ਮੁਸ਼ਕਿਲਾਂ 'ਚ ਘਿਰੇ ਤਾਮਿਲ ਸੁਪਰਸਟਾਰ ਵਿਜੈ, ਆਮਦਨ ਵਿਭਾਗ ਨੇ ਭੇਜਿਆ ਸੰਮਨ

2/10/2020 1:08:37 PM

ਮੁੰਬਈ (ਬਿਊਰੋ) — ਸਾਊਥ ਫਿਲਮਾਂ ਦੇ ਸੁਪਰਸਟਾਰ ਵਿਜੈ ਮੁਸ਼ਕਿਲਾਂ 'ਚ ਫਸਦੇ ਨਜ਼ਰ ਆ ਰਹੇ ਹਨ। ਪਿਛਲੇ ਦਿਨੀਂ ਆਮਦਨ ਵਿਭਾਗ ਨੇ ਉਨ੍ਹਾਂ ਦੇ ਘਰ 'ਚ ਛਾਪੇਮਾਰੀ ਕੀਤੀ ਸੀ, ਜਿਸ ਤੋਂ ਬਾਅਦ ਹੁਣ ਵਿਜੈ ਨੂੰ ਟੈਕਸ ਚੋਰੀ ਦੇ ਦੋਸ਼ ਤੇ ਫਾਈਨੈਂਸਰ (ਵਿੱਤਕਾਰ) ਅੰਬੂ ਚੇਜ਼ੀਅਨ ਨਾਲ ਸਬੰਧਾਂ ਨੂੰ ਲੈ ਕੇ ਆਮਦਨ ਵਿਭਾਗ ਨੇ ਸੰਮਨ ਭੇਜਿਆ ਹੈ। 'ਬਦਰੀ' ਫਿਲਮ ਫੇਮ ਅਭਿਨੇਤਾ ਵਿਜੈ ਦੇ ਆਮਦਨ ਵਿਭਾਗ ਦੀ ਛਾਪੇਮਾਰੀ ਟੈਕਸ ਚੋਰੀ ਮਾਮਲੇ ਨੂੰ ਲੈ ਕੇ ਕੀਤੀ ਗਈ ਸੀ। ਖਬਰਾਂ ਸਨ ਕਿ ਛਾਪੇਮਾਰੀ 'ਚ 65 ਕਰੋੜ ਰੁਪਏ ਤੋਂ ਜ਼ਿਆਦਾ ਰਕਮ ਜ਼ਬਤ ਕੀਤੀ ਗਈ। ਆਮਦਨ ਵਿਭਾਗ ਨੇ 5 ਫਰਵਰੀ ਨੂੰ ਸਵੇਰੇ ਏ. ਜੀ. ਐੱਸ. ਐਂਟਰਪ੍ਰਾਈਜ ਦੀ ਸਪੰਤੀ 'ਤੇ ਛਾਪਾ ਮਾਰਿਆ ਸੀ। ਇਸ ਵਜ੍ਹਾ ਕਰਕੇ ਵਿਜੈ ਨੇ ਫਿਲਮ 'ਮਾਸਟਰ' ਦੀ ਸ਼ੂਟਿੰਗ ਅੱਧ 'ਚ ਹੀ ਰੋਕ ਦਿੱਤੀ ਸੀ। ਵਿਜੈ ਉਹੀ ਐਕਟਰ ਹੈ, ਜਿਸ ਨੇ ਆਪਣੀ ਫਿਲਮ 'ਬਿਗਿਲ' ਦੇ ਕਰਿਊ ਮੈਂਬਰਾਂ ਨੂੰ ਸੋਨੇ ਦੀਆਂ ਅੰਗੂਠੀਆਂ ਵੰਡੀਆਂ ਸਨ। ਇਨ੍ਹਾਂ ਅੰਗੂਠੀਆਂ 'ਤੇ ਅੰਗਰੇਜ਼ੀ 'ਚ ਫਿਲਮ ਦਾ ਨਾਂ ਲਿਖਿਆ ਹੋਇਆ ਸੀ। ਵਿਜੈ ਨੇ ਕਰੀਬ 400 ਕਰਿਊ ਮੈਂਬਰਾਂ ਨੂੰ ਸੋਨੇ ਦੀਆਂ ਅੰਗੂਠੀਆਂ ਵੰਡੀਆਂ ਸਨ।

ਦੱਸ ਦਈਏ ਕਿ ਵਿਜੈ ਚੰਦਰਸ਼ੇਖਰ ਨੇ 18 ਸਾਲ ਦੀ ਉਮਰ 'ਚ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਵਿਜੈ ਨੇ ਜ਼ਿਆਦਾਤਰ ਤਾਮਿਲ ਦੀਆਂ ਬਿਹਤਰੀਨ ਐਕਸ਼ਨ, ਡਰਾਮਾ ਤੇ ਰੋਮਾਂਚ ਫਿਲਮਾਂ 'ਚ ਹੀ ਕੰਮ ਕੀਤਾ ਹੈ। ਵਿਜੈ ਦੇ ਪਿਤਾ ਤਾਮਿਲ ਫਿਲਮ ਜਗਤ ਦੇ ਨਿਰਮਾਤਾ ਤੇ ਪ੍ਰੋਡਿਊਸਰ ਹਨ। ਵਿਜੈ ਨੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਨਾਲ ਵੀ ਕੰਮ ਕੀਤਾ ਹੈ।

ਦੱਸਣਯੋਗ ਹੈ ਕਿ ਆਮਦਨ ਵਿਭਾਗ ਨੇ ਤਾਮਿਲਨਾਡੂ 'ਚ ਵੱਖ-ਵੱਖ ਤਾਮਿਲ ਫਿਲਮੀ ਹਸਤੀਆਂ ਨਾਲ ਜੁੜੇ ਕੰਪਲੈਕਸਾਂ 'ਤੇ ਵੀਰਵਾਰ ਛਾਪੇਮਾਰੀ ਕੀਤੀ ਸੀ। ਇਸ ਦੌਰਾਨ 300 ਕਰੋੜ ਰੁਪਏ ਤੋਂ ਵੱਧ ਦੀ ਅਣਐਲਾਨੀ ਆਮਦਨ ਦਾ ਪਤਾ ਲੱਗਿਆ ਸੀ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News