ਕਰੋੜਾਂ ''ਚ ਖੇਡਣ ਵਾਲੇ ਬਾਦਸ਼ਾਹ ਦੀ ਪਹਿਲੀ ਕਮਾਈ ਸੀ 200 ਰੁਪਏ, ਜਾਣੋ ਕੁਝ ਹੋਰ ਵੀ ਖਾਸ ਗੱਲਾਂ

11/11/2019 4:46:20 PM

ਜਲੰਧਰ (ਬਿਊਰੋ) — ਰੈਪਰ ਬਾਦਸ਼ਾਹ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹੀ ਨਹੀਂ ਬਾਲੀਵੁੱਡ 'ਤੇ ਵੀ ਰਾਜ ਕਰਦੇ ਹਨ। ਬਾਦਸ਼ਾਹ ਆਪਣੇ ਗੀਤ 'ਸੈਟਰਡੇ-ਸੈਟਰਡੇ' ਨਾਲ ਚਰਚਾ 'ਚ ਆਏ ਸਨ। ਇਹ ਗੀਤ ਇੰਦੀਪ ਬਖਸ਼ੀ ਨੇ ਗਾਇਆ ਸੀ, ਜਿਸ 'ਚ ਬਾਦਸ਼ਾਹ ਨੇ ਰੈਪ ਦਾ ਤੜਕਾ ਲਾਇਆ ਸੀ। ਉਨ੍ਹਾਂ ਦੇ ਪਹਿਲੇ ਰੈਪ ਦਾ ਮਿਹਨਤਾਨਾ ਉਨ੍ਹਾਂ ਨੂੰ ਸਿਰਫ 200 ਰੁਪਏ ਮਿਲੇ ਸਨ, ਜਿਸ 'ਚੋਂ ਉਨ੍ਹਾਂ ਨੇ 50 ਰੁਪਏ ਟਿਕਟ 'ਤੇ ਖਰਚ ਕੀਤੇ ਸਨ ਅਤੇ ਬਾਕੀ 150 ਉਨ੍ਹਾਂ ਨੇ ਪਾਰਟੀ 'ਤੇ ਖਰਚ ਕਰ ਦਿੱਤੇ ਸਨ।

Image result for Badshah

ਪ੍ਰਿੰਸ ਤੋਂ ਬਣੇ ਬਾਦਸ਼ਾਹ
ਬਾਦਸ਼ਾਹ ਦੀ ਮਾਂ ਨੇ ਉਨ੍ਹਾਂ ਦਾ ਨਾਂ ਪ੍ਰਿੰਸ ਰੱਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂ ਬਾਦਸ਼ਾਹ ਰੱਖਿਆ ਸੀ। ਬਾਦਸ਼ਾਹ ਦੇ ਪਿਤਾ ਹਰਿਆਣਵੀਂ ਹਨ ਜਦਕਿ ਮਾਂ ਪੰਜਾਬ ਦੀ ਹੈ।

Image result for Badshah

ਇਹ ਹਨ ਬਾਦਸ਼ਾਹ ਦੇ ਖਾਸ ਸ਼ੌਕ
ਬਾਦਸ਼ਾਹ ਦੇ ਸ਼ੌਂਕਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਸ਼ਾਪਿੰਗ ਕਰਨ ਦਾ ਬਹੁਤ ਸ਼ੌਂਕ ਹੈ, ਜਿਨ੍ਹਾਂ 'ਚ ਘੜੀਆਂ ਅਤੇ ਸ਼ੂਜ਼ ਖਰਦੀਣਾ ਉਨ੍ਹਾਂ ਨੂੰ ਬੇਹੱਦ ਪਸੰਦ ਹੈ। ਉਨ੍ਹਾਂ ਨੂੰ ਲੰਡਨ 'ਚ ਸ਼ਾਪਿੰਗ ਕਰਨਾ ਵਧੀਆ ਲੱਗਦਾ ਹੈ। ਬਾਦਸ਼ਾਹ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਨਾਲ ਸ਼ਾਪਿੰਗ ਕਰਨ ਜਾਂਦੀ ਹੈ ਅਤੇ ਉਨ੍ਹਾਂ ਲਈ ਬਿਹਤਰੀਨ ਸ਼ਾਪਿੰਗ ਕਰਦੀ ਹੈ। ਆਪਣੇ ਵਿਹਲੇ ਸਮੇਂ 'ਚ ਉਹ ਮਿਊਜ਼ਿਕ ਸੁਣਨਾ ਅਤੇ ਫਿਲਮਾਂ ਦੇਖਣਾ ਪਸੰਦ ਕਰਦੇ ਹਨ।

Image result for Badshah

ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਨੂੰ ਕਰਦੈ ਪਸੰਦ
ਅਦਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ 'ਚ ਉਨ੍ਹਾਂ ਨੂੰ ਸ਼ਾਹਰੁਖ ਖਾਨ, ਵਰੁਣ ਧਵਨ, ਅਕਸ਼ੇ ਕੁਮਾਰ, ਸਲਮਾਨ ਖਾਨ ਬੇਹੱਦ ਪਸੰਦ ਹਨ ਜਦਕਿ ਹੀਰੋਇਨਾਂ 'ਚੋਂ ਆਲਿਆ ਭੱਟ ਪਸੰਦ ਹੈ। ਉਥੇ ਹੀ ਪੰਜਾਬੀ ਹੀਰੋਇਨਾਂ 'ਚੋਂ ਸੁਰਵੀਨ ਚਾਵਲਾ ਪਸੰਦ ਹੈ।

Image result for Badshah

ਇਨ੍ਹਾਂ ਸਿੰਗਰਾਂ ਦੀ ਗਾਇਕੀ ਦੇ ਹਨ ਦੀਵਾਨੇ
ਰਾਹਤ ਫਤਿਹ ਅਲੀ ਖਾਨ ਅਤੇ ਮੀਕਾ ਸਿੰਘ ਦੀ ਗਾਇਕੀ ਦੇ ਉਹ ਕਾਇਲ ਹਨ। ਜਦਕਿ ਪੰਜਾਬੀ ਗਾਇਕਾਂ 'ਚੋਂ ਦਿਲਜੀਤ ਦੋਸਾਂਝ ਤੇ ਏ. ਕੇ. ਵੀ ਵਧੀਆ ਲੱਗਦੇ ਹਨ। ਉਨ੍ਹਾਂ ਨੂੰ ਇਨ੍ਹਾਂ ਸਿੰਗਰਾਂ ਦੇ ਗੀਤ ਸੁਣਨੇ ਵਧੀਆ ਲੱਗਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News