ਇੰਦਰਜੀਤ ਨਿੱਕੂ ਦਾ ਗੀਤ 'ਮਾਲਕਾ ਮਿਹਰ ਕਰੀਂ' ਰਿਲੀਜ਼, ਕੀਤੀ ਸਰਬੱਤ ਦੇ ਭਲੇ ਦੀ ਅਰਦਾਸ (ਵੀਡੀਓ)
4/22/2020 4:45:59 PM

ਜਲੰਧਰ (ਵੈੱਬ ਡੈਸਕ) - ਦੇਸ਼ ਭਰ ਵਿਚ 'ਕੋਰੋਨਾ ਵਾਇਰਸ' ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਇਹ ਮਹਾਮਾਰੀ ਹੁਣ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀ ਆਪਣੇ ਪੈਰ ਪਸਾਰ ਚੁੱਕੀ ਹੈ। ਆਏ ਦਿਨ 'ਕੋਰੋਨਾ' ਦੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਦੇ ਮੌਜੂਦਾ ਹਾਲਤ ਨੂੰ ਪੰਜਾਬੀ ਕਲਾਕਾਰ ਆਪਣੇ ਗੀਤਾਂ ਰਾਹੀਂ ਪੇਸ਼ ਕਰ ਰਹੇ ਹਨ ਅਤੇ ਲੋਕਾਂ ਨੂੰ ਹੋਂਸਲਾ ਤੇ ਜਾਗਰੂਕ ਵੀ ਕਰ ਰਹੇ ਹਨ। ਹਾਲ ਹੀ ਵਿਚ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦਾ ਧਾਰਮਿਕ ਗੀਤ 'ਮਾਲਕਾ ਮਿਹਰ ਕਰੀਂ' ਰਿਲੀਜ਼ ਹੋਇਆ ਹੈ, ਜਿਸ ਵਿਚ ਦੁਨੀਆ ਭਰ ਦੇ ਹਾਲਤ ਨੂੰ ਬਿਆਨ ਕੀਤਾ ਗਿਆ ਹੈ। ਇਸ ਗੀਤ ਵਿਚ ਇੰਦਰਜੀਤ ਨਿੱਕੂ ਨੇ 'ਕੋਰੋਨਾ ਵਾਇਰਸ' ਨਾਲ ਹਰ ਪਾਸੇ ਮਚੀ ਭਗਦੜ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਵਾਹਿਗੁਰੂ ਜੀ ਨੂੰ ਅਰਦਾਸ ਕਰ ਰਹੇ ਹਨ ਕਿ ਇਸ ਔਖੀ ਘੜੀ ਵਿਚ ਮਾਲਕਾ ਆਪਣਾ ਹੱਥ ਦੇ ਕੇ ਸਭ ਨੂੰ ਬਚਾਓ। ਇਸ ਤੋਂ ਇਲਾਵਾ ਗੀਤ ਦੀ ਵੀਡੀਓ ਵਿਚ 'ਕੋਰੋਨਾ' ਕਾਰਨ ਹਰ ਪਾਸੇ ਛਾਏ ਸਨਾਟੇ ਨੂੰ ਵੀ ਦਿਖਾਇਆ ਹੈ।
ਦੱਸ ਦੇਈਏ ਕਿ 'ਮਾਲਕਾ ਮਿਹਰ ਕਰੀਂ' ਦੇ ਬੋਲ ਹੈਪੀ ਮਨੀਲਾ ਨੇ ਸ਼ਿੰਗਾਰੇ ਹਨ, ਜਿਸ ਦਾ ਮਿਊਜ਼ਿਕ Mind Frique ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਦੇਸੀ ਬੰਦੇ ਵਲੋਂ ਬਣਾਈ ਗਈ ਹੈ, ਜੋ ਕਿ ਬੇਹੱਦ ਸ਼ਾਨਦਾਰ ਹੈ। ਇੰਦਰਜੀਤ ਨਿੱਕੂ ਦੇ ਗੀਤ 'ਮਾਲਕਾ ਮਿਹਰ ਕਰੀਂ' ਨੂੰ 'The Turbanator' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਲੋਕਾਂ ਵਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