ਕਸ਼ਮੀਰ ’ਚ ਮਿਲਿਆ ਅਕਸ਼ੈ ਕੁਮਾਰ ਦਾ ਹਮਸ਼ਕਲ, ਤਸਵੀਰ ਵਾਇਰਲ

9/1/2019 10:59:17 AM

ਮੁੰਬਈ(ਬਿਊਰੋ)- ਬਾਲੀਵੁੱਡ ਇੰਡਸਟਰੀ ਦੇ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਦੇ ਅਕਸਰ ਹਮਸ਼ਕਲ ਪਾਏ ਜਾਂਦੇ ਹਨ ਜਿਵੇਂ ਕਿ ਐਸ਼ਵਰਿਆ ਰਾਏ, ਸ਼ਾਹਰੁਖ ਖਾਨ ਆਦਿ। ਹੁਣ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਮਿਸ਼ਨ ਮੰਗਲ’ ਨੇ ਹਾਲ ਹੀ ‘ਚ ਬਾਕਸ ਆਫਿਸ ‘ਤੇ ਧਮਾਕੇਦਾਰ ਕਮਾਈ ਕਰਕੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ। ਅਕਸ਼ੈ ਦੀ ਫਿਲਮ ‘ਮਿਸ਼ਨ ਮੰਗਲ’ ਹਿੱਟ ਸਾਬਿਤ ਹੋਈ ਹੈ ਅਤੇ ਇਕ ਵਾਰ ਫਿਰ ਅਕਸ਼ੈ ਕੁਮਾਰ ਮੀਡੀਆ ’ਤੇ ਸੁਰਖ਼ੀਆਂ ਬਟੋਰ ਰਹੇ ਹਨ।
PunjabKesari
ਹਾਲ ਹੀ ’ਚ ਕਸ਼ਮੀਰ ’ਚ ਇਕ ਵਿਅਕਤੀ ਦੇਖਿਆ ਗਿਆ ਹੈ, ਜੋ ਬਿਲਕੁੱਲ ਅਕਸ਼ੈ ਕੁਮਾਰ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਸੋਸ਼ਲ ਮੀਡੀਆ ਅਤੇ ਇੰਟਰਨੈੱਟ ‘ਤੇ ਉਨ੍ਹਾਂ ਦੀਆਂ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਸ਼ਮੀਰ ਦੇ ਬਜ਼ੁਰਗ ਦਾ ਨਾਮ ਮਾਜਿਦ ਮੀਰ ਹੈ, ਜੋ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵਰਗਾ ਦਿਖਾਈ ਦਿੰਦਾ ਹੈ। ਮਾਜਿਦ ਮੀਰ ਦੀ ਤਸਵੀਰ ਟਵਿਟਰ ‘ਤੇ ਸ਼ੇਅਰ ਕੀਤੀ ਗਈ ਹੈ। ਉਸ ਦੀ ਇਕ ਖਾਸ ਗੱਲ ਇਹ ਹੈ ਕਿ ਮਾਜਿਦ ਹਮੇਸ਼ਾ ਟੋਪੀ ਪਾਉਂਦਾ ਹੈ।
PunjabKesari
ਦੱਸਿਆ ਜਾ ਰਿਹਾ ਹੈ ਕਿ ਮਾਜਿਦ ਕ੍ਰਿਕਟਰ ਸੁਨੀਲ ਗਾਵਸਕਰ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ, ਜਿਸ ਤਰ੍ਹਾਂ ਸੁਨੀਲ ਆਪਣੇ ਸਮੇਂ ’ਚ ਟੋਪੀ ਪਾਉਂਦੇ ਸਨ, ਉਸੇ ਤਰ੍ਹਾਂ ਉਹ ਇਸ ਨੂੰ ਪਾ ਕੇ ਰੱਖਦਾ ਹੈ। ਦੱਸਣਯੋਗ ਹੈ ਕਿ ਅਕਸ਼ੈ ਕਾਫੀ ਫਿੱਟ ਪਰਸਨ ਹਨ। ਉਹ ਅਕਸਰ ਹੀ ਆਪਣੇ ਵਰਕਆਊਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਅਕਸ਼ੇ ਕੁਮਾਰ ਦੀ ਐਕਟਿੰਗ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News