ਯਸ਼ਰਾਜ ਸਟੂਡੀਓ ਦੇ ਮਾਮਲੇ ''ਚ ਆਦਿਤਿਆ ਨੂੰ ਭੇਜਿਆ BMC ਨੇ ਨੋਟਿਸ, ਜਾਣੋ ਪੂਰਾ ਮਾਮਲਾ

3/16/2018 5:01:38 PM

ਮੁੰਬਈ(ਬਿਊਰੋ)— ਬੀ. ਐੱਮ. ਸੀ. ਦੇ ਨਿਸ਼ਾਨੇ 'ਤੇ ਕੋਈ ਨਾ ਕੋਈ ਸੈਲੀਬ੍ਰਿਟੀ ਆ ਰਿਹਾ ਹੈ। ਪਹਿਲਾਂ ਸ਼ਾਹਰੁਖ ਖਾਨਤੇ ਅਮਿਤਾਭ ਬੱਚਨ ਵਰਗੇ ਸੁਪਰਸਟਾਰਸ ਇਸ ਲਿਸਟ 'ਚ ਸ਼ਾਮਲ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸੈਲੀਬ੍ਰਿਟੀ ਡਾਂਸਰ ਤੇ ਕੋਰੀਓਗ੍ਰਾਫਕ ਸ਼ਾਮਕ ਡਾਵਰ ਦੇ ਇਕ ਸਟੂਡੀਓ 'ਤੇ ਵੀ ਗੈਰ ਕਾਨੂੰਨੀ ਨਿਰਮਾਣ ਦਾ ਦੋਸ਼ ਲੱਗਾ ਸੀ। ਹੁਣ ਇਕ ਹੋਰ ਸੈਲੀਬ੍ਰਿਟੀ ਨੂੰ ਬੀ. ਐੱਮ. ਸੀ. ਨੇ ਨੋਟਿਸ ਭੇਜ ਦਿੱਤਾ ਹੈ।
ਖਬਰ ਹੈ ਕਿ ਯਸ਼ਰਾਜ ਫਿਲਮਸ ਦੇ ਚੇਅਰਮੈਨ ਤੇ ਫਿਲਮਕਾਰ ਆਦਿਤਿਆ ਚੋਪੜਾ ਨੂੰ ਨੋਟਿਸ ਮਿਲਿਆ ਹੈ। ਮੁੰਬਈ ਦੇ ਅੰਧੇਰੀ ਵੈਸਟ ਦੇ ਵੀਰਾ ਦੇਸਾਈ ਰੋਡ 'ਤੇ ਸਥਿਤ ਯਸ਼ਰਾਜ ਸਟੂਡੀਓ ਨੂੰ ਬੀ. ਐੱਮ. ਸੀ. ਨੇ ਨੋਟਿਸ ਭੇਜਿਆ ਹੈ। ਰਿਪੋਰਟਸ ਮੁਤਾਬਕ ਯਸ਼ਰਾਜ ਸਟੂਡੀਓ 'ਤੇ ਗੈਰ ਕਾਨੂੰਨੀ ਨਿਰਮਾਣ ਦਾ ਦੋਸ਼ ਲੱਗਾ ਹੈ। ਇਸ ਨੋਟਿਸ 'ਚ ਦੋਸ਼ ਲਾਇਆ ਗਿਆ ਹੈ ਕਿ ਯਸ਼ਰਾਜ ਸਟੂਡੀਓ 'ਚ ਜੋ ਪਾਰਕਿੰਗ 'ਚ ਜੋ ਪਾਰਕਿੰਗ ਬਣੀ ਹੈ, ਉਸ ਦਾ ਕਮਰਸ਼ੀਅਲ ਉਪਯੋਗ ਕੀਤਾ ਜਾ ਰਿਹਾ ਸੀ ਤੇ ਸਟੂਡੀਓ ਦੀ ਤੈਅ ਯੋਜਨਾ 'ਚ ਵੀ ਬਦਲਾਅ ਕੀਤਾ ਗਿਆ ਹੈ। ਨੋਟਿਸ 'ਚ ਦੱਸਿਆ ਗਿਆ ਹੈ ਕਿ ਸਟੂਡੀਓ ਨੇ ਗੈਰ ਕਾਨੂੰਨੀ ਨਿਰਮਾਣ ਕਰਦੇ ਹੋਏ ਦੀਵਾਰਾ (ਕੰਧਾਂ) ਨੂੰ ਵੀ ਵਧਾ ਕੇ ਬਣਾਇਆ ਹੈ ਤੇ ਨਾਲ ਹੀ ਬੇਸਮੈਂਟ 'ਚ ਬਣੀ ਪਾਰਕਿੰਗ ਦੀ ਜਗ੍ਹਾ ਦਾ ਵੀ ਕਮਰਸ਼ੀਅਲ ਉਪਯੋਗ ਕਰਨ ਦੀ ਗੱਲ ਆਖੀ ਹੈ। ਇਸ ਆਧਾਰ 'ਤੇ ਸਟੂਡੀਓ ਨੂੰ ਨੋਟਿਸ ਭੇਗਿਆ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News