''ਇੰਡੀਆਸ ਮੋਸਟ ਵਾਂਟਿਡ'' ਦਾ ਟਰੇਲਰ ਆਊਟ

5/2/2019 3:48:58 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਅਰਜੁਨ ਕਪੂਰ ਦੀ ਫਿਲਮ 'ਇੰਡੀਆਸ ਮੋਸਟ ਵਾਂਟਿਡ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਦਾ ਟਰੇਲਰ ਕਾਫੀ ਸ਼ਾਨਦਾਰ ਹੈ। ਇਸ ਟਰੇਲਰ ਨੇ ਦਰਸ਼ਕਾਂ ਵਿਚ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਇਹ ਫਿਲਮ ਸੱਚੀ ਘਟਨਾ 'ਤੇ ਆਧਾਰਿਤ ਹੈ। ਫਿਲਮ ਦੀ ਕਹਾਣੀ ਸਾਲ 2007 ਤੋਂ 2013 ਦੇ ਦੇਸ਼ਭਰ 'ਚ ਹੋਏ ਅੱਤਵਾਦੀ ਹਮਲਿਆਂ ਨਾਲ ਜੁੜੀ ਹੈ। ਫਿਲਮ 'ਚ ਅਰਜੁਨ ਕਪੂਰ ਆਪਣੇ ਚਾਰ ਸਾਥੀਆਂ ਨਾਲ ਮਿਲ ਕੇ ਉਸ ਸ਼ਖਸ ਨੂੰ ਫੜਨ ਦੀ ਕੋਸ਼ਿਸ਼ ਕਰੇਗਾ, ਜੋ ਇਨ੍ਹਾਂ ਅੱਤਵਾਦੀ ਹਮਲਿਆਂ ਨਾਲ ਜੁੜਿਆ ਸੀ ਅਤੇ ਜਿਸ ਨੂੰ ਭਾਰਤ ਦਾ ਓਸਾਮਾ ਕਿਹਾ ਜਾਂਦਾ ਸੀ।

ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਜਾਬਾਂਜੀ ਦੀ ਕਹਾਣੀ ਹੈ। ਇਸ ਦੀ ਕਹਾਣੀ 5 ਲੋਕਾਂ 'ਤੇ ਆਧਾਰਿਤ ਹੈ, ਜੋ ਭਾਰਤ ਦੇ ਓਮਾਸਾ ਨੂੰ ਲੱਭ ਕੇ ਕਰੋੜਾਂ ਲੋਕਾਂ ਦੀ ਜਾਨ ਬਚਾਉਂਦੇ ਹਨ। ਅਰਜੁਨ ਕਪੂਰ ਦੀ ਇਹ ਫਿਲਮ ਇਸ ਸਾਲ 24 ਮਈ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਇੰਡਆਸ ਮੋਸਟ ਵਾਂਟਿਡ' ਨੂੰ 'ਨੋ ਵਨ ਕਿਲਡ ਜੈਸਿਕਾ' ਅਤੇ 'ਰੇਡ' ਵਰਗੀਆਂ ਫਿਲਮਾਂ ਬਣਾ ਚੁੱਕੇ ਫਿਲਮਕਾਰ ਰਾਜ ਕੁਮਾਰ ਗੁਪਤਾ ਡਾਇਰੈਕਟ ਕਰ ਰਹੇ ਹਨ। ਫਿਲਮ 'ਚ ਉਸ ਤੋਂ ਇਲਾਵਾ ਅੰਮ੍ਰਿਤਾ ਪੁਰੀ, ਰਾਜੇਸ਼ ਸ਼ਰਮਾ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News