ਕਿਸੇ ਰਾਜ ਮਹਿਲ ਤੋਂ ਘੱਟ ਨਹੀਂ ਹੈ ਅਮਿਤਾਭ ਬੱਚਨ ਦਾ ਘਰ ‘ਜਲਸਾ’, ਦੇਖੋ ਤਸਵੀਰਾਂ

5/28/2020 10:17:08 AM

ਮੁੰਬਈ(ਬਿਊਰੋ)-  ਅਮਿਤਾਭ ਬੱਚਨ ਨੂੰ ਹਿੰਦੀ ਸਿਨੇਮਾ ਵਿਚ 50 ਸਾਲ ਹੋ ਗਏ ਹਨ। ਉਨ੍ਹਾਂ ਨੂੰ ਸਦੀ ਦਾ ਮਹਾਨਾਇਕ ਵੀ ਕਿਹਾ ਜਾਂਦਾ ਹੈ। ਪਹਿਲੀ ਫਿਲਮ ‘ਸਾਤ ਹਿੰਦੂਸਤਾਨੀ’ ਤੋਂ ਲੈ ਕੇ ਅੱਜਤਕ ਅਮਿਤਾਭ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ ।  ਉਨ੍ਹਾਂ ਦੀਆਂ ਕਈ ਫਿਲਮਾਂ ਰਿਲੀਜ਼ ਲਈ ਤਿਆਰ ਹਨ। ਅਮਿਤਾਭ, ਮੁੰਬਈ ਦੇ ਰਹਿਣ ਵਾਲੇ ਨਹੀਂ ਹਨ ਪਰ ਫਿਲਮੀ ਦੁਨੀਆ ਵਿਚ ਆਉਣ ਤੋਂ ਬਾਅਦ ਤੋਂ ਉਨ੍ਹਾਂ ਨੇ ਮੁੰਬਈ ਨੂੰ ਹੀ ਆਪਣਾ ਘਰ ਬਣਾ ਲਿਆ। ਅਮਿਤਾਭ ਬੱਚਨ ਕੋਲ ਮੁੰਬਈ ਵਿਚ ਕਈ ਲਗਜ਼ਰੀ ਘਰ ਹਨ। ਉਨ੍ਹਾਂ ’ਚੋਂ ਇਕ ਹੈ ਜਲਸਾ। ਤਾਂ ਆਓ ਤੁਹਾਨੂੰ ਦਿਖਾਉਂਦੇ ਹਾ ਜਲਸਾ ਦੀਆਂ ਕੁਝ ਅਣਦੇਖੀਆਂ ਤਸਵੀਰਾਂ।
India Tv - The outer look of Amitabh Bachchan's worth 100 crore house Jalsa.
ਅਮਿਤਾਭ ਆਪਣੇ ਪੂਰੇ ਪਰਿਵਾਰ ਨਾਲ ਜਲਸਾ ਵਿਚ ਰਹਿੰਦੇ ਹਨ। ਫੈਨਜ਼ ਉਨ੍ਹਾਂ ਨੂੰ ਹਰ ਐਤਵਾਰ ਨੂੰ ਇੱਥੇ ਮਿਲਣ ਆਉਂਦੇ ਹਨ। ਇਹ ਤਸਵੀਰ ਅਮੀਤਾਭ ਬੱਚਨ ਦੇ ਲਿਵਿੰਗ ਰੂਮ ਦੀ ਹੈ। ਇਸ ਤਸਵੀਰ ਵਿਚ ਸ਼ਾਨਦਾਰ ਸੋਫਾ, ਤਰ੍ਹਾਂ-ਤਰ੍ਹਾਂ ਦੇ ਪੌਦੇ ਅਤੇ ਵੱਖ ਤਰ੍ਹਾਂ ਦਾ ਇੰਟੀਰੀਅਰ ਨਜ਼ਰ ਆ ਰਿਹਾ ਹੈ।

