ਅਰਜੁਨ ਕਪੂਰ ਦੀ ''Indias Most wanted'' ਨੇ ਪਹਿਲੇ ਦਿਨ ਕਮਾਏ ਇੰਨੇ ਕਰੋੜ

5/25/2019 4:42:27 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਅਰਜੁਨ ਕਪੂਰ ਦੀ ਫਿਲਮ 'ਇੰਡੀਅਜ਼ ਮੋਸਟ ਵਾਂਟਿਡ' ਇਸ ਹਫਤੇ ਰਿਲੀਜ਼ ਹੋ ਗਈ ਹੈ। ਇਹ ਫਿਲਮ ਇਕ ਅਸਲ ਜ਼ਿੰਦਗੀ ਦੀ ਕਹਾਣੀ ਹੈ। ਇਹ ਕਹਾਣੀ ਉਨ੍ਹਾਂ 5 ਲੋਕਾਂ ਦੀ ਹੈ, ਜੋ ਬਿਨਾਂ ਹਥਿਆਰ ਦੇ ਭਾਰਤ ਦੇ ਖਤਰਨਾਕ ਅੱਤਵਾਦੀ ਨੂੰ ਫੜ੍ਹਨ ਲਈ ਓਪਰੇਸ਼ਨ ਕਰਦੇ ਹਨ। ਇਸ ਅੱਤਵਾਦੀ ਨੂੰ ਟਰੇਲਰ 'ਚ 'india's osama' ਕਿਹਾ ਗਿਆ ਹੈ। ਫਿਲਮ ਦੇ ਪਹਿਲੇ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ। ਫਿਲਮ ਦੇ ਕਲੈਕਸ਼ਨ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਰਣ ਅਦਰਸ਼ ਨੇ ਟਵੀਟ ਕਰਕੇ ਦਿੱਤੀ ਹੈ। ਤਰਣ ਆਦਰਸ਼ ਨੇ ਟਵੀਟ ਕਰਕੇ ਫਿਲਮ ਦੇ ਕਲੈਕਸ਼ਨ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਫਿਲਮ 'ਇੰਡੀਅਜ਼...' ਨੇ ਪਹਿਲੇ ਦਿਨ 2.10 ਕਰੋੜ ਦਾ ਕਾਰੋਬਾਰ ਕੀਤਾ ਹੈ।''


ਦੱਸ ਦਈਏ ਕਿ ਇਹ ਫਿਲਮ ਇਕ ਅੱਤਵਾਦੀ ਨੂੰ ਬਿਨਾਂ ਹਥਿਆਰ ਦੇ ਫੜ੍ਹਨ ਦੀ ਕਹਾਣੀ ਹੈ, ਜਿਸ ਨੂੰ ਇੰਟੇਲੀਜੇਂਸ ਬਿਊਰੋ ਦੇ ਆਫਸਰ ਪ੍ਰਭਾਤ ਕੁਮਾਰ ਤੇ ਉਸ ਦੇ ਨਾਲ ਨੇਪਾਲ ਜਾਂਦੇ ਹਨ। ਅਰਜੁਨ ਕਪੂਰ ਫਿਲਮ 'ਚ ਪ੍ਰਭਾਤ ਕੁਮਾਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਏ ਹਨ। ਇੰਡੀਆ ਦਾ ਓਸਾਮਾ ਯਾਨੀ ਯੁਸੁਫ ਨੇ ਦੇਸ਼ ਭਰ 'ਚ ਕਈ ਧਮਾਕੇ ਕੀਤੇ ਹੁੰਦੇ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਕਈ ਲੋਕਾਂ ਦੀ ਜਾਨ ਚੁੱਕੀ ਹੁੰਦੀ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News