ਗੋਆ ਫਿਲਮ ਸਮਾਰੋਹ ਲਈ ਭਾਰਤੀ ਪੈਨੋਰਮਾ ਦੀਆਂ 22 ਫਿਲਮਾਂ ਦੀ ਚੋਣ

11/1/2018 9:11:17 AM

ਨਵੀਂ ਦਿੱਲੀ(ਬਿਊਰੋ)— ਗੋਆ 'ਚ ਇਸ ਸਾਲ ਸ਼ੁਰੂ ਹੋਣ ਵਾਲੇ 49ਵੇਂ ਕੌਮਾਂਤਰੀ ਫਿਲਮ ਸਮਾਰੋਹ ਲਈ ਭਾਰਤੀ ਪੈਨੋਰਮਾ ਦੀਆਂ 22 ਫਿਲਮਾਂ ਦੀ ਚੋਣ ਕੀਤੀ ਗਈ ਹੈ ਅਤੇ ਉਦਘਾਟਨ ਮਲਿਆਲਮ ਦੀ ਫਿਲਮ 'ਓਲੂ' ਨਾਲ ਹੋਵੇਗਾ, ਜਿਸ ਦਾ ਨਿਰਦੇਸ਼ਨ ਸ਼ਾਜੀ ਐੱਨ. ਕਰੁਣ ਨੇ ਕੀਤਾ ਹੈ। 12 ਮੈਂਬਰੀ ਬੈਂਚ ਨੇ ਜਿਨ੍ਹਾਂ ਫੀਚਰ ਫਿਲਮਾਂ ਦੀ ਚੋਣ ਕੀਤੀ ਹੈ, ਉਨ੍ਹਾਂ 'ਚ ਮਲਿਆਲਮ ਦੀਆਂ 6, ਬੰਗਾਲੀ ਦੀਆਂ 5, ਤਮਿਲ ਦੀਆਂ 4, ਮਰਾਠੀ ਦੀਆਂ 2 ਅਤੇ ਹਿੰਦੀ ਦੀਆਂ ਵੀ 2 ਫਿਲਮਾਂ ਹਨ।

 

ਇਸ ਤੋਂ ਇਲਾਵਾ ਲੱਦਾਖੀ, ਤੁਲੀ ਅਤੇ ਜਸਾਰੀ ਭਾਸ਼ਾ ਦੀਆਂ ਫਿਲਮਾਂ ਵੀ ਦਿਖਾਈਆਂ ਜਾਣਗੀਆਂ। ਹਿੰਦੀ ਫਿਲਮਾਂ ਵਿਚ 'ਅਕਤੂਬਰ' ਅਤੇ 'ਭੌਰ' ਹਨ। ਬੈਂਚ 'ਚ ਫਿਲਮ ਨਿਰਮਾਤਾ ਉਤਪਲ ਦੱਤਾ, ਮੇਜਰ ਰਵੀ, ਕੇ. ਜੀ. ਸੁਰੇਸ਼, ਇਮੋਸ਼ੀਨ, ਸ਼ੇਖਰ ਦਾਸ ਆਦਿ ਸ਼ਾਮਲ ਹਨ। ਮੁੱਖ ਧਾਰਾ ਦੇ ਸਿਨੇਮਾ ਵਰਗ 'ਚ ਕੁਲ ਚਾਰ ਫਿਲਮਾਂ ਦਿਖਾਈਆਂ ਜਾਣਗੀਆਂ, ਜਿਨ੍ਹਾਂ 'ਚ ਹਿੰਦੀ ਦੀਆਂ ਤਿੰਨ 'ਪਦਮਾਵਤ', 'ਟਾਈਗਰ ਜ਼ਿੰਦਾ ਹੈ' ਅਤੇ 'ਰਾਜ਼ੀ' ਹੋਣਗੀਆਂ। ਚੌਥੀ ਫਿਲਮ ਤੇਲਗੂ ਦੀ 'ਮਹਨਤੀ' ਹੈ। ਗ਼ੈਰ-ਫੀਚਰ ਫਿਲਮਾਂ ਦੇ ਵਰਗ 'ਚ ਉਦਘਾਟਨੀ ਫਿਲਮ 'ਖਰਵਾ' ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News