Yoga Day Spl : ਸ਼ਿਲਪਾ ਤੋਂ ਸੁਸ਼ਮਿਤਾ ਤੱਕ, 40 ਦੀ ਉਮਰ 'ਚ ਵੀ ਖੁਦ ਨੂੰ ਇੰਝ ਫਿੱਟ ਰੱਖਦੀਆਂ ਹਨ ਇਹ ਹਸੀਨਾਵਾਂ

6/21/2018 2:26:09 PM

ਮੁੰਬਈ (ਬਿਊਰੋ)— ਅੱਜ ਪੂਰੀ ਦੁਨੀਆ ਯੋਗ ਦਿਵਸ ਮਨਾ ਰਹੀ ਹੈ। ਯੋਗ ਦੇ ਮਹੱਤਵ ਨੂੰ ਬਾਲੀਵੁੱਡ ਅਭਿਨੇਤਰੀਆਂ ਵੀ ਬਖੂਬੀ ਸਮਝਦੀਆਂ ਹਨ। ਇਸੇ ਕਾਰਨ ਸ਼ਿਲਪਾ ਸ਼ੈਟੀ ਅਤੇ ਸੁਸ਼ਮਿਤਾ ਸੇਨ ਸਮੇਤ ਕਈ ਅਭਿਨੇਤਰੀਆਂ ਅਕਸਰ ਯੋਗ ਕਰਦੀਆਂ ਨਜ਼ਰ ਆਉਂਦੀਆਂ ਹਨ। ਇਸ ਮੌਕੇ 'ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਬਾਲੀਵੁੱਡ ਹਸੀਨਾਵਾਂ 40 ਦੀ ਉਮਰ ਹੋਣ ਦੇ ਬਾਵਜੂਦ ਵੀ ਖੁਦ ਨੂੰ ਫਿੱਟ ਰੱਖਦੀਆਂ ਹਨ।

PunjabKesari
ਮਿਸ ਯੂਨੀਵਰਸ ਅਤੇ ਅਦਾਕਾਰਾ ਸੁਸ਼ਮਿਤਾ ਸੇਨ 42 ਦੀ ਉਮਰ 'ਚ ਵੀ ਫਿੱਟ ਦਿਖਦੀ ਹੈ। ਉਨ੍ਹਾਂ ਨੂੰ ਦੇਖ ਕੇ ਕੋਈ ਵੀ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਨਹੀਂ ਲਾ ਸਕਦਾ। ਸੁਸ਼ਮਿਤਾ ਸੇਨ ਆਪਣੀ ਫਿਟਨੈੱਸ 'ਤੇ ਕਾਫੀ ਧਿਆਨ ਦਿੰਦੀ ਹੈ। ਸਮੇਂ-ਸਮੇਂ 'ਤੇ ਉਹ ਸੋਸ਼ਲ ਮੀਡੀਆ 'ਤੇ ਆਪਣੇ ਵਰਕਆਊਟ ਅਤੇ ਯੋਗਾ ਕਰਦੇ ਹੋਏ ਦੀਆਂ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ। 

ਫਿਟਨੈੱਸ ਅਤੇ ਸ਼ਿਲਪਾ ਸ਼ੈਟੀ ਨੂੰ ਇਕੋਂ ਸਿੱਕੇ ਦੇ ਦੋ ਪਾਸੇ ਕਿਹਾ ਜਾ ਸਕਦਾ ਹੈ। ਉਹ ਕਈ ਲੋਕਾਂ ਲਈ ਆਈਡਲ ਹੈ। ਸ਼ਿਲਪਾ ਲਈ ਫਿਟਨੈੱਸ ਸੀਕ੍ਰੇਟ 'ਚ ਯੋਗਾ ਦਾ ਅਹਿਮ ਰੋਲ ਹੈ। ਕੁਝ ਮਹੀਨਿਆਂ ਪਹਿਲਾਂ ਸ਼ਿਲਪਾ ਨੇ ਆਪਣੇ ਸ਼ੀਰਸ਼ਆਸਨ ਨਾਲ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਉਹ ਅਕਸਰ ਯੋਗਾ ਕਰਦੇ ਹੋਏ ਆਪਣੀਆਂ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀਆਂ ਰਹਿੰਦੀ ਹੈ। 

