'ਕੋਰੋਨਾ ਵਾਇਰਸ' ਨਾਲ ਫਿਲਮ ਇੰਡਸਟਰੀ ਨੂੰ 500-800 ਕਰੋੜ ਦੇ ਨੁਕਸਾਨ ਦਾ ਅਨੁਮਾਨ

3/17/2020 9:38:06 AM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਕਾਰਨ ਪੂਰੇ ਬਾਜ਼ਾਰ 'ਤੇ ਕਾਫੀ ਅਸਰ ਪੈ ਰਿਹਾ ਹੈ। ਬਾਲੀਵੁੱਡ ਤੇ ਫਿਲਮ ਇੰਡਸਟਰੀ ਵੀ ਇਸ ਤੋਂ ਬਚੀ ਨਹੀਂ ਹੈ। ਇਸ ਤੋਂ ਬਚਣ ਲਈ ਸੂਬਾ ਸਰਕਾਰਾਂ ਨੇ ਸਿਨੇਮਾਘਰਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਹੁਣ ਤੱਕ 3500 ਤੋਂ ਜ਼ਿਆਦਾ ਸਕ੍ਰੀਨਜ਼ ਨੂੰ ਬੰਦ ਕਰ ਦਿੱਤਾ ਗਿਆ ਹੈ। ਹਿੰਦੀ ਫਿਲਮਾਂ ਦੇ ਮੁਖੀ ਬੇਲਟ ਮੁੰਬਈ, ਦਿੱਲੀ, ਰਾਜਸਥਾਨ, ਗੁਜਰਾਤ, ਪੰਜਾਬ ਤੇ ਬਿਹਾਰ 'ਚ ਥਿਅੇਟਰਸ ਬੰਦ ਹਨ। ਕਈ ਫਿਲਮਾਂ ਦੀ ਰਿਲੀਜ਼ਿੰਗ ਡੇਟ ਟਾਲ ਦਿੱਤੀ ਗਈ ਹੈ। ਟੀ. ਵੀ. ਸ਼ੋਅਜ਼ ਦੀ ਸ਼ੂਟਿੰਗ ਵੀ ਬੰਦ ਕਰ ਦਿੱਤੀ ਗਈ ਹੈ।

ਕੋਰੋਨਾ ਵਾਇਰਸ ਕਾਰਨ ਜੇ ਇੰਝ ਮਾਹੌਲ ਚੱਲਦਾ ਰਿਹਾ, ਤਾਂ ਹਿੰਦੀ ਫਿਲਮ ਇੰਡਸਟਰੀ ਨੂੰ 500-800 ਕਰੋੜ ਦਾ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਮੇਕਰਜ਼ ਤੋਂ ਇਲਾਵਾ ਸਭ ਤੋਂ ਹੇਠਲੇ ਪੱਧਰ 'ਤੇ ਕੰਮ ਕਰ ਰਹੇ ਸਿਨੇਮਾਘਰ ਮਾਲਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਫਿਲਮ ਕ੍ਰਿਟਿਕ ਤੇ ਮਲਟੀਪਲੈਕਸ ਦੇ ਓਨਰ ਰਾਜ ਬੰਸਲ ਮੁਤਾਬਿਕ, ਜੇ ਪੂਰੇ ਭਾਰਤ ਦੇ ਸਿਨੇਮਾਘਰ ਬੰਦ ਹੁੰਦੇ ਹਨ, ਤਾਂ ਥਿਅੇਟਰਜ਼ ਮਾਲਕਾਂ ਨੂੰ ਇਕ ਹਫਤੇ 'ਚ ਕਰੀਬ 40-50 ਕਰੋੜ ਦਾ ਨੁਕਸਾਨ ਹੋਵੇਗਾ। ਉੱਥੇ ਇਸ ਸਮੇਂ ਕਰੀਬ ਅੱਧਾ ਭਾਰਤ ਬੰਦ ਹਨ।

ਮਾਲਕ ਤੇ ਨਿਰਮਾਤਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ
ਰਾਜ ਬੰਸਲ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਮਾਲਕ ਤੇ ਨਿਰਮਾਤਾ ਨੂੰ ਹੋ ਰਿਹਾ ਹੈ। ਇਸ ਨੁਕਸਾਨ ਨੂੰ ਲੈ ਕੇ ਸਰਕਾਰੀ ਮਦਦ 'ਤੇ ਉਨ੍ਹਾਂ ਕਿਹਾ, ਅਜਿਹੇ ਟਾਈਮ 'ਚ ਸਰਕਾਰ ਤੋਂ ਕੀ ਮਦਦ ਮੰਗੀਏ। ਸਰਕਾਰ ਲੋਕਾਂ ਦੀ ਜਾਨ ਬਚਾਉਣ 'ਚ ਲੱਗੀ ਹੈ। ਅਜਿਹੇ ਸਮੇਂ 'ਚ ਜਦੋਂ ਦੇਸ਼ 'ਤੇ ਵੱਡੀ ਆਫਤ ਆਈ ਹੋਈ ਹੈ।'' ਬੰਦ ਸ਼ੂਟਿੰਗ ਸਬੰਧੀ ਉਨ੍ਹਾਂ ਕਿਹਾ, ''ਇੰਡੀਅਨ ਮੋਸ਼ਨ ਪਿਕਚਰਜ਼ ਪ੍ਰੋਡਿਊਸਰਜ਼ ਐਸੋਸੀਏਸ਼ਨ 26 ਮਾਰਚ ਨੂੰ ਸਰਕਾਰ ਨਾਲ ਰਿਵਿਊ ਮੀਟਿੰਗ ਕਰਨਗੇ। ਇਸ ਤੋਂ ਬਾਅਦ ਤੈਅ ਕੀਤਾ ਜਾਵੇਗਾ ਕਿ ਅੱਗੇ ਕੀ ਹੋਵੇਗਾ।''
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News