ਇੰਦਰ ਚਾਹਲ ਦੀ ਬਾਂਹ ਫੜ੍ਹ ਕੇ ਨੱਚਣਾ ਚਾਹੁੰਦੀ ਹੈ ਇਹ ਸੋਹਣੀ ਮੁਟਿਆਰ

12/16/2018 1:44:20 PM

ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਿਊਟ ਅਤੇ ਸਮਾਰਟ ਗਾਇਕ ਇੰਦਰ ਚਾਹਲ ਨੇ ਮੁੜ ਤੋਂ ਅਪਣੇ ਨਵੇਂ ਗੀਤ 'ਸੰਗਦੀ' ਨਾਲ ਲੋਕਾਂ ਦੇ ਦਿਲਾਂ ਨੂੰ ਟੁੰਬ ਲਿਆ ਹੈ। ਜੀ ਹਾਂ, ਹਾਲ ਹੀ 'ਚ ਇੰਦਰ ਚਾਹਲ ਦਾ ਗੀਤ 'ਸੰਗਦੀ' ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੈਡਿੰਗ ਸੀਜ਼ਨ ਚੱਲ ਰਿਹਾ ਹੈ ਤੇ ਇਹ ਗੀਤ 'ਚ ਵੀ ਵਿਆਹ ਦੇ ਮਾਹੌਲ ਨੂੰ ਪੇਸ਼ ਕੀਤਾ ਗਿਆ ਹੈ। ਗੀਤ ਦੀ ਵੀਡੀਓ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇੰਦਰ ਚਾਹਲ ਸੋਹਣਾ ਸੁਨੱਖਾ ਗੱਭਰੂ ਵੀਡੀਓ 'ਚ ਹੋਰ ਵੀ ਸੋਹਣਾ ਲੱਗ ਰਿਹਾ ਹੈ। ਇਹ ਗੀਤ ਇੰਦਰ ਚਾਹਲ ਨੇ ਵਿਆਹ ਵਾਲੀ ਕੁੜੀ ਦੇ ਮਨ ਦੀਆਂ ਭਾਵਨਾਵਾਂ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਹ ਗੀਤ ਇਕ ਪਰਿਵਾਰਕ ਗੀਤ ਹੈ, ਜੋ ਕਿ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। 

ਦੱਸ ਦੇਈਏ ਕਿ ਇੰਦਰ ਚਾਹਲ ਦੇ ਇਸ ਗੀਤ ਦੇ ਬੋਲ ਜੱਗੀ ਸੰਘੇੜਾ ਨੇ ਲਿਖੇ ਹਨ ਅਤੇ ਮਿਊਜ਼ਿਕ ਗੁਪਜ਼ ਸੇਹਰਾ ਦਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇੰਦਰ ਚਾਹਲ 'ਸਾਨੂੰ ਵੀ ਤੇਰੀ ਲੋੜ ਨਹੀਂ', 'ਸੂਟ ਗੁਲਾਬੀ', 'ਫਿਕਰ ਨਾ ਕਰੀ', 'ਟੁੱਟੀ ਯਾਰੀ', 'ਅੜੀਆਂ' ਵਰਗੇ ਚਰਚਿਤ ਗੀਤਾਂ ਨਾਲ ਲੋਕਾਂ ਦੀ ਵਾਹਾਵਾਹੀ ਖੱਟ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News