PunjabKesari
ਤੈਮੂਰ ਅਲੀ ਖਾਨ ਦੇ ਜਨਮ ਤੋਂ ਬਾਅਦ ਕਰੀਨਾ ਕਪੂਰ ਨੇ ਆਪਣੇ ਵਜ਼ਨ ਨੂੰ ਘਟਾਉਣ ਲਈ ਯੋਗ ਦਾ ਸਹਾਰਾ ਲਿਆ। ਕਰੀਨਾ ਹਰ ਦਿਨ ਘੱਟੋਂ-ਘੱਟ 2 ਘੰਟੇ ਯੋਗ ਕਰਦੀ ਹੈ। ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਜ਼ੀਰੋ ਫਿੱਗਰ ਕਹਾਉਣ ਵਾਲੀ ਕਰੀਨਾ ਕਪੂਰ ਨੇ ਪ੍ਰੈਗਨੈਂਸੀ ਤੋਂ ਬਾਅਦ ਜਲਦ ਹੀ ਆਪਣਾ ਭਾਰ ਘੱਟ ਕਰ ਲਿਆ ਸੀ। 37 ਦੀ ਉਮਰ 'ਚ ਵੀ ਕਰੀਨਾ ਕਪੂਰ ਬੇਹੱਦ ਹੌਟ ਅਤੇ ਫਿੱਟ ਦਿਖਦੀ ਹੈ।

44 ਦੀ ਉਮਰ 'ਚ ਵੀ ਮਲਾਇਕਾ ਅਰੋੜਾ ਨੇ ਖੁਦ ਨੂੰ ਫਿੱਟ ਰੱਖਿਆ ਹੈ। ਉਨ੍ਹਾਂ ਦੀ ਫਿਟਨੈੱਸ ਦਾ ਰਾਜ਼ ਹਰ ਕੋਈ ਜਾਣਨਾ ਚਾਹੁੰਦਾ ਹੈ। ਬਿਜ਼ੀ ਲਾਈਫ ਦੇ ਬਾਵਜੂਦ ਮਲਾਇਕਾ ਯੋਗ ਕਰਨ ਲਈ ਸਮਾਂ ਜ਼ਰੂਰ ਕੱਢ ਲੈਂਦੀ ਹੈ। ਉਨ੍ਹਾਂ ਦੀ ਜਿਮ ਜਾਣ ਅਤੇ ਯੋਗ ਦੀਆਂ ਤਸਵੀਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

PunjabKesari
ਬਾਲੀਵੁੱਡ 'ਚ ਫਿਟਨੈੱਸ ਫ੍ਰੀਕ ਦੇ ਨਾਂ ਨਾਲ ਮਸ਼ਹੂਰ ਬਿਪਾਸ਼ਾ ਬਾਸੂ ਅਕਸਰ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ। ਬਿਪਾਸ਼ਾ ਨੇ ਸੋਲੋ ਫਿਟਨੈੱਸ ਡੀ. ਵੀ. ਡੀ. ਵੀ ਲਾਂਚ ਕੀਤੀ ਸੀ। ਬਿਪਾਸ਼ਾ ਨੇ ਆਪਣੇ ਰੂਟੀਨ 'ਚ ਯੋਗ ਨੂੰ ਸ਼ਾਮਿਲ ਕਰਕੇ ਖੁਦ ਨੂੰ ਫਿੱਟ ਰੱਖਿਆ ਹੋਇਆ ਹੈ। ਬਿਪਾਸ਼ਾ ਆਪਣੇ ਪਤੀ ਕਰਨ ਸਿੰਘ ਗਰੋਵਰ ਨਾਲ ਅਕਸਰ ਯੋਗ ਕਰਦੇ ਹੋਏ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

 

A post shared by Viral Bhayani (@viralbhayani) on

ਇਨ੍ਹਾਂ ਤੋਂ ਇਲਾਵਾ ਅੱਜ ਯੋਗਾ ਦਿਵਸ ਦੇ ਮੌਕੇ ਬਾਲੀਵੁੱਡ ਕੁਈਨ ਕੰਗਨਾ ਰਣੌਤ ਨੇ ਵੀ ਸੋਸ਼ਲ ਮੀਡੀਆ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਨਾਲ ਉਹ ਇਸ ਦਿਨ ਦੇ ਮਹੱਤਵ ਨੂੰ ਦੱਸ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News