ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਇੰਦਰਜੀਤ ਨਿੱਕੂ ਨੇ ਗੀਤ ਰਾਹੀਂ ਲਿਆਂਦਾ ਸਾਹਮਣੇ (ਵੀਡੀਓ)
6/9/2020 3:46:53 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਇੰਦਰਜੀਤ ਨਿੱਕੂ ਲੌਕਡਾਊਨ ਦੇ ਇਸ ਸਮੇਂ 'ਚ ਕਈ ਖੂਬਸੂਰਤ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਇਨ੍ਹਾਂ 'ਚ ਧਾਰਮਿਕ, ਇਨਸਾਨੀਅਤ ਬਿਆਨ ਕਰਦੇ ਤੇ ਕੁਝ ਕੋਰੋਨਾ ਵਾਇਰਸ 'ਤੇ ਬਣੇ ਗੀਤ ਸ਼ਾਮਲ ਹਨ। ਹਾਲ ਹੀ 'ਚ ਜੋ ਗੀਤ ਇੰਦਰਜੀਤ ਨਿੱਕੂ ਵਲੋਂ ਰਿਲੀਜ਼ ਕੀਤਾ ਗਿਆ ਹੈ, ਉਸ 'ਚ ਇੰਦਰਜੀਤ ਨਿੱਕੂ ਅੰਨਦਾਤਾ ਯਾਨੀ ਕਿ ਕਿਸਾਨਾਂ ਦੀ ਗੱਲ ਕਰ ਰਹੇ ਹਨ।
ਕੁਦਰਤ ਦੀ ਮਾਰ ਦੇ ਨਾਲ-ਨਾਲ ਇਕ ਕਿਸਾਨ ਨੂੰ ਕਿਹੜੇ ਹਾਲਾਤ 'ਚੋਂ ਲੰਘਣਾ ਪੈਂਦਾ ਹੈ, ਉਹ ਸਭ ਇੰਦਰਜੀਤ ਨਿੱਕੂ ਨੇ ਆਪਣੇ ਗੀਤ 'ਜੱਟ ਜਿਹਾ ਸਾਦ' ਰਾਹੀਂ ਬਿਆਨ ਕੀਤੇ ਹਨ।
'ਜੱਟ ਜਿਹਾ ਸਾਦ' ਗੀਤ ਇੰਦਰਜੀਤ ਨਿੱਕੂ ਤੇ ਹੈਪੀ ਮਨੀਲਾ ਦੀ ਪੇਸ਼ਕਸ਼ ਹੈ। ਗੀਤ ਨੂੰ ਆਵਾਜ਼ ਇੰਦਰਜੀਤ ਨਿੱਕੂ ਨੇ ਦਿੱਤੀ ਹੈ। ਇਸ ਦੇ ਬੋਲ ਹੈਪੀ ਮਨੀਲਾ ਨੇ ਲਿਖੇ ਹਨ ਤੇ ਸੰਗੀਤ ਰੰਗਰੂਪ ਸੰਧੂ ਨੇ ਦਿੱਤਾ ਹੈ। ਗੀਤ ਦੀ ਵੀਡੀਓ ਹਰਪ੍ਰੀਤ ਮਠਾੜੂ ਵਲੋਂ ਬਣਾਈ ਗਈ ਹੈ।
ਇੰਦਰਜੀਤ ਨਿੱਕੂ ਦੇ ਹਾਲ ਹੀ 'ਚ ਰਿਲੀਜ਼ ਹੋਏ ਗੀਤਾਂ 'ਚ 'ਗੁਨਾਹਗਾਰ ਬੰਦਾ', 'ਮਾਲਕਾ ਮਿਹਰ ਕਰੀਂ' ਤੇ 'ਸੱਚ ਜਿਹਾ ਨੀਂ ਆਉਂਦਾ' ਸ਼ਾਮਲ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