India Tv - Living area at Amitabh Bachchan's home Jalsa.
ਇਹ ਘਰ ਦੇ ਬੈੱਡਰੂਮ ਦੀ ਤਸਵੀਰ ਹੈ। ਇਸ ਕਮਰੇ ਦੀ ਲਾਈਟਿੰਗ ’ਤੇ ਵੀ ਬਹੁਤ ਕੰਮ ਕੀਤਾ ਗਿਆ ਹੈ। ਜੋ ਇਸ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਹੈ। ਅਮਿਤਾਭ ਦਾ ਘਰ ਜਲਸਾ ਖਾਸਤੌਰ ’ਤੇ ਲੋਕਾਂ ਵਿਚਕਾਰ ਖਿੱਚ ਦਾ ਕੇਂਦਰ ਹੈ।

India Tv - Bedroom at Amitabh Bachchan's home Jalsa.
ਅਮਿਤਾਭ ਬੱਚਨ ਮੁੰਬਈ ਦੇ ਜੁਹੂ ਦੇ ਜਲਸੇ ਬੰਗਲੇ ਵਿਚ ਰਹਿੰਦੇ ਹਨ। ਇਹ ਹਾਲ ਦੀ ਤਸਵੀਰ ਹੈ।  ਦੀਵਾਰਾਂ ’ਤੇ ਸ਼ਾਨਦਾਰ ਪੇਂਟਿੰਗ ਕੀਤੀ ਗਈ ਹੈ।

अमिताभ बच्चन का घर जलसा
ਬਿੱਗ ਬੀ ਦੇ ਘਰ ਦੇ ਵਾਸ਼ਰੂਮ ਦੀ ਇਹ ਤਸਵੀਰ ਹੈ, ਜੋ ਦੇਖਣ ਵਿਚ ਬਿਲਕੁੱਲ ਕਿਸੇ ਆਲੀਸ਼ਾਨ ਹੋਟਲ ਦੇ ਵਾਸ਼ਰੂਮ ਦੀ ਤਰ੍ਹਾਂ ਹੈ।

India Tv - Washroom at Amitabh Bachchan's home Jalsa.
ਅਮਿਤਾਭ ਦੇ ਘਰ ਦੀਆਂ ਤਸਵੀਰਾਂ ਦੇ ਇਸ ਕੋਨੇ ਨੂੰ ਤੁਸੀਂ ਸ਼ਾਇਦ ਪਹਿਲਾਂ ਕਈ ਵਾਰ ਦੇਖਿਆ ਹੋਵੇਗਾ। ਇਹ ਕੰਧ ਫੋਟੋਫਰੇਮ ਨਾਲ ਭਰੀ ਹੋਈ ਹੈ। ਇਸ ਕੰਧ ਉੱਤੇ ਬਿੱਗ ਬੀ ਦੇ ਮਾਤਾ-ਪਿਤਾ ਤੋਂ ਲੈ ਕੇ ਉਨ੍ਹਾਂ ਦੇ ਜਿੰਦਗੀ ਦੇ ਪਲਾਂ ਦੀਆਂ ਉਹ ਸਾਰੀਆਂ ਤਸਵੀਰਾਂ ਲੱਗੀਆਂ ਹਨ, ਜੋ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹੈ।

India Tv - Amitabh Bachchan spotted at a beautiful corner of Jalsa.

ਡਰਾਇੰਗ ਰੂਮ ਤੋਂ ਲਿਵਿੰਗ ਏਰੀਆ ਤੱਕ ਸਾਰੇ ਕਮਰਿਆਂ ਦੀ ਸਜਾਵਟ ਵਧੀਆ ਹੈ। 70 ਦੇ ਦਹਾਕੇ ਦੇ ਆਖੀਰ ਵਿਚ ਅਮਿਤਾਭ ‘ਪ੍ਰਤੀਸ਼ਕਾ’ ਵਿਚ ਸ਼ਿਫਟ ਹੋਏ ਸਨ। ਉਸ ਤੋਂ ਬਾਅਦ ਉਨ੍ਹਾਂ ਨੇ ਜਲਸਾ ਖਰੀਦਿਆ ਸੀ। ਅਮੀਤਾਭ ਬੱਚਨ ਦੇ ਘਰ ਵਿਚ ਇਕ ਵੱਡਾ ਗਾਰਡਨ ਵੀ ਹੈ।

India Tv - Amitabh Bachchan in his study room at Jalsa.

 

India Tv - Amitabh and Jaya basking in the sun at Jalsa.India Tv - Amitabh Bachchan at Jalsa.

 

India Tv - Bachchan family celebrating Diwali at Jalsa.ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News