ਰਾਨੂ ਮੰਡਲ ਸਮੇਤ ਇਹ ਚਿਹਰੇ ਇਕ ਵੀਡੀਓ ਨਾਲ ਬਣੇ ''ਇੰਟਰਨੈੱਟ ਸਟਾਰ''

8/25/2019 4:14:11 PM

ਮੁੰਬਈ(ਬਿਊਰੋ)— ਸੋਸ਼ਲ ਮੀਡੀਆ ਦੀ ਤਾਕਤ ਹੈ ਕਿ ਰਾਤੋਂ-ਰਾਤ ਕਿਸੇ ਆਮ ਇਨਸਾਨ ਨੂੰ ਇੰਟਰਨੈੱਟ ਸਟਾਰ ਬਣਾ ਸਕਦਾ ਹੈ। ਇਸ ਦਾ ਹਾਲ ਹੀ 'ਚ ਉਦਾਹਰਣ ਹੈ ਰਾਨੂ ਮੰਡਲ। ਲਤਾ ਮੰਗੇਸ਼ਕਰ ਦਾ ਗੀਤ 'ਇਕ ਪਿਆਰ ਕਾ ਨਗਮਾ' ਗਾ ਕੇ ਰਾਨੂ ਲਾਈਮਲਾਈਟ 'ਚ ਆ ਗਈ। ਨਤੀਜਾ ਇਹ ਰਿਹਾ ਕਿ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਆਪਣੀ ਫਿਲਮ 'ਚ ਗੀਤ ਦਾ ਮੌਕਾ ਦਿੱਤਾ। ਰਾਨੂ ਮੰਡਲ ਤੋਂ ਪਹਿਲਾਂ ਵੀ ਅਜਿਹੇ ਕਈ ਲੋਕ ਰਹੇ ਜੋ ਸੋਸ਼ਲ ਮੀਡੀਆ ਰਾਹੀਂ ਹਿੱਟ ਹੋਏ ਹਨ। ਆਓ ਜਾਣਦੇ ਹਾਂ ਉਨ੍ਹਾਂ ਸਟਾਰਾਂ ਬਾਰੇ।
PunjabKesari

ਪ੍ਰਿਆ ਪ੍ਰਕਾਸ਼ ਵਾਰਿਅਰ

PunjabKesari
26 ਸੈਕੇਂਡ ਦੇ ਇਕ ਵੀਡੀਓ 'ਚ ਪ੍ਰਿਆ ਪ੍ਰਕਾਸ਼ ਨੇ ਲੋਕਾਂ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਕਿ ਉਹ ਦੇਖਦੇ ਹੀ ਦੇਖਦੇ ਮਸ਼ਹੂਰ ਹੋ ਗਈ। ਪ੍ਰਿਆ ਦਾ ਜੋ ਵੀਡੀਓ ਵਾਇਰਲ ਹੋਇਆ ਉਹ ਉਨ੍ਹਾਂ ਦੀ ਡੈਬਿਊ ਫਿਲਮ 'ਉਰੂ ਅਦਾਰ ਲਵ' ਦਾ ਗੀਤ ਸੀ। ਦੱਸਣਯੋਗ ਹੈ ਕਿ ਜਲਦ ਹੀ ਪ੍ਰਿਆ ਬਾਲੀਵੁੱਡ 'ਚ ਫਿਲਮ 'ਸ਼੍ਰੀਦੇਵੀ ਬੰਗਲੋ' ਨਾਲ ਦਸਤਕ ਦੇਣ ਜਾ ਰਹੀ ਹੈ।

ਸੰਜੀਵ ਸ਼੍ਰੀਵਾਸਤਵ

PunjabKesari
ਡਾਂਸਿੰਗ ਅੰਕਲ ਦੇ ਨਾਮ ਨਾਲ ਮਸ਼ਹੂਰ ਹੋਏ ਸੰਜੀਵ ਸ਼੍ਰੀਵਾਸਤਵ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ ਕਿ ਇਕ ਵੀਡੀਓ ਨਾਲ ਉਹ ਰਾਤੋਂ-ਰਾਤ ਸਟਾਰ ਬਣ ਜਾਣਗੇ। ਉਨ੍ਹਾਂ ਦੀ ਮਸ਼ਹੂਰੀ ਦਾ ਅੰਦਾਜ਼ਾ ਇਸ ਤੋਂ ਲਗਾ ਸਕਦੇ ਹਾਂ ਕਿ ਸਲਮਾਨ ਖਾਨ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਹੀ ਨਹੀਂ ਗੋਵਿੰਦਾ ਦੇ ਸਟਾਇਲ 'ਚ ਡਾਂਸ ਕਰਨ ਵਾਲੇ ਡਾਂਸਿੰਗ ਅੰਕਲ ਨੂੰ ਖੁਦ ਗੋਵਿੰਦਾ ਅਤੇ ਸੁਨੀਲ ਸ਼ੈੱਟੀ ਵੀ ਮਿਲੇ।

