ਅਗਲੇ ਸਾਲ ਦੀ ਈਦ ਵੀ ਹੋਈ ਸਲਮਾਨ ਦੇ ਨਾਂ, ਮੇਕਰਸ ਨੇ ਕੀਤਾ ਐਲਾਨ

6/8/2019 9:06:53 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਆਪਣੀ ਆਉਣ ਵਾਲੀ ਫਿਲਮ 'ਇੰਸ਼ਾਅੱਲ੍ਹਾ' ਨੂੰ 2020 'ਚ ਈਦ ਦੇ ਮੌਕੇ ਰਿਲੀਜ਼ ਕਰਨਗੇ। ਸਲਮਾਨ ਦੀ ਇਸ ਫਿਲਮ ਨੂੰ ਸੰਜੇ ਲੀਲਾ ਭੰਸਾਲੀ ਡਾਇਰੈਕਟ ਕਰ ਰਹੇ ਹਨ। ਅੱਜ ਮੇਕਰਸ ਨੇ ਭਾਈਜਾਨ ਦੇ ਐਲਾਨ 'ਤੇ ਪੱਕੀ ਮੋਹਰ ਲਾ ਦਿੱਤੀ ਹੈ, ਜਿਸ ਨਾਲ ਸਲਮਾਨ ਦੇ ਫੈਨਜ਼ ਨੂੰ ਦੁੱਗਣੀ ਖੁਸ਼ੀ ਮਿਲੀ ਹੈ। ਇਸ ਫਿਲਮ 'ਚ ਪਹਿਲੀ ਵਾਰ ਸਲਮਾਨ ਖਾਨ ਨਾਲ ਆਲੀਆ ਭੱਟ ਸਕ੍ਰੀਨ ਸ਼ੇਅਰ ਕਰੇਗੀ।

 

ਸਿਰਫ ਇਹੀ ਨਹੀਂ ਸਗੋਂ ਲੰਬੇ ਸਮੇਂ ਬਾਅਦ ਸਲਾਮਨ ਤੇ ਭੰਸਾਲੀ ਵੀ ਕਿਸੇ ਫਿਲਮ 'ਚ ਕੰਮ ਕਰਨਗੇ ਪਰ ਫਿਲਮ 'ਚ ਸਲਮਾਨ ਤੇ ਆਲੀਆ ਕਿਵੇਂ ਦਾ ਰੋਲ ਕਰਨਗੇ ਅਤੇ ਫਿਲਮ ਦੀ ਕਹਾਣੀ ਕੀ ਹੋਵੇਗੀ ਇਸ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਹੋਇਆ। ਇਸ ਫਿਲਮ ਦੀ ਲੋਕੇਸ਼ਨ ਲਈ ਭੰਸਾਲੀ ਹਰਿਦੁਆਰ, ਰਿਸ਼ੀਕੇਸ਼ ਤੇ ਵਾਰਾਣਸੀ ਜਿਹੇ ਸ਼ਹਿਰਾਂ ਨੂੰ ਫਾਈਨਲ ਕਰ ਚੁੱਕੇ ਹਨ। ਇਸ ਦੇ ਨਾਲ ਫਿਲਮ ਯੂ. ਐੱਸ 'ਚ ਵੀ ਸ਼ੂਟ ਕੀਤੀ ਜਾਵੇਗਾ। ਸਲਮਾਨ ਲਈ ਈਦ ਦਾ ਤਿਓਹਾਰ ਹਮੇਸ਼ਾ ਲੱਕੀ ਸਾਬਤ ਹੋਇਆ ਹੈ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਦੀ ਫਿਲਮ 'ਸੂਰੀਆਵੰਸ਼ੀ' ਵੀ 2020 'ਚ ਈਦ 'ਤੇ ਰਿਲੀਜ਼ ਹੋਣੀ ਹੈ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News