ਇਮਤਿਆਜ਼ ਅਲੀ ਬਣਾ ਰਹੈ ''ਅਮਰ ਸਿੰਘ ਚਮਕੀਲਾ'' ਦੀ ਬਾਇਓਪਿਕ, ਇਨ੍ਹਾਂ ਐਕਟਰਾਂ ਨੂੰ ਕੀਤਾ ਅਪਰੋਚ

12/21/2019 11:23:41 AM

ਜਲੰਧਰ (ਬਿਊਰੋ) — ਪ੍ਰਸਿੱਧ ਫਿਲਮ ਨਿਰਮਾਤਾ ਇਮਤਿਆਜ਼ ਅਲੀ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ 'ਤੇ ਫਿਲਮ ਬਣਾਉਣ ਜਾ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਇਮਤਿਆਜ਼ ਅਲੀ ਨੇ ਅਮਰ ਸਿੰਘ ਚਮਕੀਲਾ ਦੇ ਪਰਿਵਾਰ ਤੋਂ ਫਿਲਮ ਬਣਾਉਣ ਦੀ ਆਗਿਆ ਵੀ ਲੈ ਲਈ ਹੈ ਅਤੇ ਇਸ ਦੀ ਕਹਾਣੀ 'ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਫਿਲਮ 'ਚ ਚਮਕੀਲੇ ਦੀ ਭੂਮਿਕਾ ਨਿਭਾਉਣ ਲਈ ਇਮਤਿਆਜ਼ ਅਲੀ ਨੇ ਬਾਲੀਵੁੱਡ ਐਕਟਰ ਕਾਰਤਿਕ ਆਰਿਅਨ ਤੇ ਆਯੂਸ਼ਮਾਨ ਖੁਰਾਣਾ ਨਾਲ ਸਪੰਰਕ ਵੀ ਕੀਤਾ ਹੈ। ਇਮਤਿਆਜ਼ ਅਲੀ ਨੂੰ ਲੱਗਦਾ ਹੈ ਕਿ ਇਹ ਦੋਵੇਂ ਅਦਾਕਾਰ ਚਮਕੀਲੇ ਦੇ ਕਿਰਦਾਰ ਲਈ ਫਿੱਟ ਬੈਠਣਗੇ।

ਇਮਤਿਆਜ਼ ਅਲੀ ਇਨ੍ਹੀਂ ਦਿਨੀਂ ਫਿਲਮ 'ਆਜ ਕੱਲ੍ਹ' ਦੀ ਫਾਈਨਲ ਆਡੀਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਕਾਰਤਿਕ ਆਰਿਅਨ ਤੇ ਸਾਰਾ ਅਲੀ ਖਾਨ ਲੀਡ ਭੂਮਿਕਾ 'ਚ ਹਨ। ਇਸ ਫਿਲਮ ਦੇ ਖਤਮ ਹੋਣ ਤੋਂ ਬਾਅਦ ਉਹ ਅਮਰ ਸਿੰਘ ਚਮਕੀਲਾ 'ਤੇ ਕੰਮ ਸ਼ੁਰੂ ਕਰਨਗੇ।

ਅਮਰ ਸਿੰਘ ਚਮਕੀਲਾ ਦੀ ਗੱਲ ਕੀਤੀ ਜਾਵੇ ਤਾਂ ਚਮਕੀਲਾ ਪੰਜਾਬ ਦਾ ਉਹ ਹਿੱਟ ਗਾਇਕ ਸੀ, ਜਿਸ ਨੇ ਬਹੁਤ ਹੀ ਛੋਟੀ ਉਮਰ 'ਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਸੀ। ਇਕ ਗਰੀਬ ਪਰਿਵਾਰ 'ਚ ਜਨਮੇ ਚਮਕੀਲੇ ਨੇ ਗਾਇਕੀ ਦੇ ਖੇਤਰ 'ਚ ਆਉਣ ਲਈ ਕਾਫੀ ਮਿਹਨਤ ਕੀਤੀ ਤੇ ਬਹੁਤ ਘੱਟ ਸਮੇਂ 'ਚ ਪੰਜਾਬ ਦਾ ਹਿੱਟ ਗਾਇਕ ਬਣ ਗਿਆ ਪਰ ਚਮਕੀਲੇ ਦੀ ਇਹ ਤਰੱਕੀ ਜ਼ਿਆਦਾ ਸਮਾਂ ਨਾ ਰਹੀ ਕਿਉਂਕਿ 27 ਸਾਲ ਦੀ ਉਮਰ 'ਚ ਇਕ ਅਖਾੜੇ ਦੌਰਾਨ ਚਮਕੀਲੇ ਤ ਅਮਰਜੋਤ ਨੂੰ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ ਸੀ। ਇਹ ਜੋੜੀ ਦੀ ਮੌਤ ਦਾ ਭੇਦ ਅੱਜ ਵੀ ਬਰਕਰਾਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News