ਢਿੰਚੈਕ ਪੂਜਾ

PunjabKesari
ਇੰਟਰਨੈੱਟ 'ਤੇ ਆਪਣੇ ਗੀਤਾਂ ਨਾਲ ਪ੍ਰਸਿੱਧ ਹੋਈ ਢਿੰਚੈਕ ਪੂਜਾ ਵੀ ਇਸੇ ਲੜੀ 'ਚ ਆਉਂਦੀ ਹੈ। 'ਸੈਲਫੀ ਮੈਂਨੇ ਲੈ ਲੀ' ਗੀਤ ਯੂਟਿਊਬ 'ਤੇ ਅਪਲੋਡ ਹੁੰਦੇ ਹੀ ਉਹ ਆਨਲਾਇਨ ਸੈਲੀਬ੍ਰਿਟੀ ਬਣ ਗਈ। ਰਹੀ ਕਸਰ 'ਦਿਲਾਂ ਕਾ ਸ਼ੂਟਰ' ਅਤੇ 'ਆਫਰੀਨ ਬੇਵਫਾ' ਵਰਗੇ ਗੀਤਾਂ ਨੇ ਪੂਰੀ ਕਰ ਦਿੱਤੀ। ਲੋਕਪ੍ਰਿਅਤਾ ਇੰਨੀ ਵਧ ਗਈ ਕਿ 'ਬਿੱਗ ਬੌਸ 11' ਦੇ ਮੇਅਕਰਸ ਨੇ ਵੀ ਇਨ੍ਹਾਂ ਨੂੰ ਸ਼ੋਅ ਦਾ ਹਿੱਸਾ ਬਣਾ ਲਿਆ।

ਸਾਇਮਾ ਹੁਸੈਨ ਮੀਰ

PunjabKesari
ਪੂਣੇ 'ਚ ਫਿਲਮ 'ਰਈਸ' ਦੇ ਪ੍ਰਮੋਸ਼ਨ ਦੌਰਾਨ ਸ਼ਾਹਰੁਖ ਨੇ ਆਪਣੇ ਫੈਨਜ਼ ਨਾਲ ਸੈਲਫੀ ਲਈ। ਇਸ ਤਸਵੀਰ ਨੂੰ ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਤਾਂ ਇਸ ਲੜਕੀ ਦੀ ਚਰਚਾ ਹੋਣ ਲੱਗੀ। ਲੜਕੀ ਦੀ ਨਾਮ ਸਾਇਮਾ ਹੁਸੈਨ ਮੀਰ ਹੈ ਅਤੇ ਇਹ ਮੂਲ ਰੂਪ ਤੋਂ ਕਸ਼ਮੀਰੀ ਹੈ।

ਸੁਮ ਸ਼ਰੇਸ਼ਠਾ

PunjabKesari
ਨੇਪਾਲ ਦੀ ਇਸ ਸਬਜ਼ੀ ਵਾਲੀ ਦੀਆਂ ਤਸਵੀਰਾਂ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਆਈਆਂ। ਹੈਸ਼ਟੈਗ # “arkariwali ਅਤੇ  # Sabjiwali ਟਾਪ ਟਰੈਂਡ ਬਣ ਗਿਆ। ਇਸ ਲੜਕੀ ਦੀ ਨਾਮ ਕੁਸੁਮ ਸ਼ਰੇਸ਼ਠਾ ਹੈ। ਇਹ ਤਸਵੀਰ ਉਸ ਸਮੇਂ ਲਈ ਗਈ ਜਦੋਂ ਉਹ ਕਾਲਜ ਦੀਆਂ ਛੁੱਟੀਆਂ 'ਚ ਆਪਣੇ ਘਰ ਆਈ ਸੀ ਅਤੇ ਮਾਤਾ-ਪਿਤਾ ਦੀ ਮਦਦ ਕਰਨ ਲਈ ਸਬਜ਼ੀ ਵੇਚਣ ਗਈ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News