾਲ ਸ਼ਿੰਗਾਰਿਆ ਹੈ, ਜਿਸ ਦਾ ਮਿਊਜ਼ਿਕ ਦੇਸੀ ਕਰਿਊ ਵਲੋਂ ਤਿਆਰ ਕੀਤਾ ਗਿਆ ਹੈ। 'ਹੰਬਲ ਮਿਊਜ਼ਿਕ' ਬੈਨਰ ਹੇਠ ਰਿਲੀਜ਼ ਹੋਇਆ ਇਹ ਗੀਤ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ।

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਇਹ ਐਕਸ਼ਨ, ਰੋਮਾਂਸ ਤੇ ਡਰਾਮਾ ਫਿਲਮ ਇਸ ਸਾਲ ਦੀ ਸਭ ਤੋਂ ਮਹਿੰਗੀ ਪੰਜਾਬੀ ਫਿਲਮ ਹੋਵੇਗੀ। 'ਇੱਕ ਸੰਧੂ ਹੁੰਦਾ ਸੀ' ਫਿਲਮ ਨੂੰ ਰਾਕੇਸ਼ ਮਹਿਤਾ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ 'ਚ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਗਿੱਪੀ ਗਰੇਵਾਲ ਨਾਲ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ, ਬੱਬਲ ਰਾਏ ਤੇ ਧੀਰਜ ਕੁਮਾਰ ਵੀ ਨਜ਼ਰ ਆਉਣਗੇ। 'ਇੱਕ ਸੰਧੂ ਹੁੰਦਾ ਸੀ' ਫਿਲਮ 28 ਫਰਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